ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਫ਼ਰਵਰੀ ਨੂੰ ਪੇਸ਼ ਹੋਵੇਗਾ ਭਾਰਤ ਦਾ ਬਜਟ 2020–2021

1 ਫ਼ਰਵਰੀ ਨੂੰ ਪੇਸ਼ ਹੋਵੇਗਾ ਭਾਰਤ ਦਾ ਬਜਟ 2020–2021

ਭਾਰਤ ਦਾ ਨਵੇਂ ਸਾਲ 2020–2021 ਲਈ ਕੇਂਦਰੀ ਬਜਟ ਇੱਕ ਫ਼ਰਵਰੀ ਨੂੰ ਪੇਸ਼ ਹੋਵੇਗਾ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ ਤਿੰਨ ਅਪ੍ਰੈਲ ਤੱਕ ਚੱਲੇਗਾ। ਇਸ ਦੌਰਾਨ ਪਹਿਲੀ ਫ਼ਰਵਰੀ ਨੂੰ ਵਿੱਤੀ ਵਰ੍ਹੇ 2020–2021 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ।

 

 

ਸੂਤਰਾਂ ਨੇ ਦੱਸਿਆ ਕਿ ਸੰਸਦੀ ਮਾਮਲਿਆਂ ਬਾਰੇ ਵਜ਼ਾਰਤੀ ਕਮੇਟੀ ਨੇ ਸੰਸਦ ਦਾ ਬਜਟ 31 ਜਨਵਰੀ ਤੋਂ 3 ਅਪ੍ਰੈਲ ਤੱਕ ਦੋ ਗੇੜਾਂ ’ਚ ਰੱਖਣ ਦਾ ਸੁਝਾਅ ਦਿੱਤਾ ਹੈ। ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਤੋਂ 11 ਫ਼ਰਵਰੀ ਤੱਕ ਅਤੇ ਦੂਜਾ ਗੇੜ 2 ਮਾਰਚ ਤੋਂ 3 ਅਪ੍ਰੈਲ ਤੱਕ ਚੱਲੇਗਾ।

 

 

 

ਬਜਟ ਸੈਸ਼ਨ ’ਚ ਲਗਭਗ ਇੱਕ ਮਹੀਨੇ ਦੀ ਛੁੱਟੀ ਰੱਖੀ ਜਾਂਦੀ ਹੈ। ਇਸ ਦੌਰਾਨ ਵੱਖੋ–ਵੱਖਰੇ ਮੰਤਰਾਲਿਆਂ ਤੇ ਵਿਭਾਗਾਂ ਨਾਲ ਜੁੜੀਆਂ ਕਮੇਟੀਆਂ ਬਜਟ ਪ੍ਰਸਤਾਵਾਂ ਦਾ ਨਿਰੀਖਣ ਕਰਦੀਆਂ ਹਨ। ਫਿਰ ਕੇਂਦਰੀ ਵਜ਼ਾਰਤ ਦੀ ਸਿਫ਼ਾਰਸ਼ ’ਤੇ ਰਾਸ਼ਟਰਪਤੀ ਸੰਸਦ ਦੇ ਦੋਵੇਂ ਸਦਨਾਂ ਦਾ ਸੈਸ਼ਨ ਸੱਦਦੇ ਹਨ।

 

 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇੱਕ ਫ਼ਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰਨਗੇ। ਵਿਸ਼ਲੇਸ਼ਕਾਂ ਨੂੰ ਆਸ ਹੈ ਕਿ ਅਰਥ–ਵਿਵਸਥਾ ’ਚ ਜਾਰੀ ਨਰਮੀ ਨੂੰ ਵੇਖਦਿਆਂ ਸਰਕਾਰ ਇਸ ਬਜਟ ਵਿੱਚ ਅਰਥ–ਵਿਵਸਥਾ ਨੂੰ ਲੀਹ ਉੱਤੇ ਲਿਆਉਣ ਲਈ ਉਪਾਅ ਐਲਾਨ ਸਕਦੀ ਹੈ।

1 ਫ਼ਰਵਰੀ ਨੂੰ ਪੇਸ਼ ਹੋਵੇਗਾ ਭਾਰਤ ਦਾ ਬਜਟ 2020–2021

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Union Budget 2020-2021 to be presented on 1st February