ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਖਨਊ ਤੋਂ ਦਿੱਲੀ ਤੱਕ ਦੌੜੇਗੀ ਭਾਰਤ ਦੀ ਪਹਿਲੀ ਪ੍ਰਾਈਵੇਟ ਰੇਲ–ਗੱਡੀ

ਲਖਨਊ ਤੋਂ ਦਿੱਲੀ ਤੱਕ ਦੌੜੇਗੀ ਭਾਰਤ ਦੀ ਪਹਿਲੀ ਪ੍ਰਾਈਵੇਟ ਰੇਲ–ਗੱਡੀ

ਭਾਰਤ ਵਿੱਚ ਪ੍ਰਾਈਵੇਟ ਰੇਲ–ਗੱਡੀਆਂ ਦੀ ਸ਼ੁਰੂਆਤ ਵੀ ਹੋ ਗਈ ਹੈ। ਅੱਜ ਪਹਿਲੀ ਨਿਜੀ ਤੇਜਸ ਟ੍ਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਲਖਨਊ ਤੋਂ ਦਿੱਲੀ ਤੱਕ ਦੌੜੇਗੀ। ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੇਸ਼ ਦੀ ਇਸ ਪਹਿਲੀ ਪ੍ਰਾਈਵੇਟ ਰੇਲ–ਗੱਡੀ ਨੂੰ ਰਵਾਨਾ ਕੀਤਾ।

 

 

ਇਸ ਰੇਲ–ਗੱਡੀ ਲਈ ਬੁਕਿੰਗ ਸਨਿੱਚਰਵਾਰ ਬੀਤੀ 21 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਦੇਸ਼ ਦੀ ਪਹਿਲੀ ਕਾਰਪੋਰੇਟ ਰੇਲ ਹੈ।

 

 

ਲਖਨਊ ਤੋਂ ਦਿੱਲੀ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,125 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,310 ਰੁਪਏ ਹੈ। ਵਾਪਸੀ ਸਫ਼ਰ ਲਈ ਏਸੀ ਚੇਅਰ ਕਾਰ ਲਈ 1,280 ਰੁਪਏ ਤੇ ਐਗਜ਼ੀਕਿਊਟਿਵ ਕਾਰ ਦਾ ਕਿਰਾਇਆ 2,450 ਰੁਪਏ ਹੈ।

ਲਖਨਊ ਤੋਂ ਦਿੱਲੀ ਤੱਕ ਦੌੜੇਗੀ ਭਾਰਤ ਦੀ ਪਹਿਲੀ ਪ੍ਰਾਈਵੇਟ ਰੇਲ–ਗੱਡੀ

 

ਰੇਲ ਅਧਿਕਾਰੀ ਨੇ ਦੱਸਿਆ ਕਿ ਲਖਨਊ ਤੋਂ ਕਾਨਪੁਰ ਤੱਕ ਦਾ ਸਫ਼ਰ ਏਸੀ ਚੇਅਰ ਕਾਰ ਵਿੱਚ ਸਿਰਫ਼ 320 ਰੁਪਏ ’ਚ ਕੀਤਾ ਜਾ ਸਕੇਗਾ। ਐਗਜ਼ੀਕਿਊਟਿਵ ਚੇਅਰ ਕਾਰ ਲਈ ਯਾਤਰੀਆਂ ਨੂੰ 630 ਰੁਪਏ ਕਿਰਾਇਆ ਦੇਣਾ ਹੋਵੇਗਾ। ਦਿੱਲੀ ਤੋਂ ਕਾਨਪੁਰ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,155 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,155 ਰੁਪਏ ਹੋਵੇਗਾ।

 

 

ਲਖਨਊ ਤੋਂ ਗ਼ਾਜ਼ੀਆਬਾਦ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,125 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,310 ਰੁਪਏ ਦੇਣਾ ਹੋਵੇਗਾ।

 

 

ਇਹ ਰੇਲ–ਗੱਡੀ ਲਖਨਊ ਤੋਂ ਦਿੱਲੀ ਦਾ ਸਫ਼ਰ 6 ਘੰਟੇ 15 ਮਿੰਟਾਂ ਵਿੱਚ ਤੈਅ ਕਰੇਗੀ। ਲਖਨਊ ਤੋਂ ਤੇਜਸ ਰੇਲ ਸਵੇਰੇ 6:10 ਵਜੇ ਚੱਲ ਕੇ 12:25 ਵਜੇ ਯਾਤਰੀਆਂ ਨੂੰ ਦਿੱਲੀ ਪਹੁੰਚਾ ਦੇਵੇਗੀ। ਇਹ ਰੇਲ ਸਿਰਫ਼ ਕਾਨਪੁਰ ਤੇ ਗ਼ਾਜ਼ੀਆਬਾਦ ’ਚ ਹੀ ਰੁਕੇਗੀ। ਤੇਜਸ ਭਾਰਤੀ ਰੇਲ ਦੀ ਪੂਰੀ ਤਰ੍ਹਾਂ IRCTC ਵੱਲੋਂ ਚਲਾਈ ਜਾਣ ਵਾਲੀ ਪਹਿਲੀ ਰੇਲ–ਗੱਡੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first private train will run from Lucknow to Delhi