ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਪਾਕਿ ਨੂੰ ‘ਬਲੈਕ–ਲਿਸਟ ਹੋਣ’ ਤੋਂ ਬਚਣ ਲਈ ਦਿੱਤੀ ਸਲਾਹ

ਭਾਰਤ ਨੇ ਪਾਕਿ ਨੂੰ ‘ਬਲੈਕ–ਲਿਸਟ ਹੋਣ’ ਤੋਂ ਬਚਣ ਲਈ ਦਿੱਤੀ ਸਲਾਹ

ਭਾਰਤ ਨੇ ਅੱਜ ਪਾਕਿਸਤਾਨ ਨੂੰ ਚੇਤੇ ਕਰਵਾਇਆ ਕਿ ਉਸ ਨੂੰ FATF ਦੀ ਕਾਲੀ ਸੂਚੀ ਵਿੱਚ ਪਾਏ ਜਾਣ (ਬਲੈਕ–ਲਿਸਟ ਹੋਣ) ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ। ਐੱਫ਼ਏਟੀਐੱਫ਼ ਦੀ ਚੇਤਾਵਨੀ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਮੇਂ ਉੱਤੇ ਚੇਤੇ ਕਰਵਾਇਆ ਹੈ ਕਿ ਉਸ ਨੂੰ ਅੱਤਵਾਦ ਵਿਰੁੱਧ ਠੋਸ ਕਦਮ ਚੁੱਕਣੇ ਹੋਣਗੇ।

 

 

ਭਾਰਤ ਨੇ ਸਨਿੱਚਰਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਤੋਂ ਆਸ ਕਰਦਾ ਹੈ ਕਿ ਉਹ ਐੱਫ਼ਏਟੀਐੱਫ਼ ਕਾਰਜ–ਯੋਜਨਾ ਨੂੰ ਸਤੰਬਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗਾ ਤੇ ਉਸ ਦੀ ਧਰਤੀ ਤੋਂ ਪੈਦਾ ਹੋਣ ਵਾਲੇ ਅੱਤਵਾਦ ਤੇ ਅੱਤਵਾਦ ਦੀ ਪੁਸ਼ਤ–ਪਨਾਹੀ ਸਬੰਧੀ ਵਿਸ਼ਵ ਚਿੰਤਾਵਾਂ ਦੂਰ ਕਰਨ ਲਈ ਠੋਸ, ਤਸਦੀਕਯੋਗ ਤੇ ਅਪਰਿਵਰਤਨਯੋਗ ਕਦਮ ਚੁੱਕੇਗਾ।

 

 

FATF ਰਿਪੋਰਟ ਦੇ ਸਬੰਧ ਵਿੱਚ ਮੀਡੀਆ ਦੇ ਸੁਆਲਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਐੱਫ਼ਏਟੀਐੱਫ਼ ਨੇ ਤੈਅ ਕੀਤਾ ਹੈ ਕਿ ਜਨਵਰੀ ਤੇ ਮਈ 2019 ਲਈ ਤੈਅ ਕਾਰਜ–ਯੋਜਨਾ ਨੂੰ ਲਾਗੂ ਕਰਨ ਵਿੱਚ ਪਾਕਿਸਤਾਨ ਦੀ ਅਸਫ਼ਲਤਾ ਦੇ ਮੱਦੇਨਜ਼ਰ ਉਸ ਨੂੰ ਕੌਮਾਂਤਰੀ ਸਹਿਯੋਗ ਸਮੀਖਿਆ ਸਮੂਹ (ICRG) ਦੀ ‘ਗ੍ਰੇਅ–ਸੂਚੀ’ ਵਿੱਚ ਰਹਿਣ ਦਿੱਤਾ ਜਾਵੇ।

 

 

ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਆਸ ਕਰਦੇ ਹਾਂ ਕਿ ਉਹ ਬਚੇ ਹੋਏ ਸਮੇਂ ਵਿੱਚ ਸਤੰਬਰ 2019 ਤੱਕ ਐੱਫ਼ਏਟੀਐੱਫ਼ ਕਾਰਜ–ਯੋਜਨਾ ਨੂੰ ਪੂਰਨ ਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰੇਗਾ। ਉਸ ਨੇ ਐੱਫ਼ਏਟੀਐੱਫ਼ ਨਾਲ ਸਿਆਸੀ ਵਾਅਦਾ ਕੀਤਾ ਸੀ ਕਿ ਉਹ ਆਪਣੀ ਧਰਤੀ ਤੋਂ ਪੈਦਾ ਹੋਣ ਵਾਲੇ ਅੱਤਵਾਦ ਤੇ ਅੱਤਵਾਦ ਦੀ ਪੁਸ਼ਤ–ਪਨਾਹੀ ਸਬੰਧੀ ਵਿਸ਼ਵ ਚਿੰਤਾਵਾਂ ਨੂੰ ਦੂਰ ਕਰਨ ਲਈ ਠੋਸ, ਤਸਦੀਕਯੋਗ, ਅਪਰਿਵਰਤਨਯੋਗ ਤੇ ਭਰੋਸੇਯੋਗ ਕਦਮ ਚੁੱਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India suggests Pakistan how to avoid to be black-listed