ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਪਾਕਿ ਨਾਲ LoC ’ਤੇ ਹੋਣ ਵਾਲਾ ਕਾਰੋਬਾਰ ਬੰਦ ਕੀਤਾ

ਭਾਰਤ ਨੇ ਪਾਕਿ ਨਾਲ LoC ’ਤੇ ਹੋਣ ਵਾਲਾ ਕਾਰੋਬਾਰ ਬੰਦ ਕੀਤਾ

––  ਕਿਹਾ, ਹੋ ਰਹੀ ਸੀ ਹਥਿਆਰਾਂ, ਨਸ਼ੀਲੇ ਪਦਾਰਥਾਂ ਤੇ ਜਾਅਲੀ ਕਰੰਸੀ ਦੀ ਸਮੱਗਲਿੰਗ

 

ਭਾਰਤ ਨੇ ਜੰਮੂ–ਕਸ਼ਮੀਰ ਵਿੱਚ ਕੰਟਰੋਲ–ਰੇਖਾ (LoC) ਉੱਤੇ ਹੋਣ ਵਾਲਾ ਕਾਰੋਬਾਰ ਸ਼ੁੱਕਰਵਾਰ ਤੋਂ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਹੈ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ – ‘ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਰਕਾਰ ਨੂੰ ਅਜਿਹੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਸਨ ਕਿ ਕੰਟਰੋਲ–ਰੇਖਾ ਵਾਲੇ ਕਾਰੋਬਾਰੀ ਰੂਟਾਂ ਤੋਂ ਪਾਕਿਸਤਾਨ ’ਚ ਰਹਿੰਦੇ ਕੁਝ ਤੱਤ ਗ਼ੈਰ–ਕਾਨੂੰਨੀ ਤਰੀਕੇ ਹਥਿਆਰ, ਨਸ਼ੀਲੇ ਪਦਾਰਥ ਤੇ ਜਾਅਲੀ ਕਰੰਸੀ ਸਮੱਗਲ ਕਰ ਰਹੇ ਸਨ।’

 

 

ਮੰਤਰਾਲੇ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (NIA) ਦੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ LoC ਰਾਹੀਂ ਜੋ ਵੀ ਕਾਰੋਬਾਰ ਹੁੰਦਾ ਰਿਹਾ ਹੈ, ਉਸ ਵਿੱਚ ਅਜਿਹੇ ਬਹੁਤ ਸਾਰੇ ਅਨਸਰ ਮੌਜੂਦ ਹਨ, ਜਿਹੜੇ ਦਹਿਸ਼ਤਗਰਦੀ ਤੇ ਵੱਖਵਾਦ ਨੂੰ ਹੱਲਾਸ਼ੇਰੀ ਦੇ ਰਹੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਵੀ ਨੇੜਿਓਂ ਜੁੜੇ ਹੋਏ ਹਨ।

 

 

ਜੰਮੂ–ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਵਿਚਾਲੇ LoC ਦੇ ਆਰ–ਪਾਰ ਹੋਣ ਵਾਲਾ ਕਾਰੋਬਾਰ ਦੋ ਕੁ ਹਫ਼ਤਿਆਂ ਬਾਅਦ ਬੀਤੇ ਮੰਗਲਵਾਰ ਤੋਂ ਹੀ ਦੋਬਾਰਾ ਸ਼ੁਰੂ ਹੋਇਆ ਸੀ। ਇਹ ਕਾਰੋਬਾਰ ਬੀਤੀ 1 ਅਪ੍ਰੈਲ ਤੋਂ ਬੰਦ ਸੀ; ਜਦੋਂ ਪਾਕਿਸਤਾਨੀ ਫ਼ੌਜਾਂ ਨੇ ਭਾਰੀ ਗੋਲਾਬਾਰੀ ਕੀਤੀ ਸੀ। ਉਦੋਂ ਪੁੰਛ ਵਿਖੇ ਪੰਜ ਸਾਲਾਂ ਦੀ ਇੱਕ ਭਾਰਤੀ ਬੱਚੀ ਵੀ ਮਾਰੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India suspends trade along LoC with Pak