ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਲੁਕੇ ਅੱਤਵਾਦੀ ਲੱਭੇਗਾ ਭਾਰਤ ਦਾ ਵੈਕਟਰ ਡ੍ਰੋਨ

ਪਾਕਿ ’ਚ ਲੁਕੇ ਅੱਤਵਾਦੀ ਲੱਭੇਗਾ ਭਾਰਤ ਦਾ ਵੈਕਟਰ ਡ੍ਰੋਨ

ਪਾਕਿਸਤਾਨ ’ਚ ਲੁਕੇ ਬੈਠੇ ਅੱਤਵਾਦੀਆਂ ਦੀਆਂ ਅਸਲ ਲੁਕਣਗਾਹਾਂ ਲੱਭ ਕੇ ਉਨ੍ਹਾਂ ਦਾ ਖ਼ਾਤਮਾ ਕਰਨਾ ਹੁਣ ਕੋਈ ਬਹੁਤਾ ਔਖਾ ਕੰਮ ਨਹੀਂ ਰਹਿ ਜਾਵੇਗਾ। ਦਰਅਸਲ ਭਾਰਤ ਨੇ ਜਰਮਨੀ ਕੰਪਨੀ ਦੀ ਮਦਦ ਨਾਲ ਵੈਕਟਰ ਡ੍ਰੋਨ ਨਾਂਅ ਦਾ ਇੱਕ ਅਜਿਹਾ ਹਵਾਈ ਜਹਾਜ਼ ਤਿਆਰ ਕਰ ਲਿਆ ਹੈ; ;ਜੋ ਨਾ ਸਿਰਫ਼ 25 ਕਿਲੋਮੀਟਰ ਦੀ ਦੂਰੀ ਤੋਂ ਥਰਮਲ ਇਮੇਜਿੰਗ ਸਿਸਟਮ ਨਾਲ ਅੱਤਵਾਦੀ ਟਿਕਾਣਿਆਂ ਦਾ ਪਤਾ ਲਾਵੇਗਾ, ਸਗੋਂ ਅੱਤਵਾਦੀਆਂ ਉੱਤੇ ਹਮਲਾ ਵੀ ਕਰ ਸਕਦਾ ਹੈ।

 

 

ਦੇਹਰਾਦੂਨ ’ਚ ਭਾਰਤੀ ਰਾਸ਼ਟਰੀ ਕਾਰਟੋਗ੍ਰਾਫ਼ੀ ਐਸੋਸੀਏਸ਼ਨ ਵੱਲੋਂ ਤਿੰਨ–ਦਿਨਾ ਕੌਮਾਂਤਰੀ ਕਾਂਗਰਸ ਦੇ ਦੂਜੇ ਦਿਨ ਇਸੇ ਵੈਕਟਰ ਡ੍ਰੋਨ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਬਣਾਉਣ ਵਾਲੀ ਭਾਰਤੀ ਕੰਪਨੀ ਅਨਸਾਰੀ ਪ੍ਰੈਸੀਸ਼ਨ ਇੰਸਟਰੂਮੈਂਟ ਦੇ ਡਾਇਰੈਕਟਰ ਸਾਜਿਦ ਅਨਸਾਰੀ ਨੇ ਦੱਸਿਆ ਕਿ ਜਰਮਨ ਤਕਨੀਕ ਨਾਲ ਬਣੇ ਇਨ੍ਹਾਂ ਡ੍ਰੋਨ ਦੇ ਰਾਹੀਂ ਅੱਤਵਾਦੀਆਂ ਦੀ ਥਰਮਲ ਇਮੇਜਿੰਗ ਨਾਲ ਸ਼ਨਾਖ਼ਤ ਕੀਤੀ ਜਾ ਸਕਦੀ ਹੈ।

 

 

