ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਲਤੀ ਨਾਲ ਬਾਰਡਰ ਪਾਰ ਕਰਨ ਵਾਲੇ POK ਨਾਗਰਿਕ ਨੂੰ ਭਾਰਤ ਨੇ ਮੋੜਿਆ

ਕੁਪਵਾੜਾ ਜ਼ਿਲੇ ਚ ਕੰਟਰੋਲ ਰੇਖਾ ਤੋਂ ਭਾਰਤੀ ਖੇਤਰ ਚ ਘੁਸਪੈਠ ਕਰਨ ਵਾਲੇ ਇਕ ਪਾਕਿਸਤਾਨੀ ਨਾਗਰਿਕ ਨੂੰ ਸਦਭਾਵਨਾ ਦਿਖਾਉਂਦਿਆਂ ਪੁਲਿਸ ਨੇ ਵਾਪਸ ਭੇਜ ਦਿੱਤਾ। ਕੁਪਵਾੜਾ ਪੁਲਿਸ ਨੇ ਪਾਕਿਸਤਾਨ ਦੇ ਪਜਕੋਟ ਦੇ ਵਸਨੀਕ ਸ਼ੱਬੀਰ ਅਹਿਮਦ ਨਾਮ ਦੇ ਨਾਗਰਿਕ ਨੂੰ ਵਾਪਸ ਉਸ ਦੇ ਮੁਲਕ ਭੇਜ ਦਿੱਤਾ।

 

ਸ਼ੱਬੀਰ ਅਹਿਮਦ ਨੂੰ ਇਸ ਸਾਲ 18 ਮਈ ਨੂੰ ਜ਼ਿਲੇ ਦੇ ਕਰਨਾਹ ਖੇਤਰ ਚ ਦਿਲਾਰ ਚੌਕੀ ਨੇੜੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਲੋੜੀਂਦੀ ਆਗਿਆ ਤੋਂ ਬਿਨਾਂ ਭਾਰਤੀ ਖੇਤਰ ਚ ਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਦੇ ਅਧਿਕਾਰੀਆਂ ਨੇ ਪਾਕਿਸਤਾਨ ਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਜੋ ਅਹਿਮਦ ਘਰ ਪਰਤ ਸਕੇ।

 

ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਕਿਹਾ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ।

 

ਬੁਲਾਰੇ ਨੇ ਦੱਸਿਆ ਕਿ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅਹਿਮਦ ਨੂੰ ਵੀਰਵਾਰ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India sent back a POK citizen crossing the border by mistake