ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 3 ਸਾਲਾਂ ’ਚ ਸਭ ਤੱਕ ਪਹੁੰਚਾਇਆ ਜਾਵੇਗਾ ਇੰਟਰਨੈੱਟ

ਭਾਰਤ ’ਚ 3 ਸਾਲਾਂ ’ਚ ਸਭ ਤੱਕ ਪਹੁੰਚਾਇਆ ਜਾਵੇਗਾ ਇੰਟਰਨੈੱਟ

ਭਾਰਤ 2022 ਤੱਕ ਇੰਟਰਨੈੱਟ ਸਭ ਤੱਕ ਪਹੁੰਚਾਉਣ ਲਈ ਮਜ਼ਬੂਤ ਨੀਤੀਆਂ ਅਪਣਾ ਰਿਹਾ ਹੈ। ਭਾਰਤੀ ਮੂਲ ਦੇ ਸੀਨੀਅਰ ਅਮਰੀਕੀ ਅਧਿਕਾਰੀ ਅਜੀਤ ਪਾਈ ਨੇ ਇਹ ਗੱਲ ਆਖੀ। ਉਂਝ ਭਾਰਤ ਦੇ ਦਿਹਾਤੀ ਖੇਤਰਾਂ ਵਿੱਚ ਬ੍ਰਾਡਬੈਂਡ ਨੈੱਟਵਰਕ ਦੇ ਵਿਸਕਾਰ ਨੂੰ ਇੱਕ ਵੱਡੀ ਚੁਣੌਤੀ ਦੱਸਿਆ।

 

 

ਅਮਰੀਕਾ ਦੇ ਕੇਂਦਰੀ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਪਾਈ ਨੇ ‘ਇੰਡੀਆ ਆਈਡੀਆਜ਼’ ਨਾਂਅ ਦੇ ਸਿਖ਼ਰ ਸੰਮੇਲਨ ਵਿੱਚ ਕਿਹਾ ਕਿ ਉਹ 2022 ਤੱਕ ਇੰਟਰਨੈੱਟ ਸਭ ਦੀ ਪਹੁੰਚ ਵਿੱਚ ਲਿਆਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੇ ਉਦੇਸ਼ਮੁਖੀ ਟੀਚੇ ਦੀ ਸ਼ਲਾਘਾ ਕਰਦੇ ਹਨ।

 

 

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ 50 ਫ਼ੀ ਸਦੀ ਘਰਾਂ ਨੂੰ ਫ਼ਿਕਸਡ ਬ੍ਰਾਡਬੈਂਡ ਨਾਲ ਜੋੜਨ ਦੇ ਟੀਚੇ ਉੱਤੇ ਕੰਮ ਕਰ ਰਹੀ ਹੈ।

 

 

ਦਰਅਸਲ, ਭਾਰਤ ਸਰਕਾਰ ‘ਡਿਜੀਟਲ ਇੰਡੀਆ’ ਪ੍ਰੋਗਰਾਮ ਅਧੀਨ ਦੇਸ਼ ਵਿੱਚ ਆਨਲਾਈਨ ਬੁਨਿਆਦੀ ਢਾਂਚਾ ਹੋਰ ਬਿਹਤਰ ਬਣਾਉਣ ਤੇ ਇੰਟਰਨੈੱਟ ਸੰਪਰਕ ਵਧਾਉਣ ਉੱਤੇ ਕੰਮ ਕਰ ਰਹੀ ਹੈ। ਇਸ ਦਾ ਮੰਤਵ ਦੇਸ਼ ਨੂੰ ਡਿਜੀਟਲ ਤੌਰ ’ਤੇ ਮਜ਼ਬੂਤ ਸਮਾਜ ਤੇ ਗਿਆਨ–ਆਧਾਰਤ ਅਰਥ–ਵਿਵਸਥਾ ਬਣਾਉਣਾ ਹੈ।

 

 

ਸ੍ਰੀ ਪਾਈ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਸਰਕਾਰ ਠੋਸ ਰਣਨੀਤੀ ਉਲੀਕ ਰਹੀ ਹੈ। ਇਸ ਵਿੱਚ ਦਿਹਾਤੀ ਇਲਾਕਿਆਂ ਵਿੱਚ ਲਗਭਗ ਜਨਤਕ ਵਾਇ–ਫ਼ਾਇ ਹੌਟ–ਸਪੌਟ ਲਾਉਣਾ ਤੇ ਇਸ ਸਬੰਧ ਫ਼