ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਮਿਸਾਇਲ–ਤੋੜੂ ਰਾਡਾਰ–ਪਰੂਫ਼ ਜੰਗੀ ਸਮੁੰਦਰੀ ਜਹਾਜ਼ INS ‘ਇੰਫ਼ਾਲ’ ਤਿਆਰ–ਬਰ–ਤਿਆਰ

ਭਾਰਤ ਦਾ ਮਿਸਾਇਲ–ਤੋੜੂ ਰਾਡਾਰ–ਪਰੂਫ਼ ਜੰਗੀ ਸਮੁੰਦਰੀ ਜਹਾਜ਼ INS ‘ਇੰਫ਼ਾਲ’ ਤਿਆਰ–ਬਰ–ਤਿਆਰ

ਭਾਰਤੀ ਸਮੁੰਦਰੀ ਹਵਾਈ ਜਹਾਜ਼ ਨੇ ਇੱਥੇ ਮੈਜ਼ਾਗਾਓਂ ਡੌਕ ਸ਼ਿਪ–ਬਿਲਡਰਜ਼ ’ਚ ਗਾਈਡਡ ਮਿਸਾਇਲ–ਤੋੜੂ ਸਮੁੰਦਰੀ ਜੰਗੀ ਜਹਾਜ਼ ‘INS ਇੰਫ਼ਾਲ’ ਨੂੰ ਪਾਣੀ ’ਚ ਉਤਾਰਿਆ। ਪ੍ਰੋਜੈਕਟ 15–ਬੀ ਅਧੀਨ ਤੀਜੇ ਸਮੁੰਦਰੀ ਜਹਾਜ਼ ‘ਇੰਫ਼ਾਲ’ ਨੂੰ ਦੁਪਹਿਰ 12:20 ਵਜੇ ਸਫ਼ਲਤਾਪੂਰਬਕ ਸਮੁੰਦਰ ਵਿੱਚ ਉਤਾਰਿਆ ਗਿਆ। ਇਸ ਜੰਗੀ ਸਮੁੰਦਰੀ ਜਹਾਜ਼ ਵਿੱਚ ਜਿੱਥੇ ਮਿਸਾਇਲ ਨੂੰ ਵੀ ਤਬਾਹ ਕਰਨ ਦੀ ਸਮਰੱਥਾ ਮੌਜੂਦ ਹੈ, ਉੱਥੇ ਇਹ ਕਿਸੇ ਰਾਡਾਰ ਦੇ ਘੇਰੇ ਵਿੱਚ ਵੀ ਨਹੀਂ ਆਉਂਦਾ।

 

 

ਇਸ ਮੌਕੇ ਮੌਜੂਦ ਮੈਜ਼ਾਗਾਓਂ ਡੌਕ ਸ਼ਿਪ–ਬਿਲਡਰਜ਼ ਦੇ ਮੁਲਾਜ਼ਮਾਂ ਨੇ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾਏ ਤੇ ਤਾੜੀਆਂ ਵਜਾਈਆਂ।

 

 

ਸਮੁੰਦਰੀ ਜਹਾਜ਼ ਨੂੰ ਪਾਣੀ ’ਚ ਉਤਾਰਨ ਮੌਕੇ ਸਮੁੰਦਰੀ ਫ਼ੌਜ ਦੀ ਰਵਾਇਤ ਦੀ ਪਾਲਣਾ ਕਰਦਿਆਂ ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਦੀ ਪਤਨੀ ਤੇ ‘ਸਮੁੰਦਰੀ ਫ਼ੌਜ ਪਤਨੀ ਕਲਿਆਣ ਸੰਗਠਨ’ ਦੇ ਮੁਖੀ ਰੀਨਾ ਲਾਂਬਾ ਨੇ ਜਹਾਜ਼ ਦੇ ਇੱਕ ਹਿੱਸੇ ਉੱਤੇ ਨਾਰੀਅਲ ਤੋੜਿਆ।

 

 

ਇਸ ਮੌਕੇ ’ਤੇ ਐਡਮਿਰਲ ਲਾਂਬਾ ਨੇ ਕਿਹਾ,‘ਐੱਮਡੀਐੱਲ, ਭਾਰਤੀ ਸਮੁੰਦਰੀ ਫ਼ੌਜ, ਡੀਆਰਡੀਓ, ਓਐੱਫ਼ਬੀ, ਬੀਈਐੱਲ, ਹੋਰ ਜਨਤਕ ਉੱਦਮਾਂ ਤੇ ਨਿਜੀ ਉਦਯੋਗ ਦੀ ਤਾਲਮੇਲ ਵਾਲੀ ਭਾਈਵਾਲੀ ਯਕੀਨੀ ਬਣਾ ਰਹੀ ਹੈ ਕਿ ਬਲ ਦਾ ਪੱਧਰ ਅਜਿਹਾ ਬਣਾਇਆ ਜਾਵੇ ਕਿ ਭਾਰਤ ਦੇ ਰਾਸ਼ਟਰੀ ਸਮੁੰਦਰੀ ਫ਼ੌਜੀ ਉਦੇਸ਼ ਪੂਰੇ ਕੀਤੇ ਜਾ ਸਕਣ।’ ਐਡਮਿਰਲ ਲਾਂਬਾ ਨੇ ਸਮੁੰਦਰੀ ਜਹਾਜ਼ ਦੇ ਨਿਰਮਾਣ ਵਿੱਚ ਸ਼ਾਮਲ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Anti Missile and Radar proof INS Imphal ready