ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਨਿਪਟਣ ਲਈ ਭਾਰਤ ਅੱਜ ਕਰੇਗਾ ਪਾਕਿ ਤੇ ਹੋਰ ਸਾਰਕ ਦੇਸ਼ਾਂ ਦੀ ਅਗਵਾਈ

ਕੋਰੋਨਾ ਨਾਲ ਨਿਪਟਣ ਲਈ ਭਾਰਤ ਅੱਜ ਕਰੇਗਾ ਪਾਕਿ ਤੇ ਹੋਰ ਸਾਰਕ ਦੇਸ਼ਾਂ ਦੀ ਅਗਵਾਈ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਨਾਲ ਨਿਪਟਣ ਦੀ ਇੱਕ ਸਾਂਝੀ ਰਣਨੀਤੀ ਦਾ ਖ਼ਾਕਾ ਖਿੱਚਣ ਲਈ ਅੱਜ ਐਤਵਾਰ ਨੂੰ ਸਾਰਕ ਦੇਸ਼ਾਂ ਦੀ ਇੱਕ ਵਿਡੀਓ ਕਾਨਫ਼ਰੰਸਿੰਗ ’ਚ ਭਾਰਤ ਦੀ ਅਗਵਾਈ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਹ ਵਿਡੀਓ ਕਾਨਫ਼ਰੰਸ ਅੱਜ ਸ਼ਾਮੀਂ ਪੰਜ ਵਜੇ ਸ਼ੁਰੂ ਹੋਵੇਗੀ। ਪਾਕਿਸਤਾਨ ਵੀ ਇਸ ਵਿਡੀਓ ਕਾਨਫ਼ਰੰਸਿੰਗ ’ਚ ਸ਼ਾਮਲ ਹੋਵੇਗਾ; ਉਸ ਨੇ ਇਸ ਸਬੰਧੀ ਆਪਣੀ ਸਹਿਮਤੀ ਜ਼ਾਹਿਰ ਕਰ ਦਿੱਤੀ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਖੇਤਰੀ ਸਹਿਯੋਗ ਵਾਸਤੇ ਦੱਖਣੀ ਏਸ਼ੀਆਈ ਸੰਗਠਨ (ਸਾਰਕ) ਦੇਸ਼ਾਂ ਵੱਲੋਂ ਇੱਕ ਸਾਂਝੀ ਰਣਨੀਤੀ ਤਿਆਰ ਕੀਤੇ ਜਾਣ ਦਾ ਪ੍ਰਸਤਾਵ ਸ਼ੁੱਕਰਵਾਰ ਨੂੰ ਰੱਖਿਆ ਸੀ। ਇਸ ਸੁਝਾਅ ਦਾ ਸਾਰੇ ਮੈਂਬਰ ਦੇਸ਼ਾਂ ਨੇ ਸਮਰਥਨ ਕੀਤਾ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰਕ ਆਗੂਆਂ ਦੇ ਆਉਣ ਨਾਲ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਉਣਗੇ ਤੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਨਾਗਰਿਕਾਂ ਨੂੰ ਲਾਭ ਪੁੱਜੇਗਾ। ਸ੍ਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਸ਼ਾਮੀਂ ਪੰਜ ਵਜੇ ਸਾਰਕ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਰਾਹੀਂ ਕੋਰੋਨਾ ਵਾਇਰਸ ਦੀ ਚੁਣੌਤੀ ਨਾਲ ਨਿਪਟਣ ਦਾ ਖ਼ਾਕਾ ਤਿਆਰ ਕਰਨ ਬਾਰੇ ਚਰਚਾ ਕਰਨਗੇ।

 

 

ਸ੍ਰੀ ਮੋਦੀ ਨੇ ਕਿਹਾ ਸੀ ਕਿ ਮੈਨੂੰ ਭਰੋਸਾ ਹੈ ਕਿ ਸਾਡੇ ਆਉਣ ਨਾਲ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਉਣਗੇ ਤੇ ਸਾਡੇ ਨਾਗਰਿਕਾਂ ਨੂੰ ਲਾਭ ਪੁੱਜੇਗਾ।

 

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਕ ਟਵੀਟ ’ਚ ਕਿਹਾ ਕਿ ਸਾਂਝੀ ਭਲਾਈ ਲਈ ਇੱਕਜੁਟ ਹੋ ਰਹੇ ਹਾਂ 15 ਮਾਰਚ ਨੂੰ ਸ਼ਾਮੀਂ ਪੰਜ ਵਜੇ।

 

 

ਸ੍ਰੀ ਮੋਦੀ ਦੀ ਅਪੀਲ ਉੱਤੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ, ਮਾਲਦੀਵਜ਼ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸਾਲੇਹ, ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਅਫ਼ਗ਼ਾਨਿਸਤਾਨ ਦੀ ਸਰਕਾਰ ਨੇ ਸੁਆਗਤ ਕੀਤਾ ਸੀ।

 

 

ਉਂਝ ਉੱਧਰ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਿਹਤ ਮਾਮਲਿਆਂ ਬਾਰੇ ਸਲਾਹਕਾਰ ਦੇ ਇਸ ਕਾਨਫ਼ਰੰਸਿੰਗ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਹਾਲੇ ਕੁਝ ਪੇਚ ਫਸਿਆ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਸਾਂਝੀ ਰਣਨੀਤੀ ਲਈ ਹੋਣ ਵਾਲੀ ਵਿਡੀਓ ਕਾਨਫ਼ਰੰਸਿੰਗ ਵਿੱਚ ਇੱਕ–ਸਮਾਨ ਪੱਧਰ ਦੀ ਨੁਮਾਇੰਦਗੀ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India to lead Pak and other SAARC countries to evolve strategy for confronting Corona Virus