ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਫੌਜ ਦੀ ਵਧੇਗੀ ਤਾਕਤ ; ਖਰੀਦੇ ਜਾਣਗੇ 200 ਲੜਾਕੂ ਜਹਾਜ਼

ਰੱਖਿਆ ਮੰਤਰਾਲੇ ਨੇ ਹਵਾਈ ਸੈਨਾ ਦੇ ਬੇੜੇ 'ਚ 200 ਲੜਾਕੂ ਜਹਾਜ਼ਾਂ ਨੂੰ ਸ਼ਾਮਿਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਵਾਈ ਸੈਨਾ ਨੂੰ ਛੇਤੀ ਹੀ 200 ਨਵੇਂ ਲੜਾਕੂ ਜਹਾਜ਼ ਮਿਲਣਗੇ। ਹਿੰਦੋਸਤਾਨ ਏਅਰੋਨੋਟਿਕਸ ਲਿਮਟਿਡ (ਐਚਏਐਲ) ਨਾਲ ਟੈਂਡਰ ਪ੍ਰਕਿਰਿਆ ਅੰਤਮ ਗੇੜ 'ਚ ਹੈ। ਐਚਏਐਲ ਹਵਾਈ ਫੌਜ ਨੂੰ 83 ਹਲਕੇ ਲੜਾਕੂ ਜਹਾਜ਼ ਤੇਜਸ ਮਾਰਕ-1 ਬਣਾ ਕੇ ਦੇਵੇਗਾ।
 

ਰੱਖਿਆ ਸਕੱਤਰ ਅਜੇ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ 200 ਲੜਾਕੂ ਜਹਾਜ਼ਾਂ ਨੂੰ ਹਾਸਿਲ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਐਚਏਐਲ 83 ਹਲਕੇ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰੇਗੀ। ਭਾਰਤੀ ਹਵਾਈ ਫੌਜ ਦੇ ਡਿੱਗ ਰਹੇ ਜਹਾਜ਼ਾਂ ਦੇ ਮੱਦੇਨਜ਼ਰ ਸਰਕਾਰ ਨੇ ਲਗਭਗ 200 ਜਹਾਜ਼ਾਂ ਦੀ ਖਰੀਦ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।
 

ਅਜੇ ਕੁਮਾਰ ਨੇ ਕਿਹਾ ਕਿ ਐਚਏਐਲ ਦੁਆਰਾ ਬਣਾਏ ਗਏ 83 ਐਲਸੀਏ ਤੇਜ਼ਸ ਮਾਰਕ-1 ਏ ਐਡਵਾਂਸਡ ਲੜਾਕੂ ਜਹਾਜ਼ਾਂ ਦੀ ਟੈਂਡਰ ਪ੍ਰਕਿਰਿਆ ਆਖਰੀ ਪੜਾਅ 'ਚ ਹੈ। ਇਸ ਤੋਂ ਇਲਾਵਾ 110 ਹੋਰ ਜਹਾਜ਼ਾਂ ਲਈ ਲੈਟਰ ਆਫ਼ ਇੰਟਰੱਸਟ (ਈਓਆਈ) ਜਾਰੀ ਕੀਤੀ ਗਈ ਹੈ ਜਿਸ ਦੇ ਅਧਾਰ 'ਤੇ ਬੇਨਤੀ ਪ੍ਰਸਤਾਵ (ਆਰਐਫਪੀ) ਜਾਰੀ ਕੀਤੀ ਜਾਵੇਗੀ।
 

ਰੱਖਿਆ ਸਕੱਤਰ ਨੇ ਭਾਰਤੀ ਤੱਟ ਰੱਖਿਅਕ ਸਮੁੰਦਰੀ ਜਹਾਜ਼ ਨੂੰ ਸ਼ਾਮਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ, "ਅਸੀਂ 83 ਲਾਈਟ ਕੰਬੈਟ ਏਅਰਕ੍ਰਾਫਟ (ਐਲਸੀਏ) ਮਾਰਕ-1 ਏ ਲਈ ਟੈਂਡਰ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ 'ਚ ਹਾਂ। ਇਹ ਆਧੁਨਿਕ ਲੜਾਕੂ ਜਹਾਜ਼ ਹਨ ਜੋ ਭਾਰਤ ਦੀਆਂ ਲੋੜਾਂ ਨੂੰ ਪੂਰਾ ਕਰਨਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India to acquire 200 fighter jets for Air Force Defence secretary