ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨਾਲ ਤਣਾਅ ਵਿਚਕਾਰ ਭਾਰਤ ਨੂੰ ਅਗਲੇ ਮਹੀਨੇ ਮਿਲੇਗਾ ਪਹਿਲਾ ਲੜਾਕੂ ਜਹਾਜ਼ ਰਾਫੇਲ

 

ਹੁਣ ਦੁਸ਼ਮਣਾਂ ਦੇ ਹੋਸ਼ ਉਡਣ ਵਾਲੇ ਹਨ, ਕਿਉਂਕਿ ਭਾਰਤ ਦੀ ਸੈਨਿਕ ਤਾਕਤ ਛੇਤੀ ਹੀ ਵਧਣ ਜਾ ਰਹੀ ਹੈ। ਫਰਾਂਸ ਦੀ ਕੰਪਨੀ ਦਸਾਲਟ ਐਵੀਏਸ਼ਨ ਵੱਲੋਂ ਨਿਰਮਿਤ ਰਾਫੇਲ ਦਾ ਪਹਿਲਾ ਜਹਾਜ਼ 20 ਸਤੰਬਰ ਤੱਕ ਭਾਰਤ ਨੂੰ ਮਿਲਣ ਵਾਲਾ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਬੀਐਸ ਧਨੋਆ ਪਹਿਲਾ ਲੜਾਕੂ ਰਾਫੇਲ ਜਹਾਜ਼ ਪ੍ਰਾਪਤ ਕਰਨ ਲਈ ਫਰਾਂਸ ਜਾਣਗੇ।

 

ਰੱਖਿਆ ਅਧਿਕਾਰੀਆਂ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦੱਸਿਆ ਕਿ ਯੋਜਨਾ ਦੇ ਅਨੁਸਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਇੱਕ ਵੱਡੀ ਭਾਰਤੀ ਸੈਨਿਕ ਟੀਮ ਨੂੰ ਸਤੰਬਰ ਦੇ ਤੀਜੇ ਹਫ਼ਤੇ ਵਿੱਚ ਰਾਫੇਲ ਜਹਾਜ਼ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਫਰਾਂਸ ਭੇਜਿਆ ਜਾ ਰਿਹਾ ਹੈ।

 

ਫਰਾਂਸ ਜਦੋਂ ਭਾਰਤ ਨੂੰ ਰਾਫੇਲ ਜਹਾਜ਼ ਸੌਂਪੇਗਾ, ਉਸ ਸਮੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਸੈਨਾ ਮੁਖੀ ਬੀਐਸ ਧਨੋਆ ਦੇ ਨਾਲ ਨਾਲ ਫਰਾਂਸ ਸਰਕਾਰ ਦੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਮਈ ਤੱਕ ਫਰਾਂਸ ਵੱਲੋਂ ਸਾਰੇ ਰਾਫੇਲ ਭਾਰਤ ਨੂੰ ਸੌਂਪ ਦਿੱਤੇ ਜਾਣਗੇ।

 

ਦਰਅਸਲ, ਭਾਰਤ ਨੇ ਫਰਾਂਸ ਤੋਂ 36 ਲੜਾਕੂ ਰਾਫੇਲ ਜਹਾਜ਼ ਲੈਣ ਲਈ ਸੌਦੇ 'ਤੇ ਦਸਤਖ਼ਤ ਕੀਤੇ ਹਨ, ਜੋ ਅਗਲੇ ਸਾਲ ਮਈ ਤੋਂ ਭਾਰਤ ਆਉਣਗੇ। ਰੱਖਿਆ ਮੰਤਰੀ ਸਿੰਘ ਅਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰਕ੍ਰਾਫਟ ਮੈਨੂਫੈਕਚਰਿੰਗ ਪਲਾਂਟ ਨੇੜੇ ਫਰਾਂਸ ਦੇ ਅਧਿਕਾਰੀਆਂ ਤੋਂ ਪਹਿਲਾ ਜਹਾਜ਼ ਪ੍ਰਾਪਤ ਕਰਨਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India to receive first indian rafale fighter plane next Month Rajnath Singh BS Dhanoa