INDvNZ ICC World Cup 2019 1st Semifinal: ਆਈਸੀਸੀ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੈਨਚੇਸਟਰ ਦੇ ਓਲਡ ਟ੍ਰੈਫਰਡ ਫੀਲਡ ਉੱਤੇ ਖੇਡਿਆ ਜਾਣਾ ਹੈ।
ਇਹ ਮੈਚ ਮੰਗਲਵਾਰ (9 ਜੁਲਾਈ) ਨੂੰ ਖੇਡਿਆ ਜਾਣਾ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਲੀਗ ਰਾਊਂਡ ਦੌਰਾਨ ਜੋ ਮੈਚ ਖੇਡਿਆ ਜਾਣਾ ਸੀ, ਉਹ ਮੀਂਹ ਦੀ ਭੇਂਟ ਚੜ੍ਹ ਗਿਆ ਸੀ ਅਤੇ ਸੈਮੀਫਾਈਨਲ ਮੈਚ ਉੱਤੇ ਵੀ ਮੀਂਹ ਦਾ ਸੰਕਟ ਮੰਡਰਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਸੈਮੀਫਾਈਨਲ ਅਤੇ ਫਾਈਨਲ ਮੈਚਾਂ ਲਈ ਹਾਲਾਂਕਿ ਰਿਜ਼ਰਵ ਦਿਨ ਰੱਖੇ ਗਏ ਹਨ ਅਤੇ ਜੇਕਰ ਮੰਗਲਵਾਰ ਨੂੰ ਮੈਚ ਮੀਂਹ ਦੀ ਭੇਂਟ ਚੜ੍ਹਦਾ ਹੈ ਤਾਂ ਇਹ ਮੈਚ ਬੁੱਧਵਾਰ (10 ਜੁਲਾਈ) ਨੂੰ ਖੇਡਿਆ ਜਾਵੇਗਾ।
ਹਾਲਾਂਕਿ ਇਥੇ ਜੋ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਬੁੱਧਵਾਰ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਹੇ ਵਿੱਚ ਜੇਕਰ ਮੰਗਲਵਾਰ ਅਤੇ ਬੁੱਧਵਾਰ ਨੂੰ ਦੋਵੇਂ ਦਿਨ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਤਾਂ ਭਾਰਤੀ ਟੀਮ ਇੰਡੀਆ ਜ਼ਿਆਦਾ ਮੈਚ ਜਿੱਤਣ ਦੇ ਆਧਾਰ ਉੱਤੇ ਸਿੱਧਾ ਫਾਈਨਲ ਵਿੱਚ ਪਹੁੰਚ ਸਕਦੀ ਹੈ।