ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਧਾਰਿਮਕ ਆਜ਼ਾਦੀ ਸਬੰਧੀ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ

ਭਾਰਤ ਨੇ ਧਾਰਿਮਕ ਆਜ਼ਾਦੀ ਸਬੰਧੀ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ

ਭਾਰਤ ਨੇ ਅਮਰੀਕੀ ਵਿਦੇਸ਼ ਵਿਭਾਗ ਦੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਰਿਪੋਰਟ ਨੂੰ ਰੱਦ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨਾਗਰਿਕਾਂ ਦੇ ਸੰਵਿਧਾਨ ਵੱਲੋਂ ਸੁਰੱਖਿਅਤ ਅਧਿਕਾਰਾਂ ਉਤੇ ਟਿੱਪਣੀ ਕੋਈ ਸਹੀ ਨਹੀਂ ਹੈ। ਉਨ੍ਹਾਂ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਸਾਲ 2018 ਵਿਚ ਹਿੰਦੂ ਕੱਟੜਪੰਥੀ ਸਮੂਹਾਂ ਨੇ ਘੱਟ ਗਿਣਤੀਆਂ ਉਤੇ ਹਮਲੇ ਕੀਤੇ ਹਨ। ਇਸਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਨੂੰ ਆਪਣੀ ਧਰਮ ਨਿਰਪੱਖਤਾ ਉਤੇ ਭਰੋਸਾਯੋਗਤਾ, ਸਭ ਤੋਂ ਵੱਡੇ ਲੋਕਤੰਤਰ ਅਤੇ ਲੰਬੇ ਅਰਸੇ ਤੋਂ ਚਲੇ ਆ ਰਹੇ ਸਹਿਣਸ਼ੀਲਤਾ ਅਤੇ ਸ਼ਮੂਲੀਅਤ ਉਤੇ ਮਾਣ ਹੈ।

 

ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਘੱਟ ਗਿਣਤੀਆਂ ਸਮੇਤ ਆਪਣੇ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ। ਇਸ ਗੱਲ ਨੂੰ ਹਰ ਥਾ ਮਾਨਤਾ ਦਿੱਤੀ ਗਈ ਹੈ ਕਿ ਭਾਰਤ ਇਕ ਜੀਵਤ ਲੋਕਤੰਤਰ ਹੈ ਜਿੱਥੇ ਸੰਵਿਧਾਨ ਧਾਰਮਿਕ ਆਜ਼ਾਦੀ ਦੇ ਅਧਿਕਾਰ ਅਤੇ ਲੋਕਤੰਤਰਿਕ ਸ਼ਾਸਨ ਅਤੇ ਦੇਸ਼ ਦਾ ਕਾਨੂੰਨ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਇਕ ਵਿਦੇਸ਼ ਸੰਸਥਾ ਵੱਲੋਂ ਸਾਡੇ ਨਾਗਰਿਕਾਂ ਦੇ ਸੰਵਿਧਾਨ ਸੁਰੱਖਿਅਤ ਅਧਿਕਾਰਾਂ ਦੀ ਸਥਿਤੀ ਉਤੇ ਟਿੱਪਣੀ ਕਰਨ ਦਾ ਕੋਈ ਸਹੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India rejects US report regarding religious freedom