ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਵਰੀ-2019 ਤੋਂ ਭਾਰਤ `ਚ ਦੌੜੇਗੀ ਪਹਿਲੀ ਇੰਜਣ-ਵਿਹੂਣੀ ਰੇਲ

ਜਨਵਰੀ-2019 ਤੋਂ ਭਾਰਤ `ਚ ਦੌੜੇਗੀ ਪਹਿਲੀ ਇੰਜਣ-ਵਿਹੂਣੀ ਰੇਲ

--  ਪਰਖ ਵੇਲੇ 1 ਘੰਟੇ `ਚ ‘ਟਰੇਨ 18` ਦੌੜੀ 200 ਕਿਲੋ ਮੀਟਰ

 

ਭਾਰਤ ਦੀ ਪਹਿਲੀ ਇੰਜਣ-ਵਿਹੁਣੀ ਰੇਲ - ‘ਟਰੇਨ 18` ਦੀ ਅੱਜ ਐਤਵਾਰ ਨੂੰ ਆਖ਼ਰੀ ਪਰਖ ਸੀ। ਉਂਝ ਤਾਂ ਇਸ ਨਿਵੇਕਲੀ ਰੇਲ ਗੱਡੀ ਲਈ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਿਸ਼ਚਤ ਕੀਤੀ ਗਈ ਹੈ ਪਰ ਪਰਖ ਦੌਰਾਨ ਇਹ ਇਸ ਤੋਂ ਵੀ ਤੇਜ਼ ਰਫ਼ਤਾਰ ਨਾਲ ਦੌੜੀ। ਰੇਲ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਹ ਰੇਲ ਗੱਡੀ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ `ਤੇ ਆਸਾਨੀ ਨਾਲ ਦੌੜ ਸਕਦੀ ਹੈ। ਇਸ ਨਵੀਂ ਰੇਲ ਗੱਡੀ ਦੀ ਵਪਾਰਕ ਸ਼ੁਰੂਆਤ ਜਨਵਰੀ 2019 ਤੋਂ ਹੋਣ ਦੀ ਸੰਭਾਵਨਾ ਹੈ। ਇਸ ਰੇਲ ਗੱਡੀ ਦੇ ਅਗਲੇ ਕੁਝ ਸਮੇਂ ਦੌਰਾਨ ਸ਼ਤਾਬਦੀ ਐਕਸਪ੍ਰੈੱਸ ਦੀ ਥਾਂ ਲੈ ਲੈਣ ਦੀ ਸੰਭਾਵਨਾ ਹੈ।


ਇਹ ਰੇਲ ਗੱਡੀ 100 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ `ਚ ਹੀ ਤਿਆਰ ਕੀਤੀ ਗਈ ਹੈ ਤੇ ਇਹ ਦੇਸ਼ ਦੀ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਦੌੜਨ ਵਾਲੀ ਰੇਲ ਗੱਡੀ ਵੀ ਬਣ ਜਾਵੇਗੀ।


ਇਸ ਦਾ ਨਾਂਅ ‘ਟਰੇਨ 18` ਰੱਖਿਆ ਗਿਆ ਹੈ ਕਿਉਂਕਿ ਇੱਕ ਤਾਂ ਇਸ ਨੁੰ 18 ਮਹੀਨਿਆਂ ਦੇ ਰਿਕਾਰਡ ਸਮੇਂ ਅੰਦਰ ਤਿਆਰ ਕੀਤਾ ਗਿਆ ਹੈ ਅਤੇ ਦੂਜੇ ਇਹ ਸਾਲ 2018 ਦੌਰਾਨ ਤਿਆਰ ਹੋਈ ਹੈ। ਫਿਰ ਇਸ ਦੀ ਰਫ਼ਤਾਰ ‘180` ਵਿੱਚ ਵੀ 18 ਦਾ ਅੰਕੜਾ ਆਉਂਦਾ ਹੈ।


ਵਿਭਾਗੀ ਸੂਤਰਾਂ ਨੇ ਦੱਸਿਆ ਕਿ ਇਸ ਰੇਲ ਗੱਡੀ ਦੀ ਪਰਖ ਕੋਟਾ ਤੋਂ ਸਵਾਈ ਮਾਧੋਪੁਰ ਸੈਕਸ਼ਨ `ਤੇ ਕੀਤੀ ਗਈ ਸੀ। ਪਰਖ ਦੌਰਾਨ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਵੀ ਸਾਹਮਣਾ ਨਹੀਂ ਕਰਨਾ ਪਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first Engineless rail from January 2019