ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦਾ ਖ਼ਾਲਿਸਤਾਨੀ ਦਾਅ, ਭਾਰਤ ਨੇ ਬੈਠਕ ਰੱਦ ਕਰ ਮੰਗਿਆ ਜਵਾਬ

ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਬਣਾਈ 10 ਮੈਂਬਰੀ ਕਮੇਟੀ ਚ ਅੱਧੇ ਮੈਂਬਰ ਖ਼ਾਲਿਸਤਾਨ ਸਮਰਥਕਾਂ ਅਤੇ ਭਾਰਤ ਖਿਲਾਫ਼ ਜ਼ਹਿਰ ਉਗਲਣ ਵਾਲਿਆਂ ਨੂੰ ਭਰ ਲੈਣ ਦੀਆਂ ਰਿਪੋਰਟਾਂ ਮਗਰੋਂ 2 ਅਪ੍ਰੈਲ ਨੂੰ ਪੰਜਾਬ ਚ ਅਟਾਰੀ–ਵਾਘਾ ਸਰਹੱਦ ਚੌਕੀ ਤੇ ਹੋਣ ਵਾਲੀ ਅਗਲੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ ਤੇ ਪਾਕਿਸਤਾਨ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦਿਆਂ ਭਾਰਤ ਨੇ ਪਾਕਿ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ।

 

ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਅੱਜ ਸ਼ੁੱਕਰਵਾਰ ਨੂੰ ਤਲਬ ਕੀਤਾ ਹੈ ਜਦਕਿ ਕਰਤਾਰਪੁਰ ਸਾਹਿਬ ਲਾਂਘੇ (Kartarpur Corridor) ਸਬੰਧੀ ਪੈਨਲ ਚ ਪਾਕਿਸਤਾਨ ਵਲੋਂ ਬਣਾਈ 10 ਮੈਂਬਰੀ ਕਮੇਟੀ ਚ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਭਰੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇਹ ਵੀ ਕਹਿ ਦਿੱਤਾ ਹੈ ਕਿ ਹੁਣ 2 ਅਪ੍ਰੈਲ ਦੀ ਥਾਂ ਪਾਕਿਸਤਾਨ ਤੋਂ ਜਵਾਬ ਪ੍ਰਾਪਤ ਹੋਣ ਮਗਰੋਂ ਆਪਸ ਚ ਤੈਅ ਮਿਤੀ ਨੂੰ ਹੋਵੇਗੀ।

 

 

ਨਿਊਜ਼ ਏਜੰਸੀ ਭਾਸ਼ਾ ਦੇ ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਤੌਰ ਤਰੀਕਿਆਂ ਬਾਰੇ ਚ ਚਰਚਾ ਲਈ ਅਟਾਰੀ ਚ ਹੋਈ ਪਿਛਲੀ ਬੈਠਕ ਚ ਨਵੀਂ ਦਿੱਲੀ ਦੁਆਰਾ ਪੇਸ਼ੇ ਕੀਤੇ ਗਏ ਅਹਿਮ ਪ੍ਰਸਤਾਵਾਂ ’ਤੇ ਆਪਣੇ ਦੇਸ਼ ਦਾ ਸਟੈਂਡ ਸਪੱਸ਼ਟ ਕਰੇ।

 

 

ਭਾਰਤੀ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਚ ਕਿਹਾ ਹੈ ਕਿ ਉਸਨੇ ਪਾਕਿਸਤਾਨੀ ਪੱਖ ਨੂੰ ਇਹ ਸੰਦੇਸ਼ ਪਹੁੰਚਾ ਦਿੱਤਾ ਹੈ ਕਿ ਪਾਕਿਸਤਾਨ ਦਾ ਜਵਾਬ ਮਿਲਣ ਮਗਰੋਂ ਕਿਸੇ ਸਹੀ ਸਮੇਂ ’ਤੇ ਲਾਂਘੇ ਨਾਲ ਜੁੜੇ ਮਾਮਲਿਆਂ ’ਤੇ ਅਗਲੀ ਬੈਠਕ ਤੈਅ ਕੀਤੀ ਜਾ ਸਕਦੀ ਹੈ। ਅਗਲੇ ਪੜਾਅ ਦੀ ਗੱਲਬਾਤ ਵਾਘਾ ਸਰਹੱਦ ਤੇ 2 ਅਪ੍ਰੈਲ ਨੂੰ ਮਿਥੀ ਹੋਈ ਸੀ।

 

 

ਬਿਆਨ ਚ ਕਿਹਾ ਗਿਆ ਹੈ ਕਿ ਲਾਂਘੇ ਲਈ ਢਾਂਚਾਗਤ ਵਿਕਾਸ ਨੂੰ ਤੇ਼ਜ ਗਤੀ ਨਾਲ ਅੱਗੇ ਵੱਧਣ ਲਈ ਭਾਰਤ ਨੇ ਅਪ੍ਰੈਲ ਦੇ ਵਿਚਕਾਰ ਤਕਨੀਤੀ ਮਾਹਰਾਂ ਦੀ ਇਕ ਹੋਰ ਬੈਠਕ ਕਰਨ ਦਾ ਪ੍ਰਸਤਾਵ ਰਖਿਆ ਹੈ ਤਾਂ ਕਿ ਜ਼ੀਰ਼ੋ ਪੁਆਇੰਟ ਤੇ ਬਾਕੀ ਮਾਮਲਿਆਂ ਨੂੰ ਸੁਲਝਾਇਆ ਜਾ ਸਕੇ।

