ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁੱਦੇ ’ਤੇ ਪਾਕਿ ਦਾ ਸਾਥ ਨਹੀਂ ਦੇ ਸਕਦਾ ਚੀਨ

ਕਸ਼ਮੀਰ ਮੁੱਦੇ ’ਤੇ ਪਾਕਿ ਦਾ ਸਾਥ ਨਹੀਂ ਦੇ ਸਕਦਾ ਚੀਨ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਚੀਨ ਯਾਤਰਾ ਵਿਚ ਭਾਰਤ ਵਿਚ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕਸ਼ਮੀਰ ਮਸਲੇ ਉਤੇ ਦੋਵਾਂ ਦੇਸ਼ਾਂ ਵਿਚ ਆਪਸੀ ਸਮਝ ਵਧੇਗੀ। ਕੂਟਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਤਾਕ ਉਤੇ ਰਖਕੇ ਕਸ਼ਮੀਰ ਮੁੱਦੇ ਉਤੇ ਪਾਕਿਸਤਾਨ ਨਾਲ ਨਹੀਂ ਖੜ੍ਹਾ ਹੋ ਸਕਦਾ। ਅਜਿਹੇ ਸਮੇਂ ਵਿਚ ਜਦੋਂ ਪਾਕਿਸਤਾਨ ਇਸ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਦੀ ਕੋਸ਼ਿਸ਼ ਵਿਚ ਅਸਫਲ ਰਿਹਾ ਹੈ। ਪਾਕਿ ਨੂੰ ਇਸਲਾਮਿਕ ਦੇਸ਼ਾਂ ਦਾ ਵੀ ਸਾਥ ਨਹੀਂ ਮਿਲ ਸਕਿਆ।

 

ਕੂਟਨੀਤਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਇਕੱਲਾ ਦੇਸ਼ ਹੈ ਜਿਸਨੇ ਧਾਰਾ 370 ਖਤਮ ਕਰਨ ਦੇ ਬਾਅਦ ਅਜਿਹਾ ਬਿਆਨ ਦਿੱਤਾ ਸੀ ਜਿਸ ਤੋਂ ਪਾਕਿਸਤਾਨ ਸਰਕਾਰ ਨੂੰ ਥੋੜ੍ਹਾ ਸਕੂਨ ਮਿਲਦਾ। ਪ੍ਰੰਤੂ ਭਾਰਤ ਦੇ ਕੂਟਨੀਤਿਕ ਯਾਤਨਾਂ ਨੇ ਪਾਕਿਸਤਾਨ ਦੀ ਰਣਨੀਤੀ ਨੂੰ ਅਲੱਗ–ਥਲੱਗ ਕਰ ਦਿੱਤਾ।

 

ਭਾਰਤ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦਿੰਦਾ ਤਾਂ ਦੂਜੇ ਦੇਸ਼ਾਂ ਨੂੰ ਵੀ ਦਖਲ ਤੋਂ ਬਚਣਾ ਚਾਹੀਦਾ। ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਭਾਰਤ ਦਾ ਇਹ ਪੱਖ ਰੱਖਣ ਵਿਚ ਸਫਲ ਹੋਏ ਹਨ। ਉਨ੍ਹਾਂ ਚੀਨ ਨੂੰ ਸਾਫ ਕੀਤਾ ਹੈ ਕਿ ਆਪਸੀ ਮਤਭੇਦ ਵਿਵਾਦ ਦੀ ਸ਼ਕਲ ਵਿਚ ਨਹੀਂ ਤਬਦੀਲ ਹੋਣਾ ਚਾਹੀਦਾ।

 

ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਧਾਰਾ 370 ਖਤਮ ਕੀਤੇ ਜਾਣ ਨਾਲ ਇਸ ਖੇਤਰ ਦੀ ਭੌਤਿਕ ਸੀਮਾ ਨਹੀਂ ਬਦਲੀ। ਭਾਰਤ ਨੇ ਸੰਵਿਧਾਨਿਕ ਪ੍ਰਾਵਧਾਨਾਂ ਦੀ ਵਰਤੋਂ ਖੇਤਰ ਦੇ ਲੋਕਾਂ ਦੇ ਹਿੱਤ ਵਿਚ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਚੀਨ ਨੂੰ ਇਹ ਵੀ ਸੰਕੇਤ ਦਿੱਤੇ ਹਨ ਕਿ ਜੇਕਰ ਕਸ਼ਮੀਰ ਮਾਮਲੇ ਵਿਚ ਕੋਈ ਸਿੱਧਾ ਦਖਲ ਦੇਣ ਦੀ ਸੋਚੇਗਾ ਤਾਂ ਇਸ ਸਬੰਧੀ ਤੈਅ ਸੀਮਾਵਾਂ ਟੁੱਟਣ ਦਾ ਖਤਰਾ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Tactical Win China Can Not Stand With Pakistan on Kashmir Article 370