ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2020–21 ’ਚ ਭਾਰਤ ਦੀ ਵਿਕਾਸ ਦਰ ਘਟ ਕੇ ਹੋ ਸਕਦੀ ਹੈ -6.8: SBI ਰਿਪੋਰਟ

2020–21 ’ਚ ਭਾਰਤ ਦੀ ਵਿਕਾਸ ਦਰ ਘਟ ਕੇ ਹੋ ਸਕਦੀ ਹੈ -6.8: SBI ਰਿਪੋਰਟ

ਲੌਕਡਾਊਨ ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਲਪੇਟ ਵਿੱਚ ਆਈ ਭਾਰਤੀ ਅਰਥ–ਵਿਵਸਥਾ ਉੱਤੇ ਚਾਲੂ ਵਿੱਤੀ–ਵਰ੍ਹੇ ਦੌਰਾਨ ਕਾਫ਼ੀ ਭੈੜਾ ਅਸਰ ਪੈਣ ਵਾਲਾ ਹੈ। ਇਹ ਦਾਅਵਾ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਈਕੋਰੈਪ ਰਿਪੋਰਟ ਵਿੱਚ ਕੀਤਾ ਗਿਆ ਹੈ।

 

 

ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਲ 2020–21 ਦੌਰਾਨ ਭਾਰਤ ਦੀ ਵਿਕਾਸ ਦਰ ਸਿਫ਼ਰ ਤੋਂ ਵੀ 6.8 ਫ਼ੀ ਸਦੀ ਹੇਠਾਂ ਜਾ ਸਕਦੀ ਹੈ ਭਾਵ ਇਹ -6.8 ਰਹਿ ਸਕਦੀ ਹੈ। ਮਾਰਚ ਮਹੀਨੇ ਤੋਂ ਲੌਕਡਾਊਨ ਸ਼ੁਰੂ ਹੋਣ ਕਾਰਨ ਬੀਤੇ ਵਿੱਤੀ ਵਰ੍ਹੇ ਦੀ ਆਖ਼ਰੀ ਤਿਮਾਹੀ ’ਚ ਵਿਕਾਸ ਦਰ 1.2 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।

 

 

ਈਕੋਰੈਪ ਅਨੁਸਾਰ ਵਿੱਤੀ ਵਰ੍ਹੇ 2019–20 ਦੀ ਤੀਜੀ ਤਿਮਾਹੀ (ਅਕਤੂਬਰ–ਦਸੰਬਰ) ’ਚ ਵਿਕਾਸ ਦਰ ਸੱਤ ਸਾਲ ਦੇ ਹੇਠਲੇ ਪੱਧਰ ਉੱਤੇ 4.7 ਫ਼ੀ ਸਦੀ ਰਹੀ ਸੀ। ਪਹਿਲੀ ਤਿਮਾਹੀ ’ਚ ਵਿਕਾਸ ਦਰ 5.1 ਫ਼ੀ ਸਦੀ ਤੇ ਦੂਜੀ ਤਿਮਾਹੀ ’ਚ 5.6 ਫੀ ਸਦੀ ਸੀ।

 

 

ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਕਿ ਚੌਥੀ ਤਿਮਾਹੀ ਦੇ ਆਖ਼ਰੀ ਹਫ਼ਤੇ ’ਚ ਲੌਕਡਾਊਨ ਕਾਰਨ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ।

 

 

ਇਸ ਕਰਕ ਜਨਵਰੀ–ਮਾਰਚ ਦੌਰਾਨ ਵਿਕਾਸ ਦਰ 1.2 ਫ਼ੀ ਸਦੀ ਰਹਿ ਸਕਦੀ ਹੈ। ਰਾਸ਼ਟਰੀ ਅੰਕੜਾ ਦਫ਼ਤਰ 29 ਮਈ ਨੂੰ ਪਿਛਲੇ ਵਿੱਤੀ ਵਰ੍ਹੇ ਦੇ ਕੁੱਲ ਘਰੇਲੂ ਉਤਪਾਦਨ ਨਾਲ ਸਬੰਧਤ ਅੰਕੜੇ ਜਾਰੀ ਕਰੇਗਾ। ਇਸ ਤੋਂ ਪਹਿਲਾਂ SBI ਨੇ ਅਨੁਮਾਨ ਪ੍ਰਗਟਾਇਆ ਹੈ ਕਿ ਬੀਤੇ ਵਿੱਤੀ–ਵਰ੍ਹੇ ਦੌਰਾਨ ਵਿਕਾਸ ਦਰ 4.2 ਫ਼ੀ ਸਦੀ ਰਹਿ ਸਕਦੀ ਹੈ, ਜੋ ਪਹਿਲਾਂ 5 ਫ਼ੀ ਸਦੀ ਰਹਿਣ ਦਾ ਅਨੁਮਾਨ ਸੀ।

 

 

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮਾਰਚ ਦੇ ਆਖ਼ਰੀ ਹਫ਼ਤੇ ਲਾਗੂ ਹੋਏ ਲੌਕਡਾਊਨ ਕਾਰਨ ਸਿਰਫ਼ 7 ਦਿਨਾਂ ਅੰਦਰ ਅਰਥ–ਵਿਵਸਥਾ ਨੂੰ 1.4 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਨਾਲ ਹੀ ਨਵੇਂ ਵਿੱਤੀ ਵਰ੍ਹੇ ਦੇ ਸ਼ੁਰੂਆਤੀ ਦੋ ਮਹੀਨਿਆਂ ’ਚ ਲੌਕਡਾਊਨ ’ਚ ਜਾਣ ਕਾਰਨ ਵਿਕਾਸ ਦਰ ਸਿਫ਼ਰ ਤੋਂ ਵੀ ਘੱਟ ਹੋ ਗਈ ਹੈ।

 

 

ਅਨੁਮਾਨ ਹੈ ਕਿ ਸਾਲ 2020–21 ’ਚ ਕੁੱਲ ਘਰੇਲੂ ਉਤਪਾਦਨ ਵਿੱਚ ਵਾਧਾ ਦਰ 6.8 ਫ਼ੀ ਸਦੀ ਤੱਕ ਡਿੱਗ ਸਕਦੀ ਹੈ। ਲੌਕਡਾਊਨ ’ਚ ਹੋਏ ਕੁੱਲ ਨੁਕਸਾਨ ਦਾ 50 ਫ਼ੀ ਸਦੀ ਰੈੱਡ ਜ਼ੋਨ ਨਾਲ ਜੁੜਿਆ ਹੈ; ਜਿਸ ਵਿੱਚ ਦੇਸ਼ ਦੇ ਜ਼ਿਆਦਾਤਰ ਵੱਡੇ ਜ਼ਿਲ੍ਹੇ ਆਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Growth Rate may be Minus 6 point 8 during 2020-21 State Bank of India Report Claims