 

 

ਇਸ ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਗਲਿਆਰੇ ਦੇ ਮੱਧ ਤੋਂ ਸੁਰੱਖਿਅਤ ਤੇ ਆਸਾਨ ਢੰਗ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਭਾਰਤੀ ਸ਼ਰਧਾਲੂਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਜੇਕਰ ਸ਼ਰਧਾਲੂਆਂ ਦੀ ਇੱਛਾ ਹੋਵੇ ਤਾਂ ਉਹ ਉਨ੍ਹਾਂ ਨੂੰ ਪੈਦਲ ਯਾਤਰਾ ਕਰਨ ਦੀ ਆਗਿਆ ਦੇਵੇ ਤੇ ਰੋਜ਼ਾਨਾ 5000 ਯਾਤਰੀਆਂ ਅਤੇ ਵਿਸ਼ੇਸ਼ ਮੌਕਿਆਂ ਤੇ ਵੱਧ ਤੋਂ ਵੱਧ 10000 ਮਤਲਬ ਕੁੱਲ ਮਿਲਾ ਕੇ 15000 ਯਾਤਰੀਆਂ ਦੇ ਜਾਣ ਦਾ ਪ੍ਰਬੰਧ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

 

 

ਲੰਘੀ 14 ਮਾਰਚ ਨੂੰ ਵਾਘਾ–ਅਟਾਰੀ ਸਰਹੱਦ ਚੌਕੀ ਤੇ ਭਾਰਤ–ਪਾਕਿਸਤਾਨ ਦੇ ਸਰਕਾਰੀ ਵਫ਼ਦਾਂ ਦੀ ਬੈਠਕ ਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਯੋਜਨਾ ਦੇ ਤਕਨੀਤੀ ਪਹਿਲੂਆਂ ਤੇ ਵਿਚਾਰ ਕੀਤਾ ਗਿਆ ਸੀ। ਇਸ ਵਿਚ ਭਾਰਤ ਨੇ ਗਰਾਊਂਡ ਜ਼ੀਰੋ ’ਤੇ ਪੈਸੇਂਜਰ ਕੰਪਲੈਕਸ ਦੀ ਪ੍ਰੀਯੋਜਨਾ ਦਾ ਖ਼ਾਕਾ ਪਾਕਿਸਤਾਨੀ ਅਧਿਕਾਰੀਆਂ ਨਾਲ ਸਾਂਝਾ ਕੀਤਾ ਸੀ ਤੇ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੇ ਇੰਤਜ਼ਾਮ ਕਰਨ ਦੀ ਅਪੀਲ ਕੀਤੀ ਸੀ।

 

 

ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਪਿਛਲੇ ਸਾਲ ਨਵੰਬਰ ਚ ਕਰਤਾਰਪੁਰ ਚ ਗੁਰਦੁਅਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਣ ਲਈ ਲਾਂਘਾ ਬਣਾਉਣ ਤੇ ਸਹਿਮਤ ਹੋਏ ਸਨ।

 

 

ਜ਼ਿਕਰਯੋਗ ਹੈ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਚ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ ਸਨ। ਕਰਤਾਰਪੁਰ ਚ ਸਥਿਤ ਇਹ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਦੇ ਪੰਜਾਬ ਦੇ ਨਰੋਵਾਲ ਜ਼ਿਲ੍ਹੇ ਚ ਹਨ। ਰਾਵੀ ਨਦੀ ਦੇ ਦੂਜੇ ਪਾਸੇ ਸਥਿਤ ਕਰਤਾਰਪੁਰ ਸਾਹਿਬ ਦੀ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਦੂਰੀ ਲਗਭਗ ਚਾਰ ਕਿਲੋਮੀਟਰ ਹੈ ਤੇ ਇਸ ਗੁਰਦੁਆਰੇ ਦੇ ਦਰਸ਼ਨ ਭਾਰਤੀ ਸ਼ਰਧਾਲੂਆਂ ਵਲੋਂ ਸਰਹੱਦ ਤੇ ਲੱਗੀ ਇਕ ਦੂਰਬੀਨ ਨਾਲ ਕੀਤੇ ਜਾਂਦੇ ਰਹੇ ਹਨ, ਪਰ ਹੁਣ ਬਣ ਰਹੇ ਲਾਂਘੇ ਤੋਂ ਬਾਅਦ ਸੰਭਵ ਹੈ ਕਿ ਹੁਣ ਇਸ ਦੂਰਬੀਨ ਤੋਂ ਨਿਜਾਤ ਮਿਲ ਜਾਵੇਗੀ ਤੇ ਭਾਰਤੀ ਸਰਧਾਲੂਆਂ ਨੂੰ ਇਸ ਗੁਰਦੁਅਾਰਾ ਸਾਹਿਬ ਵਿਖੇ ਜਾ ਕੇ ਖੁੱਲ੍ਹੇ ਦਰਸ਼ਨ ਹੋ ਸਕਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India seeks answers from Pak on Kartarpur Corridor says talks after response