ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਦੀਆਂ 30 ਸਟੀਲ ਕੰਪਨੀਆਂ ਬੰਦ, ਟਾਟਾ ਮੋਟਰਜ਼ ਵੀ ਬੰਦ ਹੋਣ ਕੰਢੇ

​​​​​​​ਭਾਰਤ ਦੀਆਂ 30 ਸਟੀਲ ਕੰਪਨੀਆਂ ਬੰਦ, ਟਾਟਾ ਮੋਟਰਜ਼ ਵੀ ਬੰਦ ਹੋਣ ਕੰਢੇ

ਭਾਰਤ ਦੇ 30 ਵੱਡੇ ਸਟੀਲ (ਇਸਪਾਤ) ਉਦਯੋਗ ਬੰਦ ਹੋ ਗਏ ਹਨ ਤੇ ਟਾਟਾ ਮੋਟਰਜ਼ ਵੱਲੋਂ ਵੀ ਹੁਣ ਆਪਣਾ ਪਲਾਂਟ ਬੰਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਜਮਸ਼ੇਦਪੁਰ ’ਚ ਤੇ ਇਸ ਦੇ ਆਲੇ–ਦੁਆਲੇ ਦੇ ਇਲਾਕਿਆਂ; ਖ਼ਾਸ ਤੌਰ ’ਤੇ ਆਦਿੱਤਿਆਪੁਰ ਇੰਡਸਟ੍ਰੀਅਲ ਏਰੀਆ ਵਿੱਚ ਜ਼ਿਆਦਾਤਰ ਇਸਪਾਤ ਉਦਯੋਗ ਬੰਦ ਹੋ ਗਏ ਹਨ।

 

 

ਅਜਿਹਾ ਬਾਜ਼ਾਰ ਵਿੱਚ ਭਾਰੀ ਮੰਦਹਾਲੀ ਅਤੇ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਵਾਧੇ ਕਾਰਨ ਕੀਤਾ ਜਾ ਰਿਹਾ ਹੈ। ਤਾਜ਼ਾ ਜਾਦਕਾਰੀ ਮੁਤਾਬਕ 30 ਸਟੀਲ ਕੰਪਨੀਆਂ ਹੁਣ ਲਗਭਗ ਬੰਦ ਵਰਗੀਆਂ ਹਨ। ਉਨ੍ਹਾਂ ਵਿੱਚੋਂ ਇੱਕ ਦਰਜਨ ਦੇ ਲਗਭਗ ਤਾਂ ਆਉ਼ਦੇ ਵੀਰਵਾਰ ਤੋਂ ਪੂਰੀ ਤਰ੍ਹਾਂ ਬੰਦ ਹੋਣ ਜਾ ਰਹੀਆਂ ਹਨ।

 

 

ਆਟੋਮੋਬਾਇਲ ਖੇਤਰ ਵਿੱਚ ਇਸ ਵੇਲੇ ਬਹੁਤ ਭਾਰੀ ਮੰਦੀ ਚੱਲ ਰਹੀ ਹੈ। ਟਾਟਾ ਮੋਟਰਜ਼ ਨੇ ਪਿਛਲੇ ਮਹੀਨੇ ਨੂੰ ਚਾਰ ਵਾਰ ਆਪਣਾ ਉਤਪਾਦਨ ਬੰਦ ਕਰਨਾ ਪਿਆ ਹੈ।

 

 

ਟਾਟਾ ਮੋਟਰਜ਼ ਦਾ ਪਲਾਂਟ ਵੀਰਵਾਰ ਨੂੰ ਬੰਦ ਰਿਹਾ ਸੀ ਤੇ ਫਿਰ ਅਗਲੇ ਦਿਨ ਸ਼ੁੱਕਰਵਾਰ ਨੂੰ ਵੀ ਉਹ ਬੰਦ ਰਿਹਾ ਤੇ ਅੱਜ ਸਨਿੱਚਰਵਾਰ ਅਤੇ ਭਲਕੇ ਐਤਵਾਰ ਨੂੰ ਵੀ ਇਹ ਬੰਦ ਰਹੇਗਾ। ਟਾਟਾ ਮੋਟਰਜ਼ ਦੇ ਪ੍ਰਬੰਧਕਾਂ ਵੱਲੋਂ 1,000 ਅਸਥਾਈ ਕਾਮਿਆਂ ਨੂੰ ਕੰਮ ਉੱਤੇ ਨਾ ਆਉਣ ਲਈ ਆਖ ਦਿੱਤਾ ਗਿਆ ਹੈ; ਜਦ ਕਿ ਪੱਕੇ ਮੁਲਾਜ਼ਮ ਜ਼ਰੂਰ ਆਉਂਦੀ 5 ਅਗਸਤ ਤੋਂ ਡਿਊਟੀਆਂ ਉੱਤੇ ਪਰਤਣਗੇ।

 

 

ਉਂਝ ਕੱਚੇ ਮੁਲਾਜ਼ਮਾਂ ਦੇ 12 ਅਗਸਤ ਨੂੰ ਪਰਤਣ ਲਈ ਆਖਿਆ ਗਿਆ ਹੈ। ਇੰਝ ਸਟੀਲ ਪਲਾਂਟਸ ਵਿੱਚ ਹੁਣ ਰੁਕ–ਰੁਕ ਕੇ ਕੰਮ ਚੱਲ ਰਿਹਾ ਹੈ। ਟਾਟਾ ਮੋਟਰਜ਼ ਕੋਲ ਹੁਣ ਸਿਰਫ਼ ਇੱਕ ਹਫ਼ਤੇ ਦੇ ਉਤਪਾਦਨ ਜੋਗਾ ਆਰਡਰ ਹੈ। ਇਸੇ ਲਈ ਹੁਣ ਰੁਕ–ਰੁਕ ਕੇ ਕੰਮ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s 30 Steel Industries closed Tata Motors also ready