ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਨੇ US ਰਿਪੋਰਟ ਨੂੰ ਨਕਾਰਿਆ, ਕਿਹਾ-27 ਫਰਵਰੀ ਨੂੰ ਮਾਰ ਸੁਟਿਆ ਸੀ F-16

ਭਾਰਤੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ 27 ਫ਼ਰਵਰੀ ਨੂੰ ਹੋਈ ਹਵਾਈ ਝੜਪ ਦੌਰਾਨ ਪਾਕਿਸਤਾਨੀ ਹਵਾਈ ਫ਼ੌਜ ਦੇ ਇਕ F-16 ਲੜਾਕੂ ਹਵਾਈ ਜਹਾਜ਼ ਨੂੰ ਮਾਰ ਸੁਟਿਆ ਸੀ। ਹਵਾਈ ਫ਼ੌਜ ਨੇ ਇਕ ਬਿਆਨ ਚ ਕਿਹਾ, ਨੌਸ਼ੇਰਾ ਸੈਕਟਰ ਚ ਹਵਾਈ ਝੜਪ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਮਿਗ–21 ਬਾਇਸਨ ਜਹਾਜ਼ ਨੇ ਇਕ F-16 ਨੂੰ ਮਾਰ ਸੁਟਿਆ ਸੀ।

 

ਦਰਅਸਲ, ਵਿਦੇਸ਼ ਪਾਲਸੀ ਨਾਂ ਦੀ ਇਕ ਮੈਗਜ਼ੀਨ ਨੇ ਵੀਰਵਾਰ ਨੂੰ ਇਹ ਖ਼ਬਰ ਛਾਪੀ ਸੀ ਕਿ ਪਾਕਿਸਤਾਨ ਕੋਲ ਮੌਜੂਦ ਐਫ਼-16 ਜਹਾਜ਼ਾਂ ਦੀ ਅਮਰੀਕਾ ਦੁਆਰਾ ਕੀਤੀ ਗਈ ਗਿਣਤੀ ਤੋਂ ਇਹ ਪਤਾ ਚੱਲਦਾ ਹੈ ਕਿ ਉਸ ਚ ਇਕ ਵੀ ਜਹਾਜ਼ ਘੱਟ ਨਹੀਂ ਹੈ।

 

ਮੈਗਜ਼ੀਨ ਦੀ ਇਹ ਖ਼ਬਰ ਭਾਰਤ ਦੇ ਇਸ ਦਾਅਵੇ ਦੇ ਉਲਟ ਹੈ ਕਿ ਉਸਦੇ ਇਕ ਲੜਾਕੂ ਜਹਾਜ਼ ਨੇ 27 ਫਰਵਰੀ ਨੂੰ ਹੋਈ ਹਵਾਈ ਝੜਪ ਦੌਰਾਨ ਪਾਕਿਸਤਾਨ ਦੇ ਇਕ ਐਫ਼-16 ਜਹਾਜ਼ ਨੂੰ ਮਾਰ ਸੁਟਿਆ।

 

ਦੱਸਣਯੋਗ ਹੈ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ ਚ 14 ਫਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਦੇ ਆਤਮਘਾਤੀ ਬੰਬ ਧਮਾਕੇ ਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਨੇ 27 ਫਰਵਰੀ ਨੂੰ ਅੱਤਵਾਦ ਰੋਕੂ ਕਾਰਵਾਈ ਸ਼ੁਰੂ ਕੀਤੀ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬਾਲਾਕੋਲ ਚ ਮੁਹਿੰਮ ਚਲਾਈ ਸੀ। ਇਸ ਮੁਹਿੰਮ ਚ ਭਾਰਤੀ ਹਵਾਈ ਫ਼ੌਜ ਅਤੇ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਵਿਚਾਲੇ ਇਕ ਝੜਪ ਹੋਈ ਸੀ ਜਿਸ ਵਿਚ ਇਕ ਐਫ਼-16 ਜਹਾਜ਼ ਨੂੰ ਮਾਰ ਸੁਟਿਆ ਗਿਆ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India says shot down Pakistan F-16 denies US report