ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਪਹਿਲੀ ਟ੍ਰਾਂਸਜੈਂਡਰ ਅਧਿਕਾਰੀ ਅਗਲੇ ਸਾਲ ਕਰਵਾਏਗੀ ਵਿਆਹ

ਭਾਰਤ ਦੀ ਪਹਿਲੀ ਟ੍ਰਾਂਸਜੈਂਡਰ ਅਧਿਕਾਰੀ ਅਗਲੇ ਸਾਲ ਕਰਵਾਏਗੀ ਵਿਆਹ

ਭਾਰਤ ਦੀ ਪਹਿਲੀ ਟ੍ਰਾਂਸਜੈਂਡਰ ਅਧਿਕਾਰੀ ਐਸ਼ਵਰਿਆ ਰਿਤੂਪਰਣਾ ਪ੍ਰਧਾਨ (34) ਹੁਣ ਆਪਣੇ ਬੁਆਏ-ਫ਼ਰੈਂਡ ਨਾਲ ਵਿਆਹ ਕਰਵਾਉਣ ਦੀਆਂ ਤਿਆਰੀਆਂ `ਚ ਹੈ। ਉਹ ਆਪਣੇ ਇਸੇ ਸਾਥੀ ਨਾਲ ਪਿਛਲੇ ਦੋ ਵਰ੍ਹਿਆਂ ਤੋਂ ਲਿਵ-ਇਨ ਸਬੰਧ ਵਿੱਚ ਰਹਿ ਰਹੀ ਹੈ। ਐਸ਼ਵਰਿਆ ਪ੍ਰਧਾਨ ਇਸ ਵੇਲੇ ਓੜੀਸ਼ਾ ਕਮਰਸ਼ੀਅਲ ਟੈਕਸ ਵਿਭਾਗ ਦੇ ਪਾਰਾਦੀਪ ਸਰਕਲ ਵਿੱਚ ਜੀਐੱਸਟੀ ਦੀ ਡਿਪਟੀ ਕਮਿਸ਼ਨਰ (ਇੰਚਾਰਜ) ਹੈ।


ਐਸ਼ਵਰਿਆ ਪ੍ਰਧਾਨ ਨੇ ਦੱਸਿਆ ਕਿ ਉਸ ਦਾ ਬੁਆਏ ਫ਼ਰੈਂਡ ਤਾਂ ਕਦੋਂ ਦਾ ਉਸ ਨਾਲ ਵਿਆਹ ਰਚਾਉਣ ਦੀਆਂ ਤਿਆਰੀਆਂ ਕਰਦਾ ਆ ਰਿਹਾ ਹੈ ਪਰ ਸਿਰਫ਼ ਧਾਰਾ 377 ਕਾਰਨ ਅਜਿਹਾ ਨਹੀਂ ਕੀਤਾ ਜਾ ਰਿਹਾ ਸੀ ਤੇ ਹੁਣ ਜਦੋਂ ਸੁਪਰੀਮ ਕੋਰਟ ਨੇ ਸਮਲਿੰਗਕਤਾ ਨੂੰ ਅਪਰਾਧ ਦੀ ਸ਼੍ਰੇਣੀ `ਚੋਂ ਕੱਢ ਦਿੱਤਾ ਹੈ, ਇਸੇ ਲਈ ਹੁਣ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਦੋਵੇਂ ਅਗਲੇ ਵਰ੍ਹੇ ਵਿਆਹ ਕਰਵਾਉਣਗੇ। ਉਂਝ ਉਸ ਦੇ ਬੁਆਏ ਫ਼ਰੈ਼ਡ ਨੇ ਹਾਲੇ ਤੱਕ ਇਸ ਬਾਰੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਹੈ।


ਐਸ਼ਵਰਿਆ ਨੇ 2015 `ਚ ਖ਼ੁਦ ਨੂੰ ਜਨਤਕ ਤੌਰ `ਤੇ ਟ੍ਰਾਂਸਜੈ਼ਡਰ ਐਲਾਨਿਆ ਸੀ; ਜਦੋਂ ਸੁਪਰੀਮ ਕੋਰਟ ਨੇ ਟ੍ਰਾਂਸਜੈਂਡਰ ਵਿਅਕਤੀਆਂ ਦੇ ਬੁਨਿਆਦੀ ਤੇ ਸ਼ਹਿਰੀ ਅਧਿਕਾਰਾਂ ਨੂੰ ਮਾਨਤਾ ਦਿੱਤੀ ਸੀ।


