ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਛੇਤੀ ਮਿਲੇਗਾ ਨਵਾਂ ਐੱਸ–400 ਮਿਸਾਇਲ ਸਿਸਟਮ

ਭਾਰਤ ਨੂੰ ਛੇਤੀ ਮਿਲੇਗਾ ਨਵਾਂ ਐੱਸ–400 ਮਿਸਾਇਲ ਸਿਸਟਮ

ਰੂਸੀ ਫ਼ੌਜ ਦੀ ਰੱਖਿਆ ਪ੍ਰਣਾਲੀ ਦਾ ਮਜ਼ਬੂਤ ਹਿੱਸਾ ਐੱਸ–400 ਮਿਸਾਇਲ ਸਿਸਟਮ ਹੁਣ ਛੇਤੀ ਹੀ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਤੈਅਸ਼ੁਦਾ ਸਮੇਂ ’ਤੇ ਭਾਰਤ ਨੂੰ ਐੱਸ–400 ਮਿਸਾਇਲ ਸਿਸਟਮ ਦੇ ਦੇਵੇਗਾ। ਇਹ ਮਿਸਾਇਲਾਂ ਧਰਤੀ ਤੋਂ ਹਵਾ ਤੱਕ ਮਾਰ ਕਰਨ ਦੇ ਸਮਰੱਥ ਹਨ। ਸ੍ਰੀ ਪੁਤਿਨ ਨੇ ਇਹ ਜਾਣਕਾਰੀ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ’ਚ ਦਿੱਤੀ।

 

 

ਇੱਥੇ ਦੋ ਦਿਨ ਚੱਲੇ BRICS ਸਿਖ਼ਰ ਸੰਮੇਲਨ ਦੌਰਾਨ ਸ੍ਰੀ ਪੁਤਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿੱਥੋਂ ਤੱਕ ਐੱਸ–400 ਮਿਸਾਇਲਾਂ ਦੀ ਡਿਲੀਵਰੀ ਦਾ ਮਾਮਲਾ ਹੈ, ਤਾਂ ਸਭ ਕੁਝ ਯੋਜਨਾ ਮੁਤਾਬਕ ਹੀ ਚੱਲ ਰਿਹਾ ਹੈ ਤੇ ਅਸੀਂ ਛੇਤੀ ਇਸ ਨੂੰ ਭਾਰਤ ਹਵਾਲੇ ਕਰਨ ਜਾ ਰਹੇ ਹਾਂ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਰੂਸ ਤੋਂ 5.2 ਅਰਬਡਾਲਰ ਦੀਆਂ ਪੰਜ ਐੱਸ–400 ਪ੍ਰਣਾਲੀਆਂ ਖ਼ਰੀਦਣ ਉੱਤੇ ਪਿਛਲੇ ਸਾਲ ਸਹਿਮਤੀ ਪ੍ਰਗਟਾਈ ਸੀ।

 

 

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਰੂਸ ਦੀ ਯੂਕਰੇਨ ਤੇ ਸੀਰੀਆ ਵਿੱਚ ਫ਼ੌਜੀ ਸ਼ਮੂਲੀਅਤ ਤੇ ਅਮਰੀਕੀ ਚੋਣਾਂ ’ਚ ਦਖ਼ਲ ਦੇ ਦੋਸ਼ਾਂ ਕਾਰਨ ਅਮਰੀਕਾ ਨੇ 2017 ਕਾਨੁੰਨ ਅਧੀਨ ਉਨ੍ਹਾਂ ਦੇਸ਼ਾਂ ਉੱਤੇ ਰੋਕ ਲਾਉਣ ਦੀ ਵਿਵਸਥਾ ਕੀਤੀ ਹੈ, ਜੋ ਰੂਸ ਤੋਂ ਵੱਡੇ ਹਥਿਆਰ ਖ਼ਰੀਦਦੇ ਹਨ।

 

 

ਚੇਤੇ ਰਹੇ ਕਿ ਇਸੇ ਵਰ੍ਹੇ ਅਕਤੂਬਰ ਮਹੀਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਵੱਲੋਂ ਪਾਬੰਦੀਆਂ ਦੇ ਖ਼ਤਰੇ ਦੇ ਬਾਵਜੂਦ ਰੂਸ ਤੋਂ ਮਿਸਾਇਲ ਡਿਫ਼ੈਂਸ ਸਿਸਟਮ ਖ਼ਰੀਦਣ ਦੇ ਭਾਰਤ ਦੇ ਅਧਿਕਾਰ ਦਾ ਬਚਾਅ ਕੀਤਾ ਸੀ। ਭਾਰਤ ਨੇ ਸਪੱਸ਼ਟ ਆਖਿਆ ਸੀ ਕਿ ਅਸੀਂ ਫ਼ੌਜੀ ਉਪਕਰਨਾਂ ਨੂੰ ਕਿਤੋਂ ਵੀ ਖ਼ਰੀਦਣ ਲਈ ਆਜ਼ਾਦੀ ਹਾਂ। ਉਨ੍ਹਾਂ ਕਿਹਾ ਸੀ ਕਿ ਭਾਰਤ ਰੂਸ ਤੋਂ ਐੱਸ–400 ਮਿਸਾਇਲ ਡਿਫ਼ੈਂਸ ਸਿਸਟਮ ਖ਼ਰੀਦਣ ਲਈ ਆਜ਼ਾਦ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India to get soon New S-400 Missile System