ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 6,300 ਜਨ–ਔਸ਼ਧੀ ਕੇਂਦਰ ਲੋਕਾਂ ਤੱਕ ਪਹੁੰਚਾ ਰਹੇ ਸਸਤੀਆਂ ਦਵਾਈਆਂ

ਭਾਰਤ ਦੇ 6,300 ਜਨ–ਔਸ਼ਧੀ ਕੇਂਦਰ ਲੋਕਾਂ ਤੱਕ ਪਹੁੰਚਾ ਰਹੇ ਸਸਤੀਆਂ ਦਵਾਈਆਂ

ਰਸਾਇਣ ਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਮਨਸੁੱਖ ਮਾਂਡਵੀਯਾ ਨੇ ਕਿਹਾ ਹੈ ਕਿ ਇਨ੍ਹਾਂ ਮੌਜੂਦਾ ਔਖੇ ਹਾਲਾਤ ’ਚ ਵੀ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਜੇਕੇ) ਦੇ ਲੋਕ ਕੋਰੋਨਾ–ਜੋਧਿਆਂ ਵਜੋਂ ਕੰਮ ਕਰ ਰਹੇ ਹਾਂ ਤੇ ਦੇਸ਼ ਦੀ ਸੇਵਾ ਕਰ ਰਹੇ ਹਨ।

 

 

ਮੰਤਰੀ ਨੇ ਇੱਕ ਟਵੀਟ ’ਚ ਕਿਹਾ, ਦੇਸ਼ ਭਰ ਦੇ 6300 ਜਨ–ਔਸ਼ਧੀ ਕੇਂਦਰਾਂ ’ਚ ਸਸਤੀਆਂ ਦਵਾਈਆਂ ਉਪਲਬਧ ਹਨ।

 

 

ਸ੍ਰੀ ਮਾਂਡਵੀਯਾ ਨੇ ਅੱਗੇ ਕਿਹਾ ਕਿ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਇਸ ਦੇ ਗੋਦਾਮ ਜੰਗੀ–ਪੱਧਰ ’ਤੇ ਦਿਨ–ਰਾਤ ਕੰਮ ਕਰ ਰਹੇ ਹਨ।

 

 

ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਫੈਲਣ ਕਾਰਨ ਸਮੁੱਚੇ ਦੇਸ਼ ’ਚ ਲੌਕਡਾਊਨ ਲਾਗੂ ਹੈ, ਅਜਿਹੇ ਹਾਲਾਤ ’ਚ ਪ੍ਰਧਾਨ ਮੰਤਰੀ ਭਾਰਤੀਯਾ ਜਨਔਸ਼ਧੀ ਕੇਂਦਰ ਦੇ ਫ਼ਾਰਮਾਸਿਸਟਸ ਦੇਸ਼ ਦੇ ਆਮ ਨਾਗਰਿਕਾਂ ਤੱਕ ਸਸਤੀਆਂ ਕੀਮਤਾਂ ’ਤੇ ਮਿਆਰੀ ਜੈਨਰਿਕ ਦਵਾਈਆਂ ਪਹੁੰਚਾ ਰਹੇ ਹਨ।

 

 

ਇਸ ਵੇਲੇ ਪੂਰੇ ਦੇਸ਼ ਦੇ 726 ਜ਼ਿਲ੍ਹਿਆਂ ’ਚ 6300 ਪ੍ਰਧਾਨ ਮੰਤਰੀ ਜਨ–ਔਸ਼ਧੀ ਕੇਂਦਰ ਕੰਮ ਕਰ ਰਹੇ ਹਨ।

 

 

ਪ੍ਰਧਾਨ ਮੰਤਰੀ ਭਾਰਤੀਯਾ ਜਨ–ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਸਕੀਮ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਫ਼ਾਰਮਾਸਿਉਟੀਕਲਜ਼ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਹਰੇਕ ਲੋੜਵੰਦ ਨੂੰ ਮਿਆਰੀ ਤੇ ਸਸਤੀ ਸਿਹਤ–ਸੰਭਾਲ ਸੁਵਿਧਾ ਮੁਹੱਈਆ ਕਰਵਾਉਣਾ ਹੈ।

 

 

ਸਸਤੀਆਂ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਗੁਰੂਗ੍ਰਾਮ ’ਚ ਇੱਕ ਕੇਂਦਰੀ ਗੋਦਾਮ, ਗੁਵਾਹਾਟੀ ਤੇ ਚੇਨਈ ’ਚ ਦੋ ਖੇਤਰੀ ਗੋਦਾਮ ਅਤੇ 50 ਡਿਸਟ੍ਰੀਬਿਊਟਰਜ਼ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਦਵਾਈਆਂ ਦੀ ਸਪਲਾਈ ਕੰਟਰੋਲ ਕਰਨ ਲਈ ਇੱਕ ਮਜ਼ਬੂਤ ਐੱਸਏਪੀ ਆਧਾਰਿਤ ‘ਐਂਡ ਟੂ ਐਂਡ ਪੁਆਇੰਟ ਆਵ੍ ਸੇਲਜ਼’ ਸਾਫ਼ਟਵੇਅਰ ਸਥਾਪਤ ਕੀਤਾ ਗਿਆ ਹੈ। ਲਾਗਲੇ ਜਨ–ਔਸ਼ਧੀ ਕੇਂਦਰ ਨੂੰ ਲੱਭਣ ਤੇ ਦਵਾਈਆਂ ਦੀ ਉਪਲਬਧਤਾ ਤੇ ਉਨ੍ਹਾਂ ਦੀ ਕੀਮਤ ਦਾ ਪਤਾ ਲਾਉਣ ਲਈ ਮੋਬਾਇਲ ਐਪਲੀਕੇਸ਼ਨ ‘ਜਨ ਔਸ਼ਧੀ ਸੁਗਮ’ ਵੀ ਆਮ ਜਨਤਾ ਲਈ ਉਪਲਬਧ ਹੈ। ਇਹ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਅਤੇ ਆਈ–ਫ਼ੋਨ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

 

 

ਲੌਕਡਾਊਨ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਭਾਰਤੀਯਾ ਜਨ–ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਵੀ ਆਮ ਜਨਤਾ ਨੂੰ ਕੋਰੋਨਾ–ਵਾਇਰਸ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਲਈ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉੱਤੇ ਜਾਣਕਾਰੀ–ਭਰਪੂਰ ਪੋਸਟਾਂ ਰਾਹੀਂ ਜਾਗਰੂਕਤਾ ਪੈਦਾ ਕਰ ਰਹੀ ਹੈ। ਤੁਸੀਂ ਫ਼ੇਸਬੁੱਕ, ਟਵਿਟਰ, ਇੰਸਟਾਗ੍ਰਾਮ ਆਦਿ ਉੱਤੇ ਸਾਨੂੰ @pmbjpbppi ਦੁਆਰਾ ਫ਼ਾਲੋ ਕਰ ਕੇ ਅਪਡੇਟਸ ਵੀ ਲੈ ਸਕਦੇ ਹੋ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s 6300 Jan Aushadhi Kendra bringing Cheaper medicines to the people