ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਨਵੇਂ ਸੰਸਦ ਭਵਨ ’ਚ MPs ਲਈ ਹੋਣਗੀਆਂ 1,350 ਸੀਟਾਂ

ਭਾਰਤ ਦੇ ਨਵੇਂ ਸੰਸਦ ਭਵਨ ’ਚ MPs ਲਈ ਹੋਣਗੀਆਂ 1,350 ਸੀਟਾਂ

ਭਾਰਤ ਦੇ ਨਵੇਂ ਸੰਸਦ ਭਵਨ ’ਚ ਲੋਕ ਸਭਾ ਦਾ ਸੈਂਟਰਲ ਹਾਲ ਇੰਨਾ ਵੱਡਾ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਜੇ ਸੰਸਦ ਮੈਂਬਰਾਂ ਦੀ ਗਿਣਤੀ ਵਧਾਈ ਜਾਂਦੀ ਹੈ, ਤਾਂ ਆਰਾਮ ਨਾਲ ਸਾਰੇ ਸੰਸਦ ਮੈਂਬਰ (MPs) ਬੈਠ ਸਕਣਗੇ। ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਸੰਸਦ ਭਵਨ ’ਚ ਲੋਕ ਸਭਾ ਦੀ ਨਵੀਂ ਇਮਾਰਤ ’ਚ ਸਦਨ ਦੇ ਅੰਦਰ 900 ਸੀਟਾਂ ਹੋਣਗੀਆਂ। ਸਾਂਝੇ ਸੈਂਨ ਦੌਰਾਨ ਲੋਕ ਸਭਾ ’ਚ 1,350 ਸੰਸਦ ਮੈਂਬਰ ਆਰਾਮ ਨਾਲ ਬੈਠ ਸਕਣਗੇ।

 

 

ਇੱਥੇ ਵਰਨਣਯੋਗ ਹੈ ਕਿ ਸਰਕਾਰ ਨੇ ਸੈਂਟਰਲ ਵਿਸਟਾ ਨੂੰ ਮੁੜ–ਵਿਕਸਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਲਈ 2024 ਦੀ ਡੈੱਡਲਾਈਨ ਤੈਅ ਕੀਤੀ ਗਈ ਹੈ।

 

 

ਨਵਾਂ ਸੰਸਦ ਭਵਨ ਤਿਕੋਨਾ ਹੋਵੇਗਾ। ਲੋਕ ਸਭਾ ਦੀ ਨਵੀਂ ਇਮਾਰਤ ’ਚ ਸਦਨ ਦੇ ਅੰਦਰ ਸੀਟਾਂ ਦੀ ਗਿਣਤੀ ਨੂੰ ਇਸ ਲਈ ਵਧਾਇਆ ਜਾ ਰਿਹਾ ਹੈ, ਤਾਂ ਜੋ ਜੇ ਕਦੇ ਭਵਿੱਖ ’ਚ ਲੋਕ ਸਭਾ ’ਚ ਸੀਟਾਂ ਵਧਾਉਣੀਆਂ ਪੈਣ, ਤਾਂ ਕੋਈ ਔਖਿਆਈ ਪੇਸ਼ ਨਾ ਆਵੇ। ਨਵੇਂ ਲੋਕ ਸਭਾ ਸਦਨ ਵਿੱਚ ਦੋ ਸੀਟਾਂ ਵਾਲੇ ਬੈਂਚ ਹੋਣਗੇ, ਜਿਸ ਉੱਤੇ ਸੰਸਦ ਮੈਂਬਰ ਆਰਾਮ ਨਾਲ ਇਕੱਲੇ ਬੈਠ ਸਕਣਗੇ।

 

 

ਸਾਂਝੇ ਸੈਸ਼ਨ ਦੌਰਾਨ ਇਨ੍ਹਾਂ ਦੋ ਸੀਟਾਂ ਵਾਲੇ ਬੈਂਚ ਉੱਤੇ ਤਿੰਨ ਸੰਸਦ ਮੈਂਬਰ ਬੈਠ ਸਕਣਗੇ। ਇਸ ਤਰ੍ਹਾਂ ਕੁੱਲ1 ,350 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ।

 

 

ਮਕਾਨ–ਉਸਾਰੀ ਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਸੰਚਾਲਤ ਇਸ ਯੋਜਨਾ ਨੂੰ ਤਿੰਨ ਗੇੜਾਂ ਵਿੱਚ ਮੁਕੰਮਲ ਕੀਤਾ ਜਾਣਾ ਹੈ। ਪਹਿਲੇ ਗੇੜ ਵਿੱਚ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਤੱਕ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਮੌਜੂਦ ‘ਸੈਂਟਰਲ ਵਿਸਟਾ’ ਖੇਤਰ ਨੂੰ 2021 ਤੱਕ ਨਵਾਂ ਰੂਪ ਦਿੱਤਾ ਜਾਣਾ ਹੈ।

 

 

ਮੌਜੂਦਾ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਸੰਸਦ ਭਵਨ ਦੀ ਨਵੀਂ ਇਮਾਰਤ ਦੀ ਉਸਾਰੀ 2022 ਤੱਕ ਤੇ ਤੀਜੇ ਗੇੜ ਵਿੱਚ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਇੱਕੋ ਹੀ ਸਥਾਨ ਉੱਤੇ ਐਡਜਸਟ ਕਰਨ ਲਈ ਪ੍ਰਸਤਾਵਿਤ ਸਮੁੱਚੇ ਕੇਂਦਰੀ ਸਕੱਤਰੇਤ ਦੀ ਉਸਾਰੀ 2024 ਤੱਕ ਕਰਨ ਦਾ ਟੀਚਾ ਹੈ।

 

 

ਨਵੇਂ ਪ੍ਰੋਜੈਕਟ ਅਧੀਨ ਨਵੇਂ ਸਕੱਤਰੇਤ ਵਿੱਚ 10 ਇਮਾਰਤਾਂ ਬਣਾਈਆਂ ਜਾਣਗੀਆਂ। ਉੱਤਰੀ ਤੇ ਦੱਖਣੀ ਬਲਾੱਕ ਨੂੰ ਇੱਕ–ਇੱਕ ਕਰ ਕੇ ਅਜਾਇਬਘਰ ਵਿੱਚ ਤਬਦੀਲ ਕੀਤਾ ਜਾਵੇਗਾ। ਨਾਲ ਹੀ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਨੂੰ ਉਸ ਦੇ ਮੌਜੂਦਾ ਸਥਾਨ ਤੋਂ ਕਿਤੇ ਹੋਰ ਤਬਦੀਲ ਕੀਤਾ ਜਾ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s new Parliament House to have 1350 seats for MPs