ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ਦੇ ਇੱਕ ਸਾਲ ਬਾਅਦ ਵੀ ਭਾਰਤ ਨੂੰ ਅੱਤਵਾਦੀ ਚੁਣੌਤੀਆਂ ਦਰਪੇਸ਼

ਪੁਲਵਾਮਾ ਹਮਲੇ ਦੇ ਇੱਕ ਸਾਲ ਬਾਅਦ ਵੀ ਭਾਰਤ ਨੂੰ ਅੱਤਵਾਦੀ ਚੁਣੌਤੀਆਂ ਦਰਪੇਸ਼

ਪੁਲਵਾਮਾ ਹਮਲੇ ਦੇ ਇੱਕ ਸਾਲ ਬਾਅਦ ਵੀ ਅੱਤਵਾਦੀ ਹਮਲਿਆਂ ਦੀਆਂ ਚੁਣੌਤੀਆਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਲਈ ਘਟੀਆਂ ਨਹੀਂ ਹਨ। ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਵੱਲੋਂ ਵੱਡੇ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦੇ ਮੰਤਵ ਨਾਲ ਘੁਸਪੈਠ ਕਰਵਾਈ ਜਾ ਰਹੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਹੇਠ ਸਾਰੀਆਂ ਖ਼ੁਫ਼ੀਆ ਏਜੰਸੀਆਂ ਪੂਰੇ ਤਾਲਮੇਲ ਨਾਲ ਸੁਰੱਖਿਆ ਬਲਾਂ ਨੂੰ ਸਾਰੀ ਜਾਣਕਾਰੀ ਸਾਂਝੀ ਕਰ ਰਹੀਆਂ ਹਨ।

 

 

ਇਸ ਤੋਂ ਇਲਾਵਾ ਅਮਰੀਕਾ, ਫ਼ਰਾਂਸ ਸਮੇਤ ਕਈ ਹੋਰ ਦੇਸ਼ਾਂ ਨਾਲ ਵੀ ਲਗਾਤਾਰ ਅਜਿਹੀ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

 

 

ਪੁਲਵਾਮਾ ਹਮਲੇ ’ਚ ਹੋਈ ਸੰਭਾਵੀ ਕੋਤਾਹੀ ਨੂੰ ਲੈ ਕੇ ਹਾਲੇ ਤੱਕ ਕੋਈ ਰਿਪੋਰਟ ਜੱਗ–ਜ਼ਾਹਿਰ ਨਹੀਂ ਕੀਤੀ ਗਈ ਹੈ ਪਰ ਜਾਂਚ ਦੇ ਤੱਥਾਂ ਦੇ ਆਧਾਰ ’ਤੇ ਕਾਫ਼ੀ ਕੰਮ ਕੀਤਾ ਗਿਆ ਹੈ ਕਿ ਤਾਂ ਜੋ ਪੁਲਵਾਮਾ ਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾ ਸਕਣ।

 

 

ਇੱਕ ਅਧਿਕਾਰੀ ਮੁਤਾਬਕ ਪਹਿਲਾਂ ਤੋਂ ਇਸ ਮਾਮਲੇ ਵਿੱਚ SOP ਹੈ। ਕਿਸੇ ਵੀ ਰੂਟ ’ਤੇ ਸੁਰੱਖਿਆ ਬਲਾਂ ਦੇ ਕਾਫ਼ਲੇ ਦੀ ਆਵਾਜਾਈ ਦੌਰਾਨ ਹੋਰ ਸਾਰੀ ਆਮ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਜਾਂਦੀ ਹੈ। ਗੱਡੀਆਂ ਦੀ ਮੂਵਮੈਂਟ ਤੋਂ ਪਹਿਲਾਂ ਉਨ੍ਹਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ। ਖ਼ੁਫ਼ੀਆ ਜਾਣਕਾਰੀ ਖੰਗਾਲ਼ੀ ਜਾਂਦੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਹਮਲੇ ਦਾ ਕਾਰਨ ਕੋਈ ਅੰਦਰੂਨੀ ਲਾਪਰਵਾਹੀ ਜਾਂ ਕੋਤਾਹੀ ਵੀ ਸੀ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪੁਲਵਾਮਾ ਹਮਲੇ ਦੇ ਇੱਕ ਸਾਲ ਬਾਅਦ ਵੀ ਭਾਰਤ ਨੂੰ ਅੱਤਵਾਦੀ ਚੁਣੌਤੀਆਂ ਦਰਪੇਸ਼

 

ਇਸ ਹਮਲੇ ਨਾਲ ਦੁਸ਼ਮਣਾਂ ਨੂੰ ਖ਼ਤਮ ਕਰਨ ਦਾ ਸੰਕਲਪ ਹੋਰ ਵੀ ਮਜ਼ਬੂਤ ਹੋਇਆ ਹੈ। ਇਹੋ ਕਾਰਨ ਹੈ ਕਿ ਜਵਾਨ ਹੁਣ ਅੱਤਵਾਦੀਆਂ ਨਾਲ ਮੁਕਾਬਲਿਆਂ ਦੌਰਾਨ ਵਧੇਰੇ ਜੋਸ਼ ਨਾਲ ਲੜਦੇ ਹਨ। ਸੀਆਰਪੀਐੱਫ਼ ਨਾਲ ਵਾਪਰੇ ਉਸ ਹਾਦਸੇ ਤੋਂ ਸਬਕ ਲੈਂਦਿਆਂ ਭਾਰਤੀ ਸੁਰੱਖਿਆ ਬਲਾਂ ਨੇ ਆਪਣੀ ਰਣਨੀਤੀ ਵੀ ਬਦਲੀ ਹੈ।

 

 

ਜਵਾਨਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਬੁਲੇਟ ਪਰੂਫ਼ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।

 

 

ਵੀਰਵਾਰ – 14 ਫ਼ਰਵਰੀ, 2019 ਨੂੰ ਜੰਮੂ–ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਸੀਆਰਪੀਐੱਫ਼ ਦਾ ਕਾਫ਼ਲਾ ਲੰਘ ਰਿਹਾ ਸੀ। ਆਮ ਦਿਨਾਂ ਵਾਂਗ ਉਸ ਦਿਨ ਵੀ ਸਭ ਆਪੋ–ਆਪਣੀ ਧੁਨ ’ਚ ਅੱਗੇ ਵਧਦੇ ਜਾ ਰਹੇ ਸਨ। ਤਦ ਇੱਕ ਕਾਰ ਨੇ ਸੜਕ ਦੇ ਦੂਜੇ ਪਾਸਿਓਂ ਆ ਕੇ ਇਸ ਕਾਫ਼ਲੇ ਨਾਲ ਚੱਲ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤਾ। ਫਿਰ ਜ਼ਬਰਦਸਤ ਧਮਾਕਾ ਹੋਇਆ। ਉਹ ਅੱਤਵਾਦੀ ਹਮਲਾ ਇੰਨਾ ਵੱਡਾ ਸੀ ਕਿ ਮੌਕੇ ’ਤੇ ਹੀ ਸੀਆਰਪੀਐੱਫ਼ ਦੇ ਲਗਭਗ 42 ਜਵਾਨ ਸ਼ਹੀਦ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India still has Security and Terrorists challenges even after one year of Pulwama Attack