ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਦੇ ਸਭ ਤੋਂ ਭਾਰੇ ਕ੍ਰਿਕਟਰ ਰਹਿਕੀਮ ਦੀ ਫਿਟਨੇਸ ਲਈ CWI ਕਰੇਗਾ ਇਹ ਕੰਮ

 

India Tour to West Indies 2019 India vs West Indies Test Series: ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਭਾਰਤ ਵਿਰੁਧ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਵਿੱਚ ਰਹਿਕੀਮ ਕਾਰਨਵਾਲ ਨੂੰ ਸ਼ਾਮਲ ਕੀਤਾ ਹੈ। ਰਹਿਕੀਮ ਜਦੋਂ ਤੋਂ ਟੀਮ ਦਾ ਹਿੱਸਾ ਬਣੇ ਹਨ ਉਦੋਂ ਤੋਂ ਹੀ ਚਰਚਾ ਵਿੱਚ ਹੈ। ਜੇ ਉਹ ਵੈਸਟਇੰਡੀਜ਼ ਲਈ ਇਸ ਟੈਸਟ ਸੀਰੀਜ਼ ਵਿੱਚ ਖੇਡਦੇ ਹਨ, ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲਾ ਸਭ ਤੋਂ ਭਾਰਾ ਕ੍ਰਿਕਟਰ ਬਣ ਜਾਵੇਗਾ।

 

ਰਹਿਕੀਮ ਦੀ ਉੱਚਾਈ 6 ਫੁੱਟ 6 ਇੰਚ ਹੈ ਅਤੇ ਉਨ੍ਹਾਂ ਦਾ ਭਾਰ 140 ਕਿੱਲੋਗ੍ਰਾਮ ਹੈ। ਰਹਿਕੀਮ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸਫਲ ਨਹੀਂ ਹੋ ਸਕਣਗੇ, ਜੇਕਰ ਇਸ ਖ਼ਬਰ ਦੀ ਮੰਨੀਏ ਤਾਂ ਰਹਿਕੀਮ ਭਾਰ ਘਟਾਉਣ ਦੀ ਸਿਖਲਾਈ 'ਚ ਹਿੱਸਾ ਲੈਣਗੇ।

 

26 ਸਾਲਾ ਰਹਿਕੀਮ ਇੱਕ ਆਲਰਾਊਂਡਰ ਹੈ ਅਤੇ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਰਹਿਕੀਮ ਇੱਕ ਮਹਾਨ ਕ੍ਰਿਕਟਰ ਹੋ ਸਕਦਾ ਹੈ ਪਰ ਉਸ ਦਾ ਭਾਰ ਇੰਨਾ ਜ਼ਿਆਦਾ ਹੈ ਕਿ ਕਈ ਦਿੱਗਜ਼ ਖਿਡਾਰੀਆਂ ਦਾ ਮੰਨਣਾ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਫ਼ਲ ਨਹੀਂ ਹੋ ਸਕੇਗਾ।


 

ਕ੍ਰਿਕਟ ਵੈਸਟਇੰਡੀਜ਼ ਹੁਣ ਰਹਿਕੀਮ ਦੀ ਫਿਟਨੇਸ 'ਤੇ ਧਿਆਨ ਕੇਂਦਰਿਤ ਕਰ ਸਕਦੀ ਹੈ। ਕ੍ਰਿਕਟ ਵੈਸਟਇੰਡੀਜ਼ ਦੇ ਰਿਕੀ ਸਕਰਿਟ ਨੇ ਕਿਹਾ ਹੈ ਕਿ ਰਹਿਕੀਮ ਹੁਣ ਫਿਟਨੇਸ ਟ੍ਰੇਨਿੰਗ ਵਿੱਚ ਹਿੱਸਾ ਲੈਣਗੇ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India tour to West Indies 2019 Rahkeem Cornwall will undergo training to lose weight