ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਜਵਾਬੀ ਕਾਰਵਾਈ ’ਚ 3 ਪਾਕਿ ਫੌਜੀ ਮਰੇ, ਕਈ ਬੰਕਰ ਤਬਾਹ

ਭਾਰਤ ਦੀ ਜਵਾਬੀ ਕਾਰਵਾਈ ’ਚ 3 ਪਾਕਿ ਫੌਜੀ ਮਰੇ, ਕਈ ਬੰਕਰ ਤਬਾਹ

ਭਾਰਤੀ ਦੀ ਆਜ਼ਾਦੀ ਦਿਵਸ ਵਾਲੇ ਦਿਨ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਪਾਕਿ ਫੌਜ ਨੇ ਪੁੰਛ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਪਾਕਿ ਦੇ ਤਿੰਨ ਫੌਜੀਆਂ ਨੂੰ ਮਾਰ ਸੁੱਟਿਆ।  ਭਾਰਤ ਵੱਲੋਂ ਦਿੱਤੇ ਜਵਾਬ ਵਿਚ ਪਾਕਿ ਦੇ ਕਈ ਬੰਕਰ ਵੀ ਤਬਾਹ ਹੋ ਗਏ।  ਇਸ ਗੋਲੀਬਾਰੀ ਵਿਚ ਕਈ ਪਾਕਿਸਤਾਨ ਫੌਜੀ ਜ਼ਖਮੀ ਵੀ ਹੋ ਗਏ।

 

ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸ਼ਾਮ ਕਰੀਬ ਪੰਜ ਵਜੇ ਪਾਕਿ ਫੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫੌਜ ਦੇ ਜਵਾਨਾਂ ਜਵਾਬੀ ਕਾਰਵਾਈ ਕਰਦੇ ਹੋਏ ਪਲਟਵਾਰ ਕੀਤਾ।

 

ਭਾਰਤੀ ਫੌਜ ਨੇ ਪਾਕਿਸਤਾਨ ਦੇ ਉਸ ਦਾਅਵੇ ਦਾ ਵੀ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਪੰਜ ਭਾਰਤੀ ਫੌਜੀ ਸ਼ਹੀਦ ਹੋ ਗਏ ਹਨ। ਭਾਰਤੀ ਫੌਜ ਨੇ ਇਨ੍ਹਾਂ ਖਬਰਾਂ ਨੂੰ ਬੇਬੁਨਿਆਦੀ ਦੱਸਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: India retaliatory action kills 3 Pakistani and destroys many bunkers