ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs WI :  ਨੋ-ਬਾਲ ਦਾ ਫੈਸਲਾ ਥਰਡ ਅੰਪਾਇਰ ਕਰੇਗਾ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸ਼ੁੱਕਰਵਾਰ ਤੋਂ 3 ਮੈਚਾਂ ਦੀ ਟੀ20 ਲੜੀ ਸ਼ੁਰੂ ਹੋਣ ਜਾ ਰੀਹ ਹੈ। ਦੋਵੇਂ ਟੀਮਾਂ ਵਿਚਕਾਰ ਪਹਿਲਾ ਟੀ20 ਮੈਚ 6 ਦਸੰਬਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ.ਸੀ.ਸੀ.) ਨੇ ਵੱਡਾ ਐਲਾਨ ਕੀਤਾ ਹੈ। 
 

ਆਈ.ਸੀ.ਸੀ. ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ20 ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੀਰੀਜ਼ 'ਚ ਫਰੰਟ ਫੁੱਟ ਨੋ-ਬਾਲ 'ਤੇ ਫੈਸਲਾ ਫੀਲਡ ਅੰਪਾਇਰ ਨਹੀਂ, ਸਗੋਂ ਥਰਡ ਅੰਪਾਇਰ ਕਰੇਗਾ। ਇਸ ਸੀਰੀਜ਼ ਦੇ ਦੌਰਾਨ ਹੀ ਫਰੰਟ ਫੁੱਟ ਨੋਅ ਬਾਲ 'ਤੇ ਫੈਸਲਾ ਕਰਨ ਦੀ ਤਕਨੀਕ ਨੂੰ ਟ੍ਰਾਇਲ 'ਤੇ ਰੱਖਿਆ ਜਾਵੇਗਾ।
 

ਆਈ.ਸੀ.ਸੀ. ਨੇ ਬਿਆਨ 'ਚ ਕਿਹਾ ਕਿ ਪੂਰੇ ਟ੍ਰਾਇਲ ਦੇ ਦੌਰਾਨ ਹਰ ਇਕ ਸੁੱਟੀ ਗਈ ਗੇਂਦ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਥਰਡ ਅੰਪਾਇਰ ਦੀ ਹੋਵੇਗੀ ਅਤੇ ਉਸ ਨੂੰ ਹੀ ਪਤਾ ਕਰਨਾ ਹੋਵੇਗਾ ਕਿ ਕਿਤੇ ਗੇਂਦਬਾਜ਼ ਦਾ ਪੈਰ ਲਾਈਨ ਤੋਂ ਅੱਗੇ ਤਾਂ ਨਹੀਂ ਪਿਆ। ਉਨ੍ਹਾਂ ਕਿਹਾ ਕਿ ਜੇ ਗੇਂਦਬਾਜ਼ ਦਾ ਪੈਰ ਲਾਈਨ ਤੋਂ ਅੱਗੇ ਹੁੰਦਾ ਹੈ ਤਾਂ ਥਰਡ ਅੰਪਾਇਰ ਇਸ ਦੀ ਸੂਚਨਾ ਫੀਲਡ ਅੰਪਾਇਰ ਨੂੰ ਦੇਵੇਗਾ ਜੋ ਬਾਅਦ 'ਚ ਨੋ-ਬਾਲ ਦਾ ਇਸ਼ਾਰਾ ਕਰੇਗਾ। ਨਤੀਜੇ ਵਜੋਂ ਫੀਲਡ ਅੰਪਾਇਰ ਥਰਡ ਅੰਪਾਇਰ ਦੀ ਸਲਾਹ ਤੋਂ ਬਿਨਾਂ ਫਰੰਟ ਫੁੱਟ ਨੋ-ਬਾਲ 'ਤੇ ਫੈਸਲਾ ਨਹੀਂ ਕਰੇਗਾ।
 

ਆਈ.ਸੀ.ਸੀ. ਨੇ ਕਿਹਾ ਕਿ ਕਰੀਬੀ ਫੈਸਲਿਆਂ 'ਚ ਸ਼ੱਕ ਦਾ ਫਾਇਦਾ ਗੇਂਦਬਾਜ਼ ਨੂੰ ਮਿਲੇਗਾ। ਆਈ.ਸੀ.ਸੀ. ਨੇ ਕਿਹਾ ਕਿ ਜੇ ਨੋ-ਬਾਲ 'ਤੇ ਫੈਸਲਾ ਬਾਅਦ 'ਚ ਦੱਸਿਆ ਜਾਂਦਾ ਹੈ ਤਾਂ ਫੀਲਡ ਅੰਪਾਇਰ ਆਊਟ (ਜੇਕਰ ਲਾਗੂ ਹੁੰਦਾ ਹੈ) ਦੇ ਫੈਸਲੇ ਨੂੰ ਰੋਕ ਦੇਵੇਗਾ ਅਤੇ ਨੋ-ਬਾਲ ਕਰਾਰ ਦੇ ਦੇਵੇਗਾ। ਮੈਚ ਦੌਰਾਨ ਬਾਕੀ ਦੇ ਫੈਸਲਿਆਂ ਲਈ ਆਮ ਤੌਰ 'ਤੇ ਫੀਲਡ ਅੰਪਾਇਰ ਜ਼ਿੰਮੇਵਾਰ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs West Indies t20 series Third umpire not on-field officials to call front foot no balls during series ICC