ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਐੱਮਐੱਸਐੱਮਈ, ਕਿਰਤ ਅਤੇ ਖੇਤੀਬਾੜੀ ਸਹਿਤ ਵੱਖ-ਵੱਖ ਹਿਤਧਾਰਕਾਂ/ਖੇਤਰਾਂ ਲਈ ਐਲਾਨੇ ਰਾਹਤ ਪੈਕੇਜ ਅਤੇ ਐੱਮਐੱਸਐੱਮਈ ਦੀ ਨਵੀਂ ਪਰਿਭਾਸ਼ਾ ਨਾਲ ਉਦਯੋਗ ਨੂੰ ਬਹੁਤ ਹੁਲਾਰਾ ਮਿਲੇਗਾ।
ਉਨ੍ਹਾਂ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਪ੍ਰਭਾਵਸ਼ਾਲੀ ਮੁਲਾਂਕਣ ਦੀ ਖੋਜ ਕਰਨ ਦਾ ਸੱਦਾ ਦਿੱਤਾ ਅਤੇ ਭਾਗੀਦਾਰਾਂ ਨੂੰ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਹਿੱਸੇ ਦੇ ਰੂਪ ਵਿੱਚ ਘੋਸ਼ਿਤ ਪੈਕੇਜ 'ਫੰਡ ਆਵ੍ ਫੰਡਸ' ਦੇ ਪ੍ਰਭਾਵੀ ਲਾਗੂ ਕਰਨ ਦੇ ਸੰਦਰਭ ਵਿੱਚ ਸੁਝਾਅ ਦੇਣ ਦੇ ਲਈ ਕਿਹਾ।
ਸ਼੍ਰੀ ਗਡਕਰੀ ਨੇ ਇਹ ਗੱਲ ਅੱਜ ਬਿਜ਼ਨਸ ਨੈੱਟਵਰਕ ਇੰਟਰਨੈਸ਼ਨਲ ਅਤੇ ਐੱਮਐੱਮ ਐਕਟਿਵ ਸਾਇੰਸ-ਟੈੱਕ ਕਮਿਊਨੀਕੇਸ਼ਨ ਦੇ ਪ੍ਰਤੀਨਿਧੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ " ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) 'ਤੇ ਕੋਵਿਡ ਦਾ ਪ੍ਰਭਾਵ ਅਤੇ "20 ਲੱਖ ਕਰੋੜ ਦੇ ਪੈਕੇਜ਼ ਦੇ ਬਾਅਦ ਭਾਰਤੀ ਉਦਯੋਗ ਦਾ ਭਵਿੱਖ" 'ਤੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀ।
ਸ਼੍ਰੀ ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਖੇਤੀ ਐੱਮਐੱਸਐੱਮਈ ਅਤੇ ਮੱਛੀ ਪਾਲਣ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਵਿੱਚ ਖੋਜ ਕਰਨ ਦੀ ਜ਼ਰੂਰਤ ਹੈ।
ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਸਰਕਾਰ ਸਹਿਤ ਸਾਰੇ ਹਿਤਧਾਰਕਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਉਦਯੋਗ ਜਗਤ ਨੂੰ ਅਪੀਲ ਕੀਤੀ ਕਿ ਮੌਜੂਦਾ ਸੰਕਟ ਤੋਂ ਬਾਹਰ ਨਿਕਲਣ ਦੇ ਲਈ ਇਸ ਕਠਿਨ ਸਮੇਂ ਵਿੱਚ ਸਕਾਰਾਤਮਕ ਰਵੱਈਆ ਨਿਰੰਤਰ ਅਪਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਨਕਾਰਾਤਮਕਤਾ ਕਿਸੇ ਦੇ ਲਈ ਵੀ ਲਾਭਦਾਇਕ ਨਹੀਂ ਹੈ।
