ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੂਲਭੂਸ਼ਣ ਜਾਧਵ ਬਾਰੇ ਪਾਕਿ ਸ਼ਰਤ ਭਾਰਤ ਵੱਲੋਂ ਨਾਮਨਜ਼ੂਰ

ਕੂਲਭੂਸ਼ਣ ਜਾਧਵ ਬਾਰੇ ਪਾਕਿ ਸ਼ਰਤ ਭਾਰਤ ਵੱਲੋਂ ਨਾਮਨਜ਼ੂਰ

ਭਾਰਤ ਨੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਮੁਤਾਬਕ ਜਾਧਵ ਨੂੰ ਬਦਲੇ ਦੀ ਨੀਤੀ ਤੇ ਧਮਕਾਉਣ ਦੇ ਡਰ ਤੋਂ ਮੁਕਤ ਮਾਹੌਲ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਬੇਰੋਕ ਪਹੁੰਚ (ਕਾਊਂਸਲਰ ਅਕਸੈੱਸ) ਉਪਲਬਧ ਕਰਵਾਏ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ ਹੈ।

 

 

ਪਾਕਿਸਤਾਨ ਨੇ ਬੀਤੇ ਦਿਨੀਂ ਭਾਰਤ ਨੂੰ ਇੱਕ ਪ੍ਰਸਤਾਵ ਭੇਜ ਕੇ ਸ਼ੁੱਕਰਵਾਰ ਦੇ ਦਿਨ ਜਾਧਵ ਨੂੰ ਕਾਊਂਸਲਰ ਅਕਸੈੱਸ ਪਹੁੰਚ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਰੱਖਿਆ ਸੀ।

 

 

ਇਸ ਮਾਮਲੇ ’ਤੇ ਭਾਰਤ ਨੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਪਾਕਿਸਤਾਨ ਨੂੰ ਪਹਿਲਾਂ ਇਹ ਵੀ ਆਖਿਆ ਸੀ ਕਿ ਕੂਟਨੀਤਕ ਪਹੁੰਚ ਕਿਸੇ ਰੁਕਾਵਟ ਦੇ ਦਿੱਤੀ ਜਾਣੀ ਚਾਹੀਦੀ ਹੈ ਤੇ ਉਹ ਕੌਮਾਂਤਰੀ ਅਦਾਲਤ ਦੇ ਹੁਕਮ ਮੁਤਾਬਕ ਦਿੱਤੀ ਜਾਣੀ ਚਾਹੀਦੀ ਹੈ।

 

 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਇਸ ਸਟੈਂਡ ਉੱਤੇ ਭਾਰਤ ਦੇ ਪ੍ਰਤੀਕਰਮ ਦੀ ਉਡੀਕ ਕੀਤੀ ਜਾ ਰਹੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਉਣ ਦੀਆਂ ਕੁਝ ਸ਼ਰਤਾਂ ਰੱਖੀਆਂ ਹਨ; ਜਿਨ੍ਹਾਂ ਵਿੱਚੋਂ ਇੱਕ ਸ਼ਰਤ ਇਹ ਹੈ ਕਿ ਜਦੋਂ ਭਾਰਤੀ ਕੈਦੀ ਨੂੰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇਗੀ; ਉਸ ਵੇਲੇ ਕੋਈ ਪਾਕਿਸਤਾਨੀ ਅਧਿਕਾਰੀ ਮੌਜੂਦ ਰਹੇਗਾ।

 

 

ਭਾਰਤੀ ਸਮੁੰਦਰੀ ਫ਼ੌਜ ਦੇ ਸੇਵਾ–ਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ (49) ਨੂੰ ਪਾਕਿਸਤਾਨ ਦੀ ਇੱਕ ਫ਼ੌਜੀ ਅਦਾਲਤ ਨੇ ‘ਜਾਸੂਸੀ ਤੇ ਅੱਤਵਾਦ’ ਦੇ ਦੋਸ਼ਾਂ ਅਧੀਨ ਅਪ੍ਰੈਲ 2017 ’ਚ ਮੌਤ ਦੀ ਸਜ਼ਾ ਸੁਣਾਈ ਸੀ; ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਸਜ਼ਾ ਉੱਤੇ ਰੋਕ ਲਾਉਣ ਲਈ ਭਾਰਤ ਨੇ ਕੌਮਾਂਤਰੀ ਅਦਾਲਤ ਦਾ ਬੂਹਾ ਖੜਕਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India rejects Pak condition over Kulbhushan Jadhav