ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਰ ਵਧੇਗੀ ਭਾਰਤੀ ਫ਼ੌਜੀ ਤਾਕਤ, ਚੁੱਕੇ ਇਹ ਕਦਮ

ਹੋਰ ਵਧੇਗੀ ਭਾਰਤੀ ਫ਼ੌਜੀ ਤਾਕਤ, ਚੁੱਕੇ ਇਹ ਕਦਮ

ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਫ਼ੌਜ ਲਈ ਮੌਜੂਦਾ ਰੱਖਿਆ ਖ਼ਰੀਦ ਨੀਤੀ ਦੀ ਸਮੀਖਿਆ ਲਈ ਇੱਕ ਉੱਚ–ਪੱਧਰੀ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਮੇਟੀ ਫ਼ੌਜੀ ਖ਼ਰੀਦ ਦੇ ਮੌਜੂਦਾ ਨੀਤੀਗਤ ਢਾਂਚੇ ਦੀ ਸਮੀਖਿਆ ਕਰੇਗੀ, ਤਾਂ ਜੋ ਰੱਖਿਆ ਮਾਮਲਿਆਂ ਉੱਤੇ ਬੇਰੋਕ ਖ਼ਰੀਦ ਤੇ ਸੰਪਤੀਆਂ ਦਾ ਰੱਖ–ਰਖਾਅ ਯਕੀਨੀ ਹੋ ਸਕੇ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ।

 

 

ਮੰਤਰਾਲੇ ਮੁਤਾਬਕ ਸ੍ਰੀ ਰਾਜਨਾਥ ਸਿੰਘ ਨੇ ਰੱਖਿਆ ਖ਼ਰੀਦ ਪ੍ਰਕਿਰਿਆ (DPP) ਅਤੇ ਰੱਖਿਆ ਖ਼ਰੀਦ ਨਿਯਮਾਵਲੀ (DPM) 2009 ਦੀ ਸਮੀਖਿਆ ਲਈ ਡਾਇਰੈਕਟਰ–ਜਨਰਲ (ਐਕੁਇਜ਼ੀਸ਼ਨ) ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ।

 

 

ਇਹ ਕਮੇਟੀ ਪ੍ਰਕਿਰਿਆਵਾਂ ਵਿੱਚ ਸੋਧ ਕਰੇਗੀ ਅਤੇ ਨਿਰਧਾਰਤ ਟੀਚੇ ਨਾਲ ਪ੍ਰਕਿਰਿਆਵਾਂ ਨੂੰ ਵਿਵਸਥਿਤ ਕਰੇਗੀ।

 

 

ਇਸ ਕਮੇਟੀ ਨੂੰ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਕਮੇਟੀ ਵਿੱਚ ਡਾਇਰੈਕਟਰ–ਜਨਰਲ ਤੋਂ ਇਲਾਵਾ 11 ਮੈਂਬਰ ਹੋਣਗੇ। ਇਸ ਦੇ ਮੈਂਬਰ ਸੰਯੁਕਤ ਸਕੱਤਰ ਤੇ ਫ਼ੌਜ ਵਿੱਚ ਮੇਜਰ ਜਨਰਲ ਤੋਂ ਹੇਠਲੇ ਰੈਂਕ ਵਾਲੇ ਨਹੀਂ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Military might will be increased taken these measures