ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 61 ਅਮੀਰਾਂ ਕੋਲ 95.3 ਕਰੋੜ ਲੋਕਾਂ ਤੋਂ 4–ਗੁਣਾ ਵੱਧ ਧਨ

ਭਾਰਤ ਦੇ 61 ਅਮੀਰਾਂ ਕੋਲ 95.3 ਕਰੋੜ ਲੋਕਾਂ ਤੋਂ 4–ਗੁਣਾ ਵੱਧ ਧਨ

ਭਾਰਤ ’ਚ ਅਮੀਰਾਂ ਤੇ ਗ਼ਰੀਬਾਂ ਵਿਚਾਲੇ ਬਹੁਤ ਜ਼ਿਆਦਾ ਅਸਮਾਨਤਾ ਬਣੀ ਹੋਈ ਹੈ। ਭਾਰਤ ਦੇ ਸਿਰਫ਼ 1 ਫ਼ੀ ਸਦੀ ਅਮੀਰਾਂ ਕੋਲ ਦੇਸ਼ ਦੀ ਕੁੱਲ ਆਬਾਦੀ ਦੇ 70 ਫੀ਼ ਸਦੀ ਭਾਵ 95.3 ਕਰੋੜ ਲੋਕਾਂ ਕੋਲ ਮੌਜੂਦ ਕੁੱਲ ਧਨ ਦਾ ਚਾਰ–ਗੁਣਾ ਵੱਧ ਧਨ ਹੈ। ਇਹੋ ਨਹੀਂ, ਭਾਰਤੀ ਅਰਬਪਤੀਆਂ ਕੋਲ ਜਿੰਨੀ ਕੁੱਲ ਜਾਇਦਾਦ ਹੈ, ਉਹ ਕੇਂਦਰ ਸਰਕਾਰ ਦੇ ਇੱਕ ਸਾਲ ਦੇ ਬਜਟ ਤੋਂ ਵੀ ਵੱਧ ਹੈ। ਇਹ ਇੰਕਸ਼ਾਫ਼ ਇੱਕ ਨਵੇਂ ਅਧਿਐਨ ਰਾਹੀਂ ਹੋਇਆ ਹੈ।

 

 

ਵਰਲਡ ਇਕਨੌਮਿਕ ਫ਼ੋਰਮ (WEF) ਦੀ 50ਵੀਂ ਸਾਲਾਨਾ ਮੀਟਿੰਗ ਤੋਂ ਪਹਿਲਾਂ ਆੱਕਸਫ਼ੈਮ ਵੱਲੋਂ ਜਾਰੀ ਇੱਕ ਅਧਿਐਨ ‘ਟਾਈਮ ਟੂ ਕੇਅਰ’ ’ਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ’ਚ ਸਿਰਫ਼ 2,1543 ਅਰਬਪਤੀਆਂ ਕੋਲ ਦੁਨੀਆ ਦੀ 60 ਫ਼ੀ ਸਦੀ ਆਬਾਦੀ ਭਾਵ 4.6 ਅਰਬ ਲੋਕਾਂ ਤੋਂ ਵੱਧ ਧਨ–ਦੌਲਤ ਹੈ।

 

 

ਇਹ ਰਿਪੋਰਟ ਦੁਨੀਆ ਵਿੱਚ ਅਸਮਾਨਤਾ ਦੇ ਹੈਰਾਨਕੁੰਨ ਇੰਕਸ਼ਾਫ਼ ਕਰਦੀ ਹੈ। ਰਿਪੋਰਟ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਦੁਨੀਆ ’ਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ; ਭਾਵੇਂ ਉਨ੍ਹਾਂ ਦੀ ਕੁੱਲ ਸੰਪਤੀ ਵਿੱਚ ਪਿਛਲੇ ਵਰ੍ਹੇ ਕੁਝ ਗਿਰਾਵਟ ਆਈ ਹੈ।

 

 

ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਖੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਵਰਲਡ ਇਕਨੌਮਿਕ ਫ਼ੋਰਮ ਦੌਰਾਨ ਆਮਦਨ ਤੇ ਲਿੰਗਕ ਅਸਮਾਨਤਾ ਦੇ ਸੁਆਲਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾ ਸਕਦਾ ਹੈ।

 

 

ਆਕਸਫ਼ੇਮ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 61 ਭਾਰਤੀ ਅਰਬਪਤੀਆਂ ਕੋਲ ਜਿੰਨੀ ਧਨ–ਦੌਲਤ ਹੈ, ਉਹ ਭਾਰਤ ਸਰਕਾਰ ਦੇ ਸਾਲ 2018–19 ਦੇ ਕੁੱਲ ਬਜਟ ਭਾਵ 24.42 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੈ।

 

 

ਰਿਪੋਰਟ ਮੁਤਾਬਕ ਭਾਰਤ ਵਿੱਚ ਕਿਸੇ ਟੈਕਨਾਲੋਜੀ ਕੰਪਨੀ ਦਾ CEO ਸਾਲ ’ਚ ਜਿੰਨਾ ਕਮਾਉਂਦਾ ਹੈ, ਓਨਾ ਕਮਾਉਣ ’ਚ ਕਿਸੇ ਘਰੇਲੂ ਨੌਕਰ ਨੂੰ 22,277 ਸਾਲ ਲੱਗ ਸਕਦੇ ਹਨ। ਇਸੇ ਤਰ੍ਹਾਂ ਇੱਕ ਘਰੇਲੂ ਨੌਕਰ ਜਿੰਨਾ ਸਾਲ ਭਰ ਵਿੱਚ ਕਮਾਉਂਦਾ ਹੈ, ਓਨਾ ਕਮਾਉਣ ਵਿੱਚ ਕਿਸੇ CEO ਨੂੰ ਸਿਰਫ਼ 10 ਮਿੰਟ ਲੱਗਦੇ ਹਨ। ਉਹ ਹਰ ਸੈਕੰਡ 106 ਰੁਪਏ ਕਮਾਉਂਦਾ ਹੈ।

 

 

ਰਿਪੋਰਟ ਮੁਤਾਬਕ ਔਰਤਾਂ ਤੇ ਕੁੜੀਆਂ ਰੋਜ਼ਾਨਾ ਪਰਿਵਾਰ ਜਾਂ ਹੋਰ ਲੋਕਾਂ ਦੀ ਦੇਖਭਾਲ ਵਿੱਚ ਬਿਨਾ ਇੱਕ ਪੈਸਾ ਲਏ 3.26 ਅਰਬ ਘੰਟੇ ਕੰਮ ਕਰਦੀਆਂ ਹਨ। ਇਹ ਭਾਰਤੀ ਅਰਥ–ਵਿਵਸਥਾ ਵਿੱਚ ਸਾਲਾਨਾ 19 ਲੱਖ ਕਰੋੜ ਰੁਪਏ ਦੇ ਯੋਗਦਾਨ ਦੇ ਬਰਾਬਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s 61 Rich have 4-fold more wealth than 95 Crore 30 lakh people