ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

India vs Australia: ਮੈਚ ਦੇਖਣ ਲਈ ਓਵਲ ਕ੍ਰਿਕੇਟ ਗਰਾਉਂਡ ਪਹੁੰਚਿਆ ਭਗੋੜਾ ਮਾਲਿਆ

India vs Australia: ਮੈਚ ਦੇਖਣ ਲਈ ਓਵਲ ਕ੍ਰਿਕੇਟ ਗਰਾਉਂਡ ਪਹੁੰਚਿਆ ਭਗੋੜਾ ਮਾਲਿਆ

ਆਈਸੀਸੀ ਕ੍ਰਿਕੇਟ ਵਰਡ ਕੱਪ (ICC Cricket World Cup)  ਵਿਚ ਐਤਵਾਰ ਨੂੰ ਭਾਰਤ ਬਨਾਮ ਆਸਟਰੇਲੀਆ ਵਿਚ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਨੂੰ ਦੇਖਣ ਲਈ ਭਗੌੜਾ ਕਾਰੋਬਾਰੀ ਵਿਜੇ ਮਾਲਿਆ ਵੀ ਪਹੁੰਚਿਆ ਹੈ।

 

ਵਿਜੇ ਮਾਲਿਆ ਨਾਲ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਕਿਹਾ ਕਿ ਮੈਂ ਇੱਥੇ ਮੈਚ ਦੇਖਣ ਆਇਆ ਹਾਂ। ਜ਼ਿਕਰਯੋਗ ਹੈ ਕਿ ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿਚ ਭਾਰਤ ਅਤੇ ਆਸਟਰੇਲੀਆ ਦੀ ਟੀਮਾਂ 20 ਸਾਲ ਬਾਅਦ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ ਉਤੇ ਇਕ ਦੂਜੇ ਦੇ ਆਹਮਣੇ–ਸਾਹਮਣੇ ਹਨ।

 

ਮੈਚ ਵਿਚ ਭਾਰਤ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਵਿਸ਼ਵ ਕੱਪ ਵਿਚ ਇਹ ਭਾਰਤ ਦਾ ਦੂਜਾ ਜਦੋਂ ਕਿ ਆਸਟਰੇਲੀਆ ਦਾ ਤੀਜਾ ਮੈਚ ਹੈ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਿਰਾਇਆ ਸੀ। ਉਥੇ ਆਸਟਰੇਲੀਆ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਅਫਗਾਨਿਸਤਾਨ ਨੂੰ 7 ਵਿਕੇਟਾਂ ਨਾਲ ਅਤੇ ਦੂਜੇ ਮੁਕਾਬਲੇ ਵਿਚ ਵੈਸਟ ਇੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs australia icc world cup 2019 vijay mallya reached to watch match