ਇਸ ਤੋਂ ਇਲਾਵਾ ਅੱਤਵਾਦੀਆਂ ਦੀ ਸਹੀ ਗਿਣਤੀ ਦਾ ਸਹੀ ਅਨੁਮਾਨ ਲਾਇਆ ਜਾ ਸਕਦਾ ਹੈ। ਨਾਲ ਹੀ ਇਸ ਰਾਹੀਂ ਅੱਤਵਾਦੀਆਂ ਦੇ ਮੋਬਾਇਲ ਫ਼ੋਨ ਬੰਦ ਵੀ ਕੀਤੇ ਜਾ ਸਕਦੇ ਹਨ। ਇਸ ਵਿੱਚ ਲੱਗੇ ਜੈਮਰ ਰਾਹੀਂ ਮੋਬਾਇਲ ਫ਼ੋਨ ਪੂਰੀ ਤਰ੍ਹਾਂ ਲਾੱਕ ਵੀ ਕੀਤਾ ਜਾ ਸਕਦਾ ਹੈ। ਬਹੁਤ ਘੱਟ ਉਚਾਈ ਉੱਤੇ ਉੱਡਣ ਵਾਲੇ ਡ੍ਰੋਨ ਨੂੰ ਸਟੀਲਥ ਹਵਾਈ ਜਹਾਜ਼ਾਂ ਦੀ ਤਰਜ਼ ਉੱਤੇ ਤਿਆਰ ਕੀਤਾ ਗਿਆ ਹੈ; ਜੋ ਕਿਸੇ ਵੀ ਰਾਡਾਰ ਦੀ ਰੇਂਜ ਵਿੱਚ ਨਹੀਂ ਆਉਂਦੇ।

 

 

ਵੈਕਟਰ ਡ੍ਰੋਨ ਵਿੱਚ ਜਿਹੜੇ ਅੱਤਵਾਦੀਆਂ ਦੀਆਂ ਤਸਵੀਰਾਂ ਅਪਲੋਡ ਕਰ ਦਿੱਤੀਆਂ ਜਾਣਗੀਆਂ, ਉਸ ਨੂੰ ਵੇਖਣ ਲਈ ਡ੍ਰੋਨ ਉਡਾਣ ਭਰਦਾ ਰਹੇਗਾ। ਇਸ ਤੋਂ ਇਹ ਪਤਾ ਲੱਗੇਗਾ ਕਿ ਕਿਹੜਾ ਅੱਤਵਾਦੀ ਕਿੱਥੇ ਲੁਕਿਆ ਹੋਇਆ ਹੈ? ਕੌਮਾਂਤਰੀ ਕਾਂਗਰਸ ਦੀ ਪ੍ਰਦਰਸ਼ਨੀ ਵਿੱਚ ਟ੍ਰਿਨਿਟੀ ਟੋਨ ਪਲੱਸ ਨੂੰ ਵੀ ਵਿਖਾਇਆ ਗਿਆ। ਇਸ ਦੀ ਵਰਤੋਂ ਸਰਵੇ ਆੱਫ਼ ਇੰਡੀਆ ਵੱਲੋਂ ਮੈਪਿੰਗ ਕਰਨ ਲਈ ਕੀਤੀ ਜਾ ਰਹੀ ਹੈ।

 

 

ਇਹ ਟ੍ਰਿਨਿਟੀ ਟੋਨ ਪਲੱਸ ਪੰਜ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਮੈਪਿੰਗ ਇੱਕ ਘੰਟੇ ਵਿੱਚ ਪੂਰੀ ਕਰ ਸਕਦਾ ਹੈ। ਵੈਕਟਰ ਡ੍ਰੋਨ ਦੀ ਕੀਮਤ ਢਾਈ ਕਰੋੜ ਰੁਪਏ ਹੈ; ਜਦ ਕਿ ਟ੍ਰਿਨਿਟੀ ਟੋਨ ਪਲੱਸ ਦੀ ਕੀਮਤ 30 ਲੱਖ ਰੁਪਏ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Vector Drone shall trace Hidden Terrorists in Pakistan