ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ 9.80 ਲੱਖ ਰੁਪਏ ਦਾ ਚਾਲਾਨ

ਭਾਰਤ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ 9.80 ਲੱਖ ਰੁਪਏ ਦਾ ਚਾਲਾਨ

ਪਿਛਲੇ ਕੁਝ ਸਮੇਂ ਦੌਰਾਨ ਨਵੇਂ ਮੋਟਰ–ਵਾਹਨ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਰਕਮ ਦੇ ਚਲਾਨ ਕੱਟਣ ਦੀਆਂ ਖ਼ਬਰਾਂ ਨਿੱਤ ਸੁਣਨ, ਪੜ੍ਹਨ ਤੇ ਵੇਖਣ ਨੂੰ ਮਿਲਦੀਆਂ ਰਹੀਆਂ ਹਨ। ਭਾਰਤ ’ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਚਲਾਨ ਕੱਟੇ ਜਾਣ ਦੀ ਤਾਜ਼ਾ ਖ਼ਬਰ ਹੁਣ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਜਰਾਤ ਦੇ ਇੱਕ ਕਾਰ ਮਾਲਕ ਤੋਂ 9 ਲੱਖ 80 ਹਜ਼ਾਰ ਰੁਪਏ ਚਲਾਨ ਦੀ ਰਕਮ ਦੇ ਤੌਰ ’ਤੇ ਵਸੂਲੇ ਗਏ ਹਨ। ਜੁਰਮ ਇਹ ਸੀ ਕਿ ਇਸ ਕਾਰ ਦੀ ਨੰਬਰ–ਪਲੇਟ ਨਹੀਂ ਸੀ।

 

 

ਜਿਹੜੀ ਕਾਰ ਦਾ ਪੁਲਿਸ ਨੇ ਚਾਲਾਨ ਕੱਟਿਆ, ਉਹ ਪੋਰਸ਼ ਕੰਪਨੀ ਦੀ ਹੈ, ਜਿਸ ਨੂੰ ਬਹੁਤ ਸ਼ਾਹੀ (ਲਗਜ਼ਰੀ) ਮੰਨਿਆ ਜਾਂਦਾ ਹੈ। ਬਾਜ਼ਾਰ ’ਚ ਇਸ ਗੱਡੀ ਦੀ ਕੀਮਤ ਲਗਭਗ ਸਵਾ ਦੋ ਕਰੋੜ ਰੁਪਏ ਹੈ। ‘ਇੰਡੀਆ ਟੂਡੇ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਗੁਜਰਾਤ ਪੁਲਿਸ ਨੇ ਬੀਤੇ ਮਹੀਨੇ ਲਗਭਗ 10 ਅਜਿਹੀਆਂ ਲਗਜ਼ਰੀ ਕਾਰਾਂ ਦੇ ਚਾਲਾਨ ਕੱਟੇ ਹਨ।

 

 

ਪੁਲਿਸ ਵੱਲੋਂ ਇੰਨੇ ਭਾਰੀ ਚਾਲਾਨ ਕੱਟਣ ਕਾਰਨ ਟਰੱਕ ਆਪਰੇਟਰ ਡਾਢੇ ਪਰੇਸ਼ਾਨ ਹਨ। ਮੋਟਰ ਵਾਹਨ ਕਾਨੂੰਨ ਦੇ ਵਿਰੋਧ ’ਚ ਦੇਸ਼ ਭਰ ਦੇ ਟਰੱਕ ਆਪਰੇਟਰਾਂ ਨੇ ਦੇਸ਼–ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ ਹੈ।

 

 

ਇਨ੍ਹਾਂ ਟਰੱਕ ਆਪਰੇਟਰਾਂ ਦਾ ਦੋਸ਼ ਹੈ ਕਿ ਜਦ ਤੋਂ ਨਵਾਂ ਮੋਟਰ–ਵਾਹਨ ਐਕਟ ਲਾਗੂ ਹੋਇਆ ਹੈ, ਤਦ ਤੋਂ ਪੁਲਿਸ ਨੇ ਉਨ੍ਹਾਂ ਚਾਰ–ਗੁਣਾ ਮਹਿੰਗੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਦੇਸ਼ ਭਰ ਦੇ ਟ੍ਰੈਫ਼ਿਕ ਕਰਮਚਾਰੀ ਆਪਣੀ ਮਨਮਰਜ਼ੀ ਮੁਤਾਬਕ ਉਨ੍ਹਾਂ ਦਾ ਚਾਲਾਨ ਕੱਟਦੇ ਹਨ ਤੇ ਦੇਸ਼ ਵਿੱਚ ਭ੍ਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਹੈ।

 

 

ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਉਹ ਆਪਣੀਆਂ ਗੱਡੀਆਂ ਦੀਆਂ ਮੋਟੀਆਂ ਕਿਸ਼ਤਾਂ ’ਤਾਰ ਰਹੇ ਹਨ ਤੇ ਉੱਪਰੋਂ ਉਨ੍ਹਾਂ ਉੱਤੇ ਹੁਣ ਭਾਰੀ ਚਾਲਾਨਾਂ ਦਾ ਬੋਝ ਆਣ ਪਿਆ ਹੈ।

 

 

ਇਨ੍ਹਾਂ ਹੀ ਸਮੱਸਿਆਵਾਂ ਕਾਰਨ ਹੁਣ ਟਰੱਕ ਆਪਰੇਟਰਾਂ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s costliest Rs 9 Lakh 80 Thousand challan