ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਸਾਲਾਨਾ ਬਜਟ ਪੇਸ਼ ਹੋਵੇਗਾ 1 ਫ਼ਰਵਰੀ ਨੂੰ

ਭਾਰਤ ਦਾ ਸਾਲਾਨਾ ਬਜਟ ਪੇਸ਼ ਹੋਵੇਗਾ 1 ਫ਼ਰਵਰੀ ਨੂੰ

ਸੰਸਦ ਦਾ ਬਜਟ ਸੈਸ਼ਨ ਆਉਂਦੀ 31 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਇਹ 13 ਫ਼ਰਵਰੀ ਤੱਕ ਚੱਲੇਗਾ। ਇਸ ਦੌਰਾਨ ਪਹਿਲੀ ਫ਼ਰਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਭਾਰਤ ਦਾ ਸਾਲਾਨਾ ਬਜਟ ਪੇਸ਼ ਕਰੇਗੀ। ਇਸ ਵਾਰ ਇਹ ਅੰਤ੍ਰਿਮ ਬਜਟ ਹੋਵੇਗਾ ਅਤੇ ਪੂਰਾ ਬਜਟ ਨਵੀਂ ਸਰਕਾਰ ਪੇਸ਼ ਕਰੇਗੀ।


ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਵਿੱਤੀ ਵਰ੍ਹੇ 2019-2020 ਲਈ ਅੰਤ੍ਰਿਮ ਬਜਟ ਇੱਕ ਫ਼ਰਵਰੀ, 2019 ਨੂੰ ਪੇਸ਼ ਕਰਨਗੇ। ਸੀਸੀਪੀਏ ਦੀ ਮੀਟਿੰਗ `ਚ ਇਸ ਬਾਰੇ ਫ਼ੈਸਲਾ ਲਿਆ ਗਿਆ ਹੈ। ਵਿੱਤ ਮੰਤਰਾਲਾ 2019 ਲਈ ਅੰਤ੍ਰਿਮ ਬਜਟ ਤਿਆਰ ਕਰਨਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਚੁੱਕਾ ਹੈ। ਮੰਤਰਾਲਾ ਬਜਟ ਭਾਸ਼ਣ ਲਈ ਪਹਿਲਾਂ ਹੀ ਵੱਖੋ-ਵਖਰੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਪਣੀ ਰਾਇ ਦੇ ਚੁੱਕਾ ਹੈ। ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਮੌਜੁਦਾ ਐੱਨਡੀਏ ਸਰਕਾਰ ਦਾ ਇਹ ਆਖ਼ਰੀ ਬਜਟ ਹੈ।


1 ਫ਼ਰਵਰੀ, 2019 ਨੂੰ ਸੰਸਦ `ਚ ਅੰਤ੍ਰਿਮ ਬਜਟ ਪੇਸ਼ ਕੀਤਾ ਜਾਵੇਗਾ। ਬਜਟ 11 ਵਜੇ ਪੇਸ਼ ਕੀਤਾ ਜਾਵੇਗਾ। ਬਜਟ ਨੂੰ ਸੰਸਦ ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਪੇਸ਼ ਕਰਨਗੇ। ਬਜਟ ਦਾ ਪਹਿਲਾ ਸੈਸ਼ਨ 13 ਫ਼ਰਵਰੀ ਤੱਕ ਚੱਲੇਗਾ। ਸਾਲ 2017 `ਚ ਪਹਿਲੀ ਵਾਰ ਦੇਸ਼ ਦਾ ਰੇਲ ਬਜਟ ਤੇ ਆਮ ਬਜਟ ਇੱਕੋ ਸਮੇਂ ਨਾਲੋ-ਨਾਲ ਪੇਸ਼ ਕੀਤੇ ਗਏ ਸਨ। ਮੋਦੀ ਸਰਕਾਰ ਨੇ ਰੇਲ ਬਜਟ ਤੇ ਆਮ ਬਜਟ ਨੂੰ ਵੱਖੋ-ਵੱਖਰਾ ਪੇਸ਼ ਕਰਨ ਦੀ ਰਵਾਇਤ ਖ਼ਤਮ ਕੀਤੀ ਸੀ। ਹੁਣ ਆਮ ਬਜਟ ਦੇ ਨਾਲ ਹੀ ਰੇਲ ਬਜਟ ਵੀ ਪੇਸ਼ ਕਰ ਦਿੱਤਾ ਜਾਂਦਾ ਹੈ।


ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਹੁਣ ਸਮਾਜ ਦੇ ਹਰ ਵਰਗ ਨੂੰ ਖ਼ੁਸ਼ ਕਰਨ ਵਿੱਚ ਲੱਗੀ ਹੋਈ ਹੈ। ਅੰਤ੍ਰਿਮ ਬਜਟ ਵਿੱਚ ਮੋਦੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਬਜਟ 50 ਫ਼ੀ ਸਦੀ ਵਧਾ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰ ਨੂੰ ਲੱਗਦਾ ਹੈ ਕਿ ਇਹ ਉਦੇਸ਼ਮੁਖੀ ਯੋਜਨਾ ਲੋਕ ਸਭਾ ਚੋਦਾਂ `ਚ ਉਸ ਨੂੰ ਮਿਡਲ ਕਲਾਸ ਦੀ ਵੋਟ ਦਿਵਾ ਸਕਦੀ ਹੈ।


ਸੁਤਰਾਂ ਮੁਤਾਬਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਵੱਧ ਲੋਕਾਂ ਨੂੰ ਦੇਣ ਦਾ ਜਤਨ ਕੀਤਾ ਜਾਵੇਗਾ। ਇਸ ਲਈ ਸਰਕਾਰ ਐਫ਼ੋਰਡੇਬਲ ਹਾਊਸਿੰਗ ਫ਼ੰਡ 50 ਫ਼ੀ ਸਦੀ ਤੱਕ ਵਧਾ ਸਕਦੀ ਹੈ। ਸੂਤਰਾਂ ਅਨੁਸਾਰ ਐਫ਼ੋਰਡੇਬਲ ਹਾਵੂਸਿੰਗ ਫ਼ੰਡ ਅੰਤ੍ਰਿਮ ਬਜਟ ਵਿੱਚ ਵਧ ਸਕਦਾ ਹੈ। ਸਰਕਾਰ ਦਾ ਜ਼ੋਰ ਹਾਊਸਿੰਗ ਫ਼ਾਰ ਆਲ ਸਕੀਮ ਦਾ ਟੀਚਾ ਪੂਰਾ ਕਰਨ `ਤੇ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s budget will be presented on 1st February