ਉੜੀਸਾ ਦੇ ਕੰਧਮਾਲ ਜਿ਼ਲ੍ਹੇ `ਚ ਜਨਮ ਸਮੇਂ ਮਾਪਿਆਂ ਨੇ ਇਸ ਅਧਿਕਾਰੀ ਦਾ ਨਾਂਅ ਰਤੀਕੰਤ ਪ੍ਰਧਾਨ ਰੱਖਿਆ ਸੀ। ਜਦੋਂ ਉਸ ਨੇ 2010 `ਚ ਓੜੀਸ਼ਾ ਫ਼ਾਈਨੈਂਸ਼ੀਅਲ ਸਰਵਿਸੇਜ਼ ਦਾ ਇਮਤਿਹਾਨ ਦਿੱਤਾ ਸੀ, ਤਦ ਉਸ ਨੇ ਆਪਣਾ ਲਿੰਗ 'ਮਰਦ' ਲਿਖਵਾਇਆ ਸੀ। ਪਰ ਉਹ ਉਸ ਲਿੰਗ ਵਿੱਚ ਕਦੇ ਖ਼ੁਦ ਨੂੰ ਸੁਖਾਵਾਂ ਨਹੀਂ ਸਮਝ ਸਕੀ। ਉਸ ਨੇ 2015 `ਚ ਉਸ ਨੇ ਆਪਣਾ ਆਪਰੇਸ਼ਨ ਕਰਵਾ ਲਿਆ ਸੀ ਤੇ ਆਪਣੀ ਨਵੀਂ ਸ਼ਨਾਖ਼ਤ ਜ਼ਾਹਿਰ ਕਰ ਕੇ ਆਪਣਾ ਨਵਾਂ ਨਾਂਅ ਐਸ਼ਵਰਿਆ ਰਿਤੂਪਰਣਾ ਪ੍ਰਧਾਨ ਰੱਖ ਲਿਆ ਸੀ।


ਐਸ਼ਵਰਿਆ ਪ੍ਰਧਾਨ ਨੇ ਦੱਸਿਆ ਕਿ ਉਸ ਦਾ ਬੁਆਏ ਫ਼ਰੈਂਡ ਇੱਕ ਉੱਦਮੀ ਹੈ ਤੇ ਉਸ ਦਾ ਆਪਣਾ ਕਾਰੋਬਾਰ ਹੈ। ਉਸ ਨੇ 3 ਵਰ੍ਹੇ ਪਹਿਲਾਂ ਉਸ ਸਾਹਮਣੇ ਆਪਣਾ ਪ੍ਰਸਤਾਵ ਰੱਖਿਆ ਸੀ ਤੇ ਤਦ ਉਹ ਹੱਸ ਪਈ ਸੀ ਤੇ ਉਸ ਦੀ ਇਸ ਗੱਲ ਨੂੰ ਮਹਿਜ਼ ਉਸ ਦੇ ਮਨ ਦਾ ਵਲਵਲਾ ਸਮਝਿਆ ਸੀ।


ਐਸ਼ਵਰਿਆ ਪ੍ਰਧਾਨ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਸੇਵਾ-ਮੁਕਤ ਫ਼ੌਜੀ ਅਧਿਕਾਰੀ ਸਨ ਤੇ ਉਹ ਸਦਾ ਉਸ ਨੂੰ ਮਰਦਾਂ ਵਾਂਗ ਰਹਿਣ ਲਈ ਆਖਦੇ ਸਨ ਪਰ ਐਸ਼ਵਰਿਆ ਨੂੰ ਤਾਂ ਤਦ ਵੀ ਔਰਤ ਬਣ ਕੇ ਰਹਿਣਾ ਜਿ਼ਆਦਾ ਚੰਗਾ ਲੱਗਦਾ ਸੀ - ਭਾਵੇਂ ਇਸ ਗੱਲ ਲਈ ਉਸ ਦੇ ਅਧਿਆਪਕ ਤੇ ਸਕੂਲੀ ਸਾਥੀ ਵੀ ਉਸ ਦਾ ਮਜ਼ਾਕ ਉਡਾਉਂਦੇ ਸਨ। ਹੋਸਟਲ `ਚ ਉਸ ਦੇ ਸਾਥੀ ਮੁੰਡਿਆਂ ਨੇ ਉਸ ਦਾ ਜਿਨਸੀ ਸ਼ੋਸ਼ਣ ਵੀ ਕੀਤਾ। ਨਿੱਕੇ ਹੁੰਦਿਆਂ ਵੀ ਉਹ ਆਪਣੀ ਮਾਂ ਜਾਂ ਭੈਣ ਦੇ ਕੱਪੜੇ ਜਾਂ ਚੂੜੀਆਂ ਪਹਿਨ ਲੈਂਦੀ ਸੀ।


ਐਸ਼ਵਰਿਆ ਪ੍ਰਧਾਨ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਹ ਇੱਕ ਲੜਕੀ ਗੋਦ ਲੈ ਲਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first transgender officer will get married