ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀਆਂ 350 ਯੂਨੀਵਰਸਿਟੀਜ਼ ਦੀ ਮਾਨਤਾ ਰੱਦ ਹੋਣ ਦਾ ਖ਼ਤਰਾ, ਸਿਰਫ਼ 3 ਸਾਲ ਦਾ ਸਮਾਂ

ਭਾਰਤ ਦੀਆਂ 350 ਯੂਨੀਵਰਸਿਟੀਜ਼ ਦੀ ਮਾਨਤਾ ਰੱਦ ਹੋਣ ਦਾ ਖ਼ਤਰਾ, ਸਿਰਫ਼ 3 ਸਾਲ ਦਾ ਸਮਾਂ

ਜਿਹੜੀਆਂ ਯੂਨੀਵਰਸਿਟੀਜ਼ ਤੇ ਕਾਲਜ 2022 ਤੋਂ ਬਾਅਦ ‘ਨੈਸ਼ਨਲ ਅਸੈੱਸਮੈਂਟ ਐਂਡ ਐਕ੍ਰੇਡਿਟੇਸ਼ਨ ਕੌਂਸਲ’ (NAAC) ਨਾਲ ਜੁੜੀਆਂ ਨਹੀਂ ਹੋਣਗੀਆਂ, ਉਨ੍ਹਾਂ ਦੀ ਮਾਨਤਾ ਰੱਦ ਹੋ ਜਾਵੇਗੀ। ਸਰਕਾਰ ਨੇ ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ NAAC ਐਕ੍ਰੇਡਿਟੇਸ਼ਨ ਨਾਲ ਜੋੜਨ ਲਈ 167 ਸੰਸਥਾਨਾਂ ਨੂੰ ਮੈਂਟਰ ਇੰਸਟੀਚਿਊਸ਼ਨ ਲਈ ਵੀ ਚੁਣ ਲਿਆ ਹੈ।

 

 

ਕੇਂਦਰ ਸਰਕਾਰ ਨੇ ਉੱਚ–ਸਿੱਖਿਆ ਦਾ ਮਿਆਰ ਵਧਾਉਣ ਤੇ ਕੌਮਾਂਤਰੀ ਰੈਂਕਿੰਗ ਵਿੱਚ ਸੁਧਾਰ ਦੇ ਮੰਤਵ ਨਾਲ ਸਾਰੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਲਈ NAAC ਐਕ੍ਰੇਡਿਟੇਸ਼ਨ ਲਾਜ਼ਮੀ ਕਰ ਦਿੱਤੀ ਹੈ।

 

 

ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ (UGC) ਲੱਖ ਜਤਨਾਂ ਦੇ ਬਾਵਜੂਦ ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ NAAC ਐਕ੍ਰੇਡਿਟੇਸ਼ਨ ਨਾਲ ਨਹੀਂ ਜੋੜ ਸਕਿਆ।  350 ਤੋਂ ਵੱਧ ਯੂਨੀਵਰਸਿਟੀਜ਼ ਤੇ ਕਾਲਜਾਂ ਦੀ ਹਾਲੇ ਵੀ NAAC ਐਕ੍ਰੇਡਿਟੇਸ਼ਨ ਨਹੀਂ ਹੈ। ਯੂਜੀਸੀ ਨੇ ਚੋਣਵੇਂ 167 ਮੈਂਟਰ ਇੰਸਟੀਚਿਊਸ਼ਨਜ਼ ਦੀ ਸੂਚੀ ਸਾਰੀਆਂ ਯੂਨੀਵਰਸਿਟੀਜ਼ ਨਾਲ ਸਾਂਝੀ ਕਰ ਦਿੱਤੀ ਹੈ। ਇਸ ਦਾ ਮੰਤਵ ਆਪਣੇ ਅਧੀਨ ਸੰਸਥਾਨਾਂ ਨੂੰ ਕੇਅਰ–ਟੇਕਰ ਦੀ ਤਰਜ਼ ਉੱਤੇ ਅੱਗੇ ਵਧਣ ਵਿੱਚ ਸਹਿਯੋਗ ਦੇਣਾ ਹੀ ਹੈ।

 

 

ਇਸ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਸੰਸਥਾਨ ਵੀ ਮੈਂਟਰ ਸੰਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ।

 

 

ਦਰਅਸਲ, NAAC ਐਕ੍ਰੇਡਿਟੇਸ਼ਨ ਹੋਣ ਨਾਲ ਉੱਚ ਵਿਦਿਅਕ ਅਦਾਰਿਆਂ ਦੇ ਮਿਆਰ ਦੀ ਪਰਖ ਵੀ ਹੋ ਜਾਂਦੀ ਹੈ ਕਿਉਂਕਿ NAAC ਟੀਮ ਜਾਂਚ ਦੌਰਾਨ ਮਿਆਰ ਦੇ ਨਾਲ ਵਿਦਿਆਰਥੀ–ਅਧਿਆਪਕ ਅਨੁਪਾਤ ਅਧੀਨ ਅਧਿਆਪਕ, ਯੋਗ ਅਧਿਆਪਕ, ਰਿਸਰਚ ਸਮੇਤ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲੈਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s 350 Universities may lose recognition only 3 years left