ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ K-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ, ਇਹ ਹੈ ਖਾਸੀਅਤ

ਭਾਰਤ ਨੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਤੋਂ 3500 ਕਿਲੋਮੀਟਰ ਦੂਰ ਤਕ ਨਿਸ਼ਾਨਾ ਲਗਾਉਣ ਵਾਲੀ K-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰ 'ਚ ਪ੍ਰਮਾਣੂ ਸਮਰੱਥਾ ਵਾਲੀ ਪਣਡੁੱਬੀ ਤੋਂ ਕੀਤਾ ਗਿਆ।

 

K-4 ਬੈਲਿਸਟਿਕ ਮਿਜ਼ਾਈਲ ਨੂੰ ਡੀਆਰਡੀਓ ਨੇ ਤਿਆਰ ਕੀਤਾ ਹੈ। ਡੀਆਰਡੀਓ ਦੁਆਰਾ ਬਣਾਈ ਗਈ ਇਹ ਮਿਜ਼ਾਈਲ ਨੂੰ ਜਲ ਸੈਨਾ ਦੀ ਸਵਦੇਸ਼ੀ ਆਈਐਨਐਸ ਅਰਿਹੰਤ ਸ਼੍ਰੇਣੀ ਦੀ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ 'ਚ ਸਥਾਪਿਤ ਕੀਤਾ ਜਾਵੇਗਾ।
 

ਸੂਤਰਾਂ ਨੇ ਦਾਅਵਾ ਕੀਤਾ ਕਿ K-4 ਬੈਲਿਸਟਿਕ ਮਿਜ਼ਾਈਲ ਕਿਸੇ ਵੀ ਐਂਟੀ-ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਟਰੈਕ ਕਰਕੇ ਨਸ਼ਟ ਕਰ ਸਕਦੀ ਹੈ। ਡੀਆਰਡੀਓ ਦੇ ਵਿਗਿਆਨੀ K-4 ਦੇ ਸਫਲ ਪ੍ਰੀਖਣ ਤੋਂ ਬਾਅਦ K-5 ਬਣਾਉਣ ਜਾ ਰਹੇ ਹਨ। ਇਸ ਦੀ ਮਾਰਕ ਸਮਰੱਥਾ 5000 ਕਿਲੋਮੀਟਰ ਹੋਵੇਗੀ।


 

 

 

ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ 'ਚ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ 'ਚ ਵੀ ਇਸ ਦਾ ਪ੍ਰੀਖਣ ਕੀਤਾ ਜਾਣਾ ਸੀ, ਪਰ ਬੰਗਾਲ ਦੀ ਖਾੜੀ ਵਿੱਚ ਆਏ ਤੂਫਾਨ ਬੁਲਬੁਲ ਕਾਰਨ ਪ੍ਰੀਖਣ ਨੂੰ ਮੁਲਤਵੀ ਕਰਨਾ ਪਿਆ।
 

ਇਹ ਜਾਣਕਾਰੀ ਸਰਕਾਰੀ ਸੂਤਰਾਂ ਤੋਂ ਮਿਲੀ ਹੈ। ਪ੍ਰਮਾਣੂ ਹਮਲਾ ਕਰਨ 'ਚ ਸਮਰੱਥ ਇਸ ਮਿਜ਼ਾਈਲ ਦੇ ਨਿਸ਼ਾਨੇ 'ਤੇ ਪਾਕਿਸਤਾਨ, ਚੀਨ ਅਤੇ ਦੱਖਣੀ ਏਸ਼ੀਆ ਦੇ ਕਈ ਦੇਸ਼ ਹਨ।

 

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਸਮੁੰਦਰੀ ਫੌਜ ਦੇ ਬੇੜੇ 'ਚ 15 ਰਵਾਇਤੀ ਅਤੇ 2 ਪ੍ਰਮਾਣੂ ਪਣਡੁੱਬੀਆਂ ਹਨ। ਇੰਡੀਅਨ ਨੇਵੀ 'ਚ ਦੋ ਪ੍ਰਮਾਣੂ ਪਣਡੁੱਬੀਆਂ ਹਨ, ਜਿਨ੍ਹਾਂ ਵਿੱਚ ਆਈਐਨਐਸ ਅਰਿਹੰਤ ਅਤੇ ਆਈਐਨਐਸ ਚੱਕਰ ਸ਼ਾਮਲ ਹਨ। ਆਈਐਨਐਸ ਚੱਕਰ ਨੂੰ ਰੂਸ ਤੋਂ ਲੀਜ਼ 'ਤੇ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India successfully test nuclear-capable K 4 ballistic Missile