ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਅੰਗਰੇਜ਼ਾਂ ਵੇਲੇ ਦੇ ਆਮ ਤੇ ਫ਼ੌਜਦਾਰੀ ਕਾਨੂੰਨ ਬਦਲਣਗੇ

ਭਾਰਤ ’ਚ ਅੰਗਰੇਜ਼ਾਂ ਵੇਲੇ ਦੇ ਆਮ ਤੇ ਫ਼ੌਜਦਾਰੀ ਕਾਨੂੰਨ ਬਦਲਣਗੇ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਅੰਗਰੇਜ਼ਾਂ ਦੇ ਰਾਜ ਵੇਲੇ ਦੇ ਬਣੇ ਤੇ ਅੱਜ ਦੇ ਦੌਰ ’ਚ ਵੇਲਾ–ਵਿਹਾਅ ਚੁੱਕੇ ‘ਭਾਰਤੀ ਦੰਡ ਸੰਘਤਾ’ ਅਤੇ ‘ਫ਼ੌਜਦਾਰੀ ਕਾਨੂੰਨ’ (ਆਈਪੀਸੀ ਤੇ ਕ੍ਰਿਮੀਨਲ ਪੋਸੀਜ਼ਰ ਕੋਡ) ਵਿੱਚ ਬੁਨਿਆਦੀ ਤਬਦੀਲੀ ਕਰਨ ਜਾ ਰਹੇ ਹਨ। ਇਸ ਲਈ ਸ੍ਰੀ ਸ਼ਾਹ ਨੇ ਹੁਣ ਸੂਬਿਆਂ ਤੋਂ ਸੁਝਾਅ ਵੀ ਮੰਗੇ ਹਨ।

 

 

ਗ੍ਰਹਿ ਮੰਤਰੀ ਨੇ ਇਹ ਸੰਕੇਤ ਵੀ ਦਿੱਤੇ ਹਨ ਕਿ ਬਦਲਦੇ ਸਮੇਂ ਨਾਲ ਡਾਇਰੈਕਟਰ – ਪ੍ਰਾਸੀਕਿਊਸ਼ਨ (ਅਦਾਲਤ ’ਚ ਸ਼ੱਕੀ ਮੁਲਜ਼ਮ ’ਤੇ ਦੋਸ਼ ਲਾਉਣ ਵਾਲੀ ਸਰਕਾਰੀ ਧਿਰ ਨੂੰ ਪ੍ਰਾਸੀਕਿਊਸ਼ਨ ਆਖਦੇ ਹਨ, ਜੋ ਆਮ ਤੌਰ ’ਤੇ ਸਰਕਾਰੀ ਵਕੀਲ ਹੁੰਦਾ ਹੈ) ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

 

 

ਇਸ ਲਈ ਇੱਕ ਰੱਖਿਆ ਸ਼ਕਤੀ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਇਨ੍ਹਾਂ ਮਸਲਿਆਂ ’ਤੇ 47ਵੀਂ ਕੁਝ ਹਿੰਦ ਭਾਰਤੀ ਪੁਲਿਸ ਸਾਇੰਸ ਕਾਂਗਰਸ 2019 ਦੀ ਸਮਾਪਤੀ ਮੌਕੇ ਚਰਚਾ ਕੀਤੀ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਮੇਂ ਮੁਤਾਬਕ ਆਈਪੀ ਸੀ ਤੇ ਸੀਆਰਪੀਸੀ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਇਹ ਕਾਨੂੰਨ ਉਦੋਂ ਬਣਾਏ ਗਏ ਸਨ; ਜਦੋਂ ਸਾਡੇ ਉੱਤੇ ਅੰਗਰੇਜ਼ ਰਾਜ ਕਰਦੇ ਸਨ। ਉਨ੍ਹਾਂ ਦੀ ਤਰਜੀਹ ਵਿੱਚ ਭਾਰਤ ਦੇ ਨਾਗਰਿਕ ਨਹੀਂ ਸਨ ਪਰ ਹੁਣ ਜਦੋਂ ਅਸੀਂ ਆਜ਼ਾਦ ਹਾਂ, ਤਾਂ ਇਸ ਵਿੱਚ ਜਨਤਾ ਦੀ ਸਹੂਲਤ ਮੁਤਾਬਕ ਤਬਦੀਲੀ ਦੀ ਜ਼ਰੂਰਤ ਹੈ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੁਲਿਸ ਜੇ ਚਾਹੇ, ਤਾਂ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਤੀ ਜਨਤਾ ਦਾ ਨਜ਼ਰੀਆ ਬਦਲਣਾ ਜ਼ਰੂਰੀ ਹੈ। ਫ਼ਿਲਮਾਂ ਵਿੱਚ ਵੱਡੇ ਤੇ ਮੋਟੇ ਢਿੱਡਾਂ ਵਾਲੇ ਪੁਲਿਸ ਮੁਲਾਜ਼ਮ ਵਿਖਾ ਕੇ ਮਜ਼ਾਕ ਉਡਾਇਆ ਜਾਂਦਾ ਹੈ ਪਰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਪੁਲਿਸ ਮੁਲਾਜ਼ਮਾਂ ਉੱਤੇ ਸੁਰੱਖਿਆ ਦੀ ਕਿੰਨੀ ਜ਼ਿੰਮੇਵਾਰੀ ਹੁੰਦੀ ਹੈ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਆਮ ਲੋਕ ਦੀਵਾਲ਼ੀ ਮਨਾ ਰਹੇ ਹੁੰਦੇ ਹਨ, ਤਦ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਸੁਰੱਖਿਆ ’ਚ ਲੱਗੇ ਹੁੰਦੇ ਹਨ। ਲੋਕ ਜਦੋਂ ਹੋਲੀ ਖੇਡ ਰਹੇ ਹੁੰਦੇ ਹਨ, ਤਦ ਪੁਲਿਸ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਕੋਈ ਦੰਗਾ ਨਾ ਹੋ ਜਾਵੇ। ਪੁਲਿਸ ਵਿਭਾਗ ਦੇ 35 ਹਜ਼ਾਰ ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ। ਇਸੇ ਲਈ ਹੁਣ ਦੇਸ਼ ਦੇ ਲੋਕ ਅੱਜ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s British time IPC and Criminal Procedure Codes to be changed