ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਤੋਂ ਲਾਂਭੇ ਹੋ ਰਹੀਆਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਲਿਆਉਣ ਲਈ ਲੱਗਾ ਜ਼ੋਰ

ਚੀਨ ਤੋਂ ਲਾਂਭੇ ਹੋ ਰਹੀਆਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਲਿਆਉਣ ਲਈ ਲੱਗਾ ਜ਼ੋਰ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਅਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਪੈਦਾ ਹੋਏ ਅਵਸਰਾ ਦਾ ਲਾਭ ਉਠਾਉਣਾ ਚਾਹੀਦਾ ਹੈ। ਉਹ ਅੱਜ ਇੰਦੌਰ ਮੈਨੇਜਮੈਂਟ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਵੈਬੀਨਾਰ, " ਐੱਮਐੱਸਐੱਮਈ ਐਂਡ  ਇਨਫਰਾਸਟਰਕਚਰ, ਪੋਸਟ ਕੋਵਿਡ-19: ਲਾਈਫ ਆਵ੍ ਦਿਸ ਟੂ ਲਾਈਫਲਾਈਨਸ ਆਵ੍ ਦਾ ਇੰਡੀਅਨ ਇਕੌਨਮੀ" ਨੂੰ ਸੰਬੋਧਿਤ ਕਰ ਰਹੇ ਸਨ।

 

 

ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਦਯੋਗਾਂ ਦੁਆਰਾ ਇਹ ਪੱਕਾ ਕੀਤਾ ਜਾਣਾ ਚਾਹੀਦਾ ਹੈ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਨਿਵਾਰਕ ਉਪਾਅ ਅਪਣਾਏ ਜਾਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਠਨਾ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ  ਉਨ੍ਹਾਂ ਦੇ ਮਜ਼ਦੂਰਾਂ ਅਤੇ ਕਰਮਚਾਰੀਆਂ ਦਾ ਖਿਆਲ ਰੱਖਿਆ ਜਾਵੇ- ਭੋਜਨ, ਆਸਰਾ ਅਤੇ ਸਮਾਜਿਕ ਦੂਰੀ ਵਾਲੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗਾਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ  ਅਪਣਾਉਣਾ ਚਾਹੀਦਾ ਅਤੇ ਕੋਵਿਡ-19 ਸੰਕਟ ਖ਼ਤਮ ਹੋਣ ਤੇ ਬਣਨ ਵਾਲੇ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ।

 

 

ਉਨ੍ਹਾਂ ਨੇ ਕਿਹਾ ਕਿ ਮੁਸੀਬਤ ਤੋਂ ਬਾਹਰ ਨਿਕਲਣ ਲਈ ਸਾਰੇ ਹਿਤਧਾਰਕਾਂ ਨੂੰ, ਲੋਕਾਂ ਦੇ ਜੀਵਨ ਅਤੇ ਉਪਜੀਵਿਕਾ ਨੂੰ ਪੱਕਾ ਕਰਦੇ ਹੋਏ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਸ਼੍ਰੀ ਗਡਕਰੀ  ਨੇ ਉਦਯੋਗ ਜਗਤ ਨੂੰ ਇਸ ਸੰਕਟ ਤੇ ਜਿੱਤ ਪ੍ਰਾਪਤ ਕਰਨ ਲਈ ਵਰਤਮਾਨ ਸਮੇਂ ਦੌਰਾਨ ਸਕਾਰਾਤਮਕ ਰੁਖ ਅਪਣਾਉਣ ਦੀ ਬੇਨਤੀ ਕੀਤੀ।

 

 

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਰਯਾਤ ਨੂੰ ਵਧਾਉਣ ‘ਤੇ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਮੰਗ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਆਯਾਤ ਨੂੰ ਘਰੇਲੂ ਉਤਪਾਦਨ ਦੇ ਨਾਲ ਤਬਦੀਲ ਕਰਨ ‘ਤੇ ਧਿਆਨ ਦੇਣ ਦੀ ਲੋੜ ਹੈ।

 

 

ਮੰਤਰੀ ਨੇ ਯਾਦ ਕੀਤਾ ਕਿ ਜਪਾਨ ਸਰਕਾਰ ਨੇ ਚੀਨ ਤੋਂ ਜਪਾਨੀ ਨਿਵੇਸ਼ ਨੂੰ ਕੱਢਣ ਅਤੇ ਉਸ ਨੂੰ ਹੋਰ ਕਿਤੇ ਤਬਦੀਲ ਕਰਨ ਲਈ ਆਪਣੇ ਉਦਯੋਗਾਂ ਲਈ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਇਹ ਇੱਕ ਮੌਕਾ ਹੈ ਜਿਸ ਨੂੰ ਸਾਂਭ ਲੈਣਾ ਚਾਹੀਦਾ ਹੈ। ਕੁਝ ਅਹਿਮ ਮੁੱਦਿਆਂ ‘ਤੇ ਚਾਨਣਾ ਪਾਇਆ ਗਿਆ ਅਤੇ ਸੁਝਾਅ ਦਿੱਤੇ ਗਏ, ਜਿਨ੍ਹਾਂ ਵਿੱਚ ਸ਼ਾਮਲ ਹਨ: ਕਾਰਜਸ਼ੀਲ ਪੂੰਜੀ ਹੱਦ ਵਿੱਚ ਵਾਧੂ ਪੂੰਜੀ ਦੇ ਰੂਪ ਵਿੱਚ 10%ਦਾ ਵਾਧੇ ਨੂੰ 30%ਤੱਕ ਕਰਨ ਦੇ ਪ੍ਰਬੰਧ, ਕੰਪਨੀ ਕਾਨੂੰਨ ਵਿੱਚ ਛੂਟ ਜਿਸ ਤੋਂ ਸਮਾਜ ਰਾਹੀਂ ਨਕਦੀ ਦੀ ਵਿਵਸਥਾ ਕੀਤੀ ਜਾ ਸਕੇ,ਕੋਵਿਡ 19 ਨਾਲ ਸੰਕ੍ਰਮਿਤ ਮਜਦੂਰਾਂ ਨੂੰ ਲਾਭ ਪਹੁਚਾਉਣ,ਕਿਰਤ ਕਾਨੂੰਨ ਵਿੱਚ ਛੂਟ, ਲੌਕਡਾਊਨ ਦੌਰਾਨ ਬਿਜਲੀ ਬਿਲਾਂ ਵਿੱਚ ਛੂਟ, ਜੀਐੱਸਟੀ ਅਤੇ ਅੱਗੇ ਦੇ ਟੈਕਸਾਂ ਨੂੰ ਘੱਟ ਕਰਨ, ਤਨਖ਼ਾਹ ਯੋਜਨਾ ਦੇ ਸਵੈ ਇੱਛੁਕ ਪ੍ਰਦਰਸ਼ਨ ਦੇ ਵਾਂਗ ਹੀ ਕੋਵਿਡ 19 ਲਈ ਇੱਕ ਯੋਜਨਾ ਸ਼ੁਰੂ ਕਰਨਾ ਆਦਿ।

 

 

ਸ਼੍ਰੀ ਗਡਕਰੀ ਨੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਰਕਾਰ ਦੁਆਰਾ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਸਬੰਧਿਤ ਵਿਭਾਗਾਂ ਨਾਲ ਮਿਲ ਕੇ ਇਨ੍ਹਾਂ ਮੁੱਦਿਆਂ ਨੂੰ ਉਠਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India struggling a lot to attract Foreign Companies withdrawing from China