ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਾਮ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਡੀਟੈਂਸ਼ਨ ਸੈਂਟਰ

ਆਸਾਮ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਡੀਟੈਂਸ਼ਨ ਸੈਂਟਰ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੀਤੀ 22 ਦਸੰਬਰ ਨੂੰ ਦਿੱਤੇ ਆਪਣੇ ਭਾਸ਼ਣ ’ਚ ਇਹ ਦਾਵਾ ਕੀਤਾ ਸੀ ਕਿ ਭਾਰਤ ਵਿੱਚ ਕੋਈ ਡੀਟੈਂਸ਼ਨ ਸੈਂਟਰ (ਹਿਰਾਸਤ ਜਾਂ ਨਜ਼ਰਬੰਦੀ ਕੇਂਦਰ) ਨਹੀਂ ਹੈ। ਉਨ੍ਹਾਂ ਦੇ ਇਸ ਦਾਅਵੇ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ, ਜਦੋਂ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਧਿਰ ਉੱਤੇ ਦੋਸ਼ ਲਾਏ।

 

 

ਪਰ ਇਨ੍ਹਾਂ ਸਿਆਸੀ ਵਿਵਾਦਾਂ ਤੋਂ ਅਣਜਾਣ ਆਸਾਮ ’ਚ ਦੇਸ਼ ਦੇ ਸਭ ਤੋਂ ਵੱਡੇ ਡੀਟੈਂਸ਼ਨ ਸੈਂਟਰ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਹ ਡੀਟੈਂਸ਼ਨ ਸੈਂਟਰ ਲਗਭਗ 25 ਬਿੱਘਿਆਂ ’ਚ ਫੈਲਿਆ ਹੋਇਆ ਹੈ ਅਤੇ ਇਸ ਨੂੰ 46 ਕਰੋੜ ਰੁਪਏ ਦੀ ਲਾਗਤ ਨਾਲ ਗੋਲਪਾੜਾ ਦੇ ਮਟੀਆ ਵਿਖੇ ਤਿਆਰ ਕੀਤਾ ਜਾ ਰਿਹਾ ਹੈ।

 

 

ਮਟੀਆ ਕਸਬਾ ਆਸਾਮ ਦੀ ਰਾਜਧਾਨੀ ਗੁਹਾਟੀ ਤੋਂ 129 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਨਵੇਂ ਬਣ ਰਹੇ ਡੀਟੈਂਸ਼ਨ ਸੈਂਟਰ ’ਚ 300 ਵਿਅਕਤੀ ਰਹਿ ਸਕਣਗੇ।

 

 

ਸਾਈਟ ’ਤੇ ਮੌਜੂਦ ਇੱਕ ਸੀਨੀਅਰ ਵਰਕਰ ਨੇ ਦੱਸਿਆ ਕਿ – ‘ਅਸੀਂ ਤਾਂ ਇਸੇ ਮਹੀਨੇ ਕੰਮ ਨਿਬੇੜ ਦੇਣਾ ਸੀ ਪਰ ਮੌਨਸੂਨ ਕਾਰਨ ਸਾਨੂੰ ਇਸ ਨੂੰ ਮੁਕੰਮਲ ਕਰਨ ਵਿੱਚ ਦੇਰੀ ਹੋ ਗਈ। ਮੇਰੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਕੱਚਾ ਮਾਲ ਸਮੇਂ ਸਿਰ ਮਿਲੇ, ਤਾਂ ਜੋ ਅਸੀਂ ਵੀ ਸਮੇਂ ਸਿਰ ਆਪਣਾ ਕੰਮ ਨਿਬੇੜ ਸਕੀਏ।’

 

 

ਆਸਾਮ ’ਚ ਇਸ ਵੇਲੇ ਛੇ ਡੀਟੈਂਸ਼ਨ ਕੈਂਪ ਹਨ, ਜੋ ਗੋਲਪਾੜਾ, ਕੋਕਰਾਝਾਰ, ਤੇਜ਼ਪੁਰ, ਜੌਰਹਾਟ, ਡਿਬਰੂਗੜ੍ਹ ਤੇ ਸਿਲਚਰ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਅੰਦਰ ਹੀ ਬਣਾਏ ਗਏ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਯਾਨੰਦ ਰਾਏ ਨੇ ਨਵੰਬਰ 2019 ਦੌਰਾਨ ਰਾਜ ਸਭਾ ’ਚ ਦੱਸਿਆ ਸੀ ਕਿ ਆਸਾਮ ਦੇ ਇਨ੍ਹਾਂ ਡੀਟੈਂਸ਼ਨ ਸੈਂਟਰਾਂ ਵਿੱਚ ਕੁੱਲ 1,043 ਵਿਦੇਸ਼ੀਆਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ।

 

 

ਆਸਾਮ ’ਚ ਇਹ ਡੀਟੈਂਸ਼ਨ ਸੈਂਟਰ ਪਹਿਲੀ ਵਾਰ 2008–09 ਦੌਰਾਨ ਬਣੇ ਸਨ; ਤਦ ਸੂਬੇ ’ਚ ਤਰੁਣ ਗੋਗੋਈ ਦੀ ਸਰਕਾਰ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s biggest Detention Centre under construction in Assam