ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਕੀਤਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਸਫ਼ਲ ਪ੍ਰੀਖਣ

ਭਾਰਤ ਨੇ ਕੀਤਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਸਫ਼ਲ ਪ੍ਰੀਖਣ

ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਨੇ ਓੜੀਸ਼ਾ ਦੇ ਚਾਂਦੀਪੁਰ ਵਿਖੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਮੰਗਲਵਾਰ ਸਵੇਰੇ ਸਫ਼ਲ ਪ੍ਰੀਖਣ ਕੀਤਾ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

 

 

ਉਨ੍ਹਾਂ ਦੱਸਿਆ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਇਸ ਮਿਸਾਇਲ ਦਾ ਮੋਬਾਇਲ ਆਟੋਨੌਮਸ ਲਾਂਚਰ ਰਾਹੀਂ ਸਵੇਰੇ 8:30 ਵਜੇ ਚਾਂਦੀਪੁਰ ਵਿਖੇ ਸਾਂਝੀ ਪ੍ਰੀਖਣ ਰੇਂਜ ’ਤੇ ਲਾਂਚ–ਕੰਪਲੈਕਸ–3 ਤੋਂ ਸਫ਼ਲ ਪਰੀਖਣ ਕੀਤਾ ਗਿਆ।

 

 

ਇਹ ਪਰੀਖਣ ਹਰ ਪਾਸਿਓਂ ਖਰਾ ਰਿਹਾ। ਬ੍ਰਹਮੋਸ ਮਿਸਾਇਲ ਦਰਮਿਆਨੀ ਦੂਰੀ ਤੱਕ ਮਾਰ ਕਰਨ ਵਾਲੀ ਰਾਮਜੈੱਟ ਸੁਪਰ–ਸੌਨਿਕ ਕਰੂਜ਼ ਮਿਸਾਇਲ ਹੈ; ਜਿਸ ਨੂੰ ਪਣਡੁੱਬੀ, ਜਹਾਜ਼, ਜੰਗੀ ਜਹਾਜ਼ ਜਾਂ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ।

 

 

ਇਸ ਵੇਲੇ ਚੀਨ ਤੇ ਪਾਕਿਸਤਾਨ ਕੋਲ ਅਜਿਹੀ ਕੋਈ ਮਿਸਾਇਲ ਨਹੀਂ ਹੈ, ਜਿਸ ਨੂੰ ਜ਼ਮੀਨ, ਸਮੁੰਦਰ ਤੇ ਆਕਾਸ਼ ਤਿੰਨੇ ਥਾਵਾਂ ਤੋਂ ਦਾਗ਼ਿਆ ਜਾ ਸਕੇ। ਭਾਰਤ ਤੇ ਰੂਸ ਹੁਣ ਇਸ ਮਿਸਾਇਲ ਦੀ ਮਾਰ ਕਰਨ ਦੀ ਸਮਰੱਥਾ ਵਧਾਉਣ ਲਈ ਇਸ ਨੂੰ ਹਾਈਪਰਸੋਨਿਕ ਰਫ਼ਤਾਰ ਉੱਤੇ ਉਡਾਉਣ ਲਈ ਵੀ ਕੰਮ ਕਰ ਰਹੇ ਹਨ।

 

 

ਬ੍ਰਹਮੋਸ ਘੱਟ ਦੂਰੀ ਦੀ ਰੈਮਜੈੱਟ ਇੰਜਣ ਵਾਲੀ ਸੁਪਰਸੌਨਿਕ ਕਰੂਜ਼ ਮਿਸਾਇਲ ਹੈ। ਇਸ ਮਿਸਾਇਲ ਨੂੰ ਦਿਨ ਜਾਂ ਰਾਤ ਤੇ ਹਰ ਮੌਸਮ ਵਿੱਚ ਦਾਗ਼ਿਆ ਜਾ ਸਕਦਾ ਹੈ। ਇਹ ਮਿਸਾਇਲ ਆਪਣੇ ਨਿਸ਼ਾਨੇ ਨੂੰ ਬਾਖ਼ੂਬੀ ਫੁੰਡਦੀ ਹੈ। ਰੈਮਜੈੱਟ ਇੰਜਣ ਦੀ ਮਦਦ ਨਾਲ ਇਸ ਮਿਸਾਇਲ ਦੀ ਸਮਰੱਥਾ ਤਿੰਨ ਗੁਣਾ ਤੱਕ ਵਧਾਈ ਜਾ ਸਕਦੀ ਹੈ।

 

 

ਜੇ ਕਿਸੇ ਮਿਸਾਇਲ ਦੀ ਸਮਰੱਥਾ 100 ਕਿਲੋਮੀਟਰ ਦੂਰੀ ਤੱਕ ਹੈ, ਤਾਂ ਉਸ ਨੂੰ ਰੈਮਜੈੱਟ ਇੰਜਣ ਦੀ ਮਦਦ ਨਾਲ 320 ਕਿਲੋਮੀਟਰ ਤੱਕ ਕੀਤਾ ਜਾ ਸਕਦਾ ਹੈ।

 

 

ਰੂਸ ਦੀ NPO ਮਸ਼ੀਨੋਸਟ੍ਰੋਏਨੀਆ ਤੇ ਭਾਰਤ ਦੇ DRDO ਨੇ ਸਾਂਝੇ ਤੌਰ ਉੱਤੇ ਇਸ ਦਾ ਵਿਕਾਸ ਕੀਤਾ ਹੈ। ਇਹ ਰੂਸ ਦੀ ਪੀ–800 ਆਂਕਿਸ ਕਰੂਜ਼ ਮਿਸਾਇਲ ਤਕਨਾਲੋਜੀ ਉੱਤੇ ਆਧਾਰਤ ਹੈ। ਬ੍ਰਹਮੋਸ ਮਿਸਾਇਲ ਦਾ ਨਾਂਅ ਭਾਰਤ ਦੀ ਬ੍ਰਹਮਪੁੱਤਰ ਤੇ ਰੂਸ ਦੀ ਮਸਕਵਾ ਨਦੀ ਉੱਤੇ ਰੱਖਿਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India successfully test fires Brahamos Supersonic Cruise Missile