ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1.5 ਲੱਖ ਰੁਪਏ 'ਚ ਵਿਕੀ ਭਾਰਤ-ਪਾਕਿ ਮੈਚ 'ਚ ਵਰਤੀ ਗਈ ਗੇਂਦ

 

ਕ੍ਰਿਕਟ ਵਰਲਡ ਕੱਪ 2019 ਖ਼ਤਮ ਹੋਣ ਵਾਲਾ ਹੈ ਅਤੇ ਹਰ ਕੋਈ ਇਸ ਦੀਆਂ ਯਾਦਾਂ ਨੂੰ ਸਾਂਭਣਾ  ਚਾਹੁੰਦਾ ਹੈ। ਯਾਦਾਂ ਨੂੰ ਆਪਣੇ ਮਨ ਵਿੱਚ ਸਾਂਭਣ ਦੀ ਕੀਮਤ ਕੁਝ ਵੀ ਹੋਵੇ ਪਰ ਜੇਕਰ ਤੁਸੀਂ ਇੰਨਾ ਯਾਦਾਂ ਨੂੰ ਡਰਾਇੰਗ ਰੂਮ ਵਿੱਚ ਸਾਂਭਣਾ ਚਾਹੁੰਦੋ ਹੋ ਤਾਂ ਤੁਹਾਨੂੰ ਇਸ ਲਈ ਲੱਖਾਂ ਰੁਪਏ ਖ਼ਰਚ ਕਰਨੇ ਪੈ ਸਕਦੇ ਹੈ।

 

ਇੰਗਲੈਂਡ ਅਤੇ ਵੇਲਜ਼ ਵਿੱਚ ਚੱਲ ਰਹੇ ਵਿਸ਼ਵ ਕੱਪ ਤੋਂ ਭਾਰਤੀ ਟੀਮ ਬਾਹਰ ਹੋ ਚੁੱਕੀ ਹੈ। ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਲੀਗ ਮੈਚ ਵਿੱਚ ਜਿੱਤ ਦਰਜ ਕੀਤੀ ਸੀ। ਡਕਵਰਥ-ਲੇਵਿਸ  ਨਿਯਮ ਦੇ ਆਧਾਰ 'ਤੇ 89 ਦੌੜਾਂ ਨਾਲ ਹਰਾਇਆ ਸੀ। ਹੁਣ ਜੇਕਰ ਤੁਸੀਂ ਇਸ ਮੈਚ ਵਿੱਚ ਵਰਤੀ ਗੇਂਦ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ 1.50 ਲੱਖ ਰੁਪਏ ਖ਼ਰਚ ਕਰਨੇ ਪੈਣਗੇ ਪਰ ਅਫ਼ਸੋਸ ਇਹ ਗੇਂਦ ਹਾਟਸੇਲਿੰਗ ਰਹੀ ਅਤੇ ਮੈਚ ਸਮਾਪਤ ਹੋਣ ਨਾਲ ਹੀ ਵਿਕ ਚੁੱਕੀ ਹੈ।

 

ਆਈਐਸਸੀਸੀ ਵਿਸ਼ਵ ਕੱਪ -2019 ਨਾਲ ਜੁੜੇ ਮੇਮੋਰਾਬਿਲਾ ਦੀ ਵਿਕਰੀ ਕਰ ਰਹੇ ਸਰਕਾਰੀ ਵੈਬਸਾਈਟ, ਵੈੱਬਸਾਈਟ-ਮੋਮੋਰਾਬਿਲਾ ਡਾਟ ਕਾਮ ਅਨੁਸਾਰ ਭਾਰਤ ਅਤੇ ਪਾਕਿਸਤਾਨ ਨੇ ਵਿਚਕਾਰ 16 ਜੂਨ ਨੂੰ ਮੈਨਚੈਸਟਰ ਵਿੱਚ ਹੋਏ ਉਸ ਯਾਦਗਾਰ ਮੈਚ ਦੌਰਾਨ ਵਰਤੋਂ ਵਿੱਚ ਲਿਆਂਦੀ ਗਈ ਗੇਂਦ ਦੀ ਸਭ ਤੋਂ ਜ਼ਿਆਦਾ ਕੀਮਤ ਰਖੀ ਗਈ ਸੀ ਅਤੇ ਇਸ ਆਧਿਕਾਰਿਕ ਤੌਰ ਉੱਤੇ 2150 ਡਾਲਰ ਵਿੱਚ ਵੇਚਿਆ ਗਿਆ ਜੋ 1.50 ਲੱਖ ਰੁਪਏ ਦੇ ਕਰੀਬ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs Pakistan world cup 2019 match ball sold for whopping Rs 1 5 lakh