ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 6 ‘ਸਵੈਮ’ ਕੋਰਸ ਦੁਨੀਆ ਦੇ ਪਹਿਲੇ 30 ਵਧੀਆ ਆਨਲਾਈਨ ਕੋਰਸਾਂ ’ਚ ਸ਼ਾਮਲ

ਭਾਰਤ ਦੇ 6 ‘ਸਵੈਮ’ ਕੋਰਸ ਦੁਨੀਆ ਦੇ ਪਹਿਲੇ 30 ਵਧੀਆ ਆਨਲਾਈਨ ਕੋਰਸਾਂ ’ਚ ਸ਼ਾਮਲ

ਕਲਾਸ ਸੈਂਟਰਲ’ (ਇੱਕ ਮੁਫ਼ਤ ਆਨਲਾਈਨ ਕੋਰਸ ਜਾਂ ਸਟੈਨਫ਼ੋਰਡ, ਐੱਮਆਈਟੀ, ਹਾਰਵਰਡ ਆਦਿ ਜਿਹੀਆਂ ਚੋਟੀ ਦੀਆਂ ਯੂਨੀਵਰਸਿਟੀਜ਼ ਦਾਮੂਕ’ (MOOC) ਐਗ੍ਰੀਗੇਟਰ) ਨੇ ਸਾਲ 2019 ਦੇ 30 ਸਰਬੋਤਮ ਆਨਲਾਈਨ ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ 6 ਕੋਰਸਸਵੈਮਤੋਂ ਹਨ।

 

 

ਆਨਲਾਈਨ ਕੋਰਸਾਂ ਲਈ ਇੱਕ ਸੰਗਠਤ ਪਲੇਟਫ਼ਾਰਮ – ‘ਸਟੱਡੀ ਵੈੱਬਜ਼ ਆਵ੍ ਐਕਟਿਵ ਲਰਨਿੰਗ ਫ਼ਾਰ ਯੰਗ ਐਸਪਾਇਰਿੰਗ ਮਾਈਂਡਜ਼’ (ਸਵੈਮ – SWAYAM), ਸੂਚਨਾ ਤੇ ਸੰਚਾਰ ਤਕਨਾਲੋਜੀ (ਆਈਸੀਟੀ – ICT) ਨੂੰ ਵਰਤਦਿਆਂ ਸਕੂਲ (9ਵੀਂ ਤੋਂ 12ਵੀਂ ਜਮਾਤ ਤੱਕ) ਤੋਂ ਲੈ ਕੇ ਪੋਸਟ ਗ੍ਰੈਜੂਏਟ ਪੱਧਰ ਤੱਕ ਕਵਰ ਕਰਦਾ ਹੈ।

 

 

ਹੁਣ ਤੱਕਸਵੈਮਰਾਹੀਂ ਕੁੱਲ 2,867 ਕੋਰਸਾਂ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਅਤੇ 568 ਕੋਰਸ ਜਨਵਰੀ 2020 ਦੇ ਸੀਮੈਸਟਰ ਲਈ ਅਪਲੋਡ ਕੀਤੇ ਗਏ ਹਨਸਵੈਮਪਲੇਟਫ਼ਾਰਮ ਉੱਤੇ ਲਗਭਗ 57 ਲੱਖ (57,84,770) ਵਿਲੱਖਣ ਵਰਤੋਂਕਾਰ (ਯੂਜ਼ਰਜ਼) / ਰਜਿਸਟ੍ਰੇਸ਼ਨਜ਼ ਹੋ ਚੁੱਕੇ ਹਨ ਤੇਸਵੈਮਦੇ ਵਿਭਿੰਨ ਕੋਰਸਾਂ ਵਿੱਚ ਲਗਭਗ 1.25 ਕਰੋੜ (1,25,04,722) ਦਾਖ਼ਲੇ ਹੋ ਚੁੱਕੇ ਹਨ। ਇਹ ਵਿਦਿਆਰਥੀਆਂ, ਅਧਿਆਪਕਾਂ ਤੇ ਅਧਿਆਪਕਾਂ ਦੇ ਸਿੱਖਿਅਕਾਂ ਲਈ ਆਨਲਾਈਨ ਕੋਰਸ ਵੀ ਮੁਹੱਈਆ ਕਰਵਾਉਂਦਾ ਹੈ। ਇਸ ਤੱਕ ਉੱਤੇ swayam.gov.in ਪਹੁੰਚ ਕੀਤੀ ਜਾ ਸਕਦੀ ਹੈ।

 

 

ਸਵੈਮਦੇ ਹੇਠ ਲਿਖੇ 6 ਕੋਰਸਾਂ ਨੂੰ 2019 ਦੇ ਸਰਬੋਤਮ 30 ਆਨਲਾਈਨ ਕਰੋਸਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ।

1. ਅਕੈਡਮਿਕ ਰਾਈਟਿੰਗ: ਐੱਚ.ਐੱਨ.ਬੀ. ਗੜ੍ਹਵਾਲ ਯੂਨੀਵਰਸਿਟੀ (ਇੱਕ ਕੇਂਦਰੀ ਯੂਨੀਵਰਸਿਟੀ) ਸ੍ਰੀਨਗਰ ਗੜ੍ਹਵਾਲ [Academic Writing: H.N.B Garhwal University (A Central University) Srinagar Garhwal]

2. ਡਿਜੀਟਲ ਮਾਰਕਿਟਿੰਗ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ [Digital Marketing: Punjab University Chandigarh].

3. ਐਨੀਮੇਸ਼ਨਜ਼: ਬਨਾਰਸ ਹਿੰਦੂ ਯੂਨੀਵਰਸਿਟੀ [ANIMATIONs: Banaras Hindu University].

4. ਮੈਥੇਮੈਟਿਕਲ ਇਕਨੌਮਿਕਸ: ਦੂਨ ਯੂਨੀਵਰਸਿਟੀ, ਦੇਹਰਾਦੂਨ [Mathematical Economics: Doon University, Dehradun]

5. ਪਾਇਥੌਨ ਫ਼ਾਰ ਡਾਟਾ ਸਾਇੰਸ: ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ ਮਦਰਾਸ [Python for Data Science: Indian Institute of Technology Madras]

6. ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ [ਈਸੀਸੀਈ – ECCE]: ਏਵੀਅਨਸ਼ਿਲਿੰਘਮ ਇੰਸਟੀਚਿਊਟ ਫ਼ਾਰ ਹੋਮ ਸਾਇੰਸ ਐਂਡ ਹਾਇਰ ਐਜੂਕੇਸ਼ਨ ਫ਼ਾਰ ਵੋਮੈਨ, ਕੋਇੰਬਟੂਰ [Early Childhood Care and Education (ECCE): Avianshilingam Institute for Home Science and Higher Education for Women, Coimbatore]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s 6 Swayam Courses included in World s first 30 Best Online Courses