ਇਸ ਗੱਲ ਨੂੰ ਯਾਦ ਕਰਦੇ ਹੋਏ ਕਿ ਜਪਾਨ ਸਰਕਾਰ ਨੇ ਚੀਨ ਤੋਂ ਜਪਾਨੀ ਨਿਵੇਸ਼ ਨੂੰ ਬਾਹਰ ਕਰਨ ਅਤੇ ਕਿਤੇ ਹੋਰ ਜਾਣ ਦੇ ਲਈ ਆਪਣੇ ਉਦਯੋਗਾਂ ਨੂੰ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ, ਉਨ੍ਹਾਂ ਨੇ ਸਲਾਹ ਦਿੱਤੀ ਕਿ ਇਹ ਭਾਰਤ ਲਈ ਇੱਕ ਚੰਗਾ ਅਵਸਰ ਹੈ ਜਿਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
ਗਰੀਨ ਐਕਸਪ੍ਰੈੱਸ ਰਾਜਮਾਰਗ ਪ੍ਰੋਜੈਕਟ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ-ਮੁੰਬਈ ਗਰੀਨ ਐਕਸਪ੍ਰੈਸਵੇ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਜੋ ਗ੍ਰਾਮੀਣ, ਜਨਜਾਤੀ ਅਤੇ ਪਿਛੜੇ ਇਲਾਕਿਆਂ ਤੋਂ ਹੋ ਕੇ ਲੰਘਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਦਯੋਗ ਦੇ ਲਈ ਸੁਨਹਿਰਾ ਅਵਸਰ ਹੈ ਕਿ ਭਵਿੱਖ ਵਿੱਚ ਉਦਯੋਗਿਕ ਸਮੂਹਾਂ, ਗ੍ਰਾਮੀਣ, ਜਨਜਾਤੀ ਅਤੇ ਘੱਟ ਵਿਕਸਿਤ ਖੇਤਰਾਂ ਤੋਂ ਲੰਘਣ ਵਾਲੇ ਰਾਸਤੇ ਵਿੱਚ ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਲੌਜਿਸਟਿਕਸ ਪਾਰਕਾਂ ਵਿੱਚ ਨਿਵੇਸ਼ ਕਰਨ।
ਮੈਟਰੋ/ਵੱਡੇ ਸ਼ਹਿਰਾਂ ਵਿੱਚ ਉਦਯੋਗਾਂ ਦੇ ਵਿਕੇਂਦਰੀਕਰਨ 'ਤੇ ਕੰਮ ਕਰਨ ਦੀ ਜ਼ਰੂਰਤ ਨੂੰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਾਮੀਣ, ਆਦਿਵਾਸੀ ਅਤੇ ਪਿਛੜੇ ਇਲਾਕਿਆਂ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਰਯਾਤ ਵਿੱਚ ਵਾਧੇ 'ਤੇ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਮੰਗ ਹੈ ਅਤੇ ਗਲੋਬਲ ਮਾਰਕਿਟ ਵਿੱਚ ਪ੍ਰਤੀਯੋਗੀ ਬਣੇ ਰਹਿਣ ਦੇ ਲਈ ਬਿਜਲੀ ਲਾਗਤ,ਰਸਦ ਲਾਗਤ ਅਤੇ ਉਤਪਾਦਨ ਲਾਗਤ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਅਭਿਆਸ ਅਪਣਾਏ ਜਾਣਗੇ।ਉਨ੍ਹਾਂ ਨੇ ਇੱਕ ਉਦਾਹਰਣ ਦੇ ਕੇ ਕਿਹਾ ਕਿ ਵਾਹ ਸਕਰੈਪ ਪੇਜ ਨੀਤੀ ਦੇ ਮਾਧਿਅਮ ਨਾਲ ਉਤਪਾਦਨ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਜ਼ਿਕਰ ਕੀਤਾ ਕਿ ਵਿਦੇਸ਼ੀ ਆਯਾਤ ਦੇ ਬਦਲੇ ਘਰੇਲੂ ਉਤਪਾਦਨ ਨੂੰ ਸਥਾਪਿਤ ਕਰਨ ਦੇ ਲਈ ਆਯਾਤ ਬਦਲ 'ਤੇ ਧਿਆਨ ਦੇਣ ਦੀ ਜ਼ਰੁਰਤ ਹੈ।ਮੰਤਰੀ ਨੇ ਦੱਸਿਆ ਕਿ ਐੱਮਐੱਸਐੱਮਈ ਮੰਤਰਾਲਾ ਪਿਛਲੇ ਤਿੰਨ ਸਾਲਾਂ ਦੇ ਨਿਰਯਾਤ ਅਤੇ ਆਯਾਤ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਦੇਣ ਦੇ ਲਈ ਦੋ ਪੁਸਤਕਾਵਾਂ 'ਤੇ ਕੰਮ ਕਰ ਰਿਹਾ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਉਦਯੋਗ ਨੂੰ ਨਵੀਨਤਾ (ਇਨੋਵੇਸ਼ਨ), ਉੱਦਮਿਤਾ, ਵਿਗਿਆਨ ਅਤੇ ਟੈਕਨੋਲੋਜੀ,ਖੋਜਾਂ ਅਤੇ ਅਨੁਭਵਾਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਗਿਆਨ ਨੂੰ ਧਨ ਵਿੱਚ ਬਦਲਿਆ ਜਾ ਸਕੇ।
ਪੁੱਛੇ ਗਏ ਕੁਝ ਸਵਾਲਾਂ ਅਤੇ ਦਿੱਤੇ ਗਏ ਸੁਝਾਵਾਂ ਵਿੱਚ ਸ਼ਾਮਲ ਹਨ : ਮੰਤਰੀ ਦੁਆਰਾ ਦੱਸੇ ਗਏ "ਆਪਦਾ ਵਿੱਚ ਆਸ਼ੀਰਵਾਦ" ਦਾ ਲਾਭ ਕਿਸ ਤਰ੍ਹਾ ਉਠਾਇਆ ਜਾਏ,ਸਮਾਜ 'ਤੇ ਪ੍ਰਭਾਵ ਪਾਉਣ ਲਈ ਦੇ ਲਈ ਬੀਐੱਨਆਈ ਹੋਰ ਜ਼ਿਆਦਾ ਕੀ ਕਰ ਸਕਦਾ ਹੈ,ਕੋਵਿਡ-19 ਦੇ ਦੌਰਾਨ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਕੰਪਨੀਆ ਦੇ ਲਈ ਕੀ ਸੰਦੇਸ਼ ਹੈ, ਸੂਖਮ ਉੱਦਮਾਂ ਨੂੰ ਲਾਭ ਪਹੁੰਚਾਉਣ ਦੇ ਲਈ ਮੁਦਰਾ ਕਰਜ਼ ਦੀ ਸੀਮਾ ਨੂੰ ਵਧਾ ਕੇ 25 ਲੱਖ ਕਰਨਾ, ਹਾਲ ਹੀ ਵਿੱਚ ਘੋਸ਼ਿਤ ਐੱਮਐੱਸਐੱਮਈ ਦੇ ਲਈ 3 ਲੱਖ ਕਰੋੜ ਜਮਾਨਤ-ਮੁਕਤ ਆਟੋਮੈਟਿਕ ਕਰਜ਼ ਲਈ ਸਰਲ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਆਦਿ।
ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਸਾਵਲਾਂ ਦਾ ਜਵਾਬ ਦਾ ਦਿੱਤਾ ਅਤੇ ਸਰਕਾਰ ਦੁਆਰਾ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਕੋਵਿਡ-19 ਦਾ ਸੰਕਟ ਖਤਮ ਹੋਣ ਤੋਂ ਬਾਅਦ ਉਤਪੰਨ ਹੋਣ ਵਾਲੇ ਅਵਸਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ।