ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਕਰਨ ਜਾ ਰਿਹੈ ਇੱਕ ਹੋਰ ਪ੍ਰਮਾਣੂ ਟੈਸਟ, ਦੁਸ਼ਮਣਾਂ ਦੇ ਪਰਖੱਚੇ ਉਡਾਏਗੀ K-4 ਮਿਜ਼ਾਇਲ

ਭਾਰਤ ਇੱਕ ਹੋਰ ਇਸ ਤਰ੍ਹਾਂ ਦੀ ਪ੍ਰਮਾਣੂ ਮਿਜ਼ਾਇਲ ਦਾ ਟੈਸਟ ਕਰਨ ਵਾਲਾ ਹੈ ਜਿਸ ਨਾਲ ਦੁਸ਼ਮਣਾਂ ਦੀ ਨੀਂਦ ਉਡਣ ਵਾਲੀ ਹੈ। ਪਨਡੁੱਬੀਆਂ ਨਾਲ ਦੁਸ਼ਮਣ ਦੇ ਟਾਰਗੇਟ੍ਰਸ ਨੂੰ ਮਾਰ ਸੁੱਟਣ ਦੀ ਆਪਣੀ ਸਮੱਰਥਾ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਪਾਣੀ ਦੇ ਹੇਠਾਂ ਤੋਂ 3,500 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਕੇ-4 ਪਰਮਾਣੂ ਮਿਜ਼ਾਈਲ ਦਾ ਟੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ।

 

ਇਸ ਪ੍ਰਮਾਣੂ ਮਿਜ਼ਾਇਲ ਪ੍ਰਣਾਲੀ ਨੂੰ ਡੀਆਰਡੀਓ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ, ਜੋ ਅਰਿਹੰਤ ਸ਼੍ਰੇਣੀ ਦੀ ਪ੍ਰਮਾਣੂ ਪਨਡੁੱਬੀਆਂ ਲਈ ਹੈ ਜੋ ਕਿ ਭਾਰਤ ਵੱਲੋਂ ਬਣਾਏ ਜਾ ਰਿਹਾ ਹੈ। ਇਹ ਪਨਡੁੱਬੀਆਂ ਭਾਰਤ ਦੇ ਪ੍ਰਮਾਣੂ ਟੈਸਟ ਦਾ ਮੁੱਖ ਆਧਾਰ ਹੋਵੇਗੀ।

 

ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਯੋਜਨਾ ਮੁਤਾਬਕ ਡੀਆਰਡੀਓ ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ ਤੱਟ ਤੋਂ ਪਾਣੀ ਦੇ ਹੇਠਾਂ ਤੋਂ ਕੇ-4 ਪਰਮਾਣੂ ਮਿਜ਼ਾਇਲ ਦਾ ਟੈਸਟ ਕਰੇਗਾ। ਇਸ ਟਰਾਇਲ ਦੌਰਾਨ ਡੀਆਰਡੀਓ ਮਿਜ਼ਾਇਲ ਪ੍ਰਣਾਲੀ ਵਿੱਚ ਉੱਨਤ ਪ੍ਰਣਾਲੀਆਂ ਦਾ ਟੈਸਟ ਕਰੇਗਾ।


ਹਾਲਾਂਕਿ, ਭਾਰਤ ਵੱਲੋਂ ਇਸ ਮਿਜ਼ਾਇਲ ਟੈਸਟ ਲਈ ਸਮੁੰਦਰੀ ਚੇਤਾਵਨੀ ਅਤੇ ਨੋਟਿਸ (ਨੋਟਿਸ ਟੂ ਏਅਰਮੈਨ) ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਕੇ -4 ਮਿ਼ਜ਼ਾਇਲ ਟੈਸਟ ਦੀ ਯੋਜਨਾ ਪਿਛਲੇ ਮਹੀਨੇ ਬਣਾਈ ਗਈ ਸੀ। ਪਰ ਇਸ ਨੂੰ ਮੁੜ ਰੱਦ ਕਰ ਦਿੱਤਾ ਗਿਆ ਸੀ। ਆਉਣ ਵਾਲੇ ਹਫ਼ਤਿਆਂ ਵਿੱਚ ਡੀਆਰਡੀਓ ਦੀ ਯੋਜਨਾ ਹੈ ਕਿ ਉਹ ਅਗਨੀ-3 ਅਤੇ ਬ੍ਰਹਿਮੋਸ ਮਿਜ਼ਾਇਲਾਂ ਦਾ ਵੀ ਟੈਸਟ ਕਰੇ। (ਇਨਪੁਟ ਏਐਨਆਈ ਤੋਂ)

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India to test fire 3500 km range K 4 nuclear missile on Friday