ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਪਹਿਲੀ ਮਹਿਲਾ ਸਵਿਤਾ ਕੋਵਿੰਦ ਗ਼ਰੀਬਾਂ ਲਈ ਸਿਉਂ ਰਹੇ ਮਾਸਕ

ਭਾਰਤ ਦੀ ਪਹਿਲੀ ਮਹਿਲਾ ਸਵਿਤਾ ਕੋਵਿੰਦ ਗ਼ਰੀਬਾਂ ਲਈ ਸਿਉਂ ਰਹੇ ਮਾਸਕ

ਕੋਰੋਨਾ–ਵਾਇਰਸ ਸੰਕਟ ਦੇ ਇਸ ਦੌਰ ’ਚ ਹਰੇਕ ਵਿਅਕਤੀ ਇਸ ਮਹਾਮਾਰੀ ਤੋਂ ਖੁਦ ਨੂੰ ਅਤੇ ਦੂਜਿਆਂ ਨੂੰ ਬਚਾਉਣ ਦੀ ਜੁਗਤ ’ਚ ਲੱਗਾ ਹੋਇਆ ਹੈ। ਸਰਕਾਰ ਤੋਂ ਲੈ ਕੇ ਆਮ ਨਾਗਰਿਕ ਤੱਕ ਆਪੋ–ਆਪਣੇ ਪੱਧਰ ’ਤੇ ਕੋਰੋਨਾ ਵਿਰੁੱਧ ਜੰਗ ’ਚ ਡਟਿਆ ਹੋਇਆ ਹੈ ਅਤੇ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਭਾਰਤ ਦੇ ਪਹਿਲੀ ਮਹਿਲਾ ਸ੍ਰੀਮਤੀ ਸਵਿਤਾ ਕੋਵਿੰਦ ਨੇ ਵੀ ਖੁਦ ਮਾਸਕ ਸਿਉਂ/ਬਣਾ ਕੇ ਕੋਰੋਨਾ ਨਾਲ ਜੰਗ ਵਿੱਚ ਡਟੇ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹ ਇਸ ਵੇਲੇ ਗ਼ਰੀਬਾਂ ਲਈ ਮਾਸਕ ਸਿਉਂ ਰਹੇ ਹਨ।

 

 

ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਪਤਨੀ ਅਤੇ ਭਾਰਤ ਦੀ ਪਹਿਲੀ ਮਹਿਲਾ ਸ੍ਰੀਮਤੀ ਸਵਿਤਾ ਕੋਵਿੰਦ ਨੇ ਬੁੱਧਵਾਰ ਨੂੰ ਕੋਵਿਡ–19 ਵਿਰੁੱਧ ਜੰਗ ਦੇ ਹਿੱਸੇ ਵਜੋਂ ਆਪਣਾ ਅੰਸ਼ਦਾਨ ਪਾਹਿਆ ਤੇ ਰਾਸ਼ਟਰਪਤੀ ਐਸਟੇਟ ਦੇ ਸ਼ਕਤੀ–ਹਾਟ ’ਚ ਮਾਸਕ ਦੀ ਸਿਲਾਈ ਕਰ ਕੇ ਸੰਦੇਸ਼ ਦਿੱਤਾ ਕਿ ਇਸ ਸੰਕਟ ਦੀ ਘੜੀ ’ਚ ਇੱਕ–ਦੂਜੇ ਦਾ ਸਾਥ ਦੇ ਕੇ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ਼ਕਤੀ–ਹਾਟ ’ਚ ਬਣਾਏ ਗਏ ਇਹ ਮਾਸਕ ਦਿੱਲੀ ਸ਼ਹਿਰ ਆਸ਼ਰਯ ਸੁਧਾਰ ਬੋਰਡ ਦੇ ਵਿਭਿੰਨ ਸ਼ੈਲਟਰਜ਼ ਹੋਮ ਵਿੱਚ ਵੰਡੇ ਜਾਣਗੇ।

 

 

ਮਾਸਕ ਬਣਾਉਂਦੇ ਸਮੇਂ ਸ੍ਰੀਮਤੀ ਕੋਵਿੰਦ ਨੂੰ ਲਾਲ ਰੰਗ ਦੇ ਕੱਪੜੇ ਦੇ ਮਾਸਕ ਨਾਲ ਆਪਣਾ ਚਿਹਰਾ ਢਕਿਆਂ ਵੇਖਿਆ ਗਿਆ।

 

 

ਦਰਅਸਲ, ਸਿਹਤ ਮਾਹਿਰਾਂ ਦਾ ਸੁਝਾਅ ਹੈ ਕਿ ਲੋਕ ਘਰ ਦੇ ਕੱਪੜਿਆਂ ਦੇ ਬਣੇ ਮਾਸਕ ਜਾਂ ਪਰਨੇ ਦੀ ਵਰਤੋਂ ਕਰ ਕੇ ਅਤੇ ਸਮਾਜਕ–ਦੂਰੀ ਦੀ ਪਾਲਣਾ ਕਰ ਕੇ ਕੋਰੋਨਾ ਵਾਇਰਸ ਦੀ ਲਾਗ ਤੋਂ ਬਚ ਸਕਦੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਕੇਂਦਰੀ ਮੰਤਰੀਆਂ ਦੇ ਪਰਿਵਾਰਾਂ ਨੇ ਵੀ ਮਾਸਕ ਬਣਾ ਕੇ ਕੋਰੋਨਾ ਵਿਰੁੱਧ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s First Lady Savita Kovind SEWING Mask for the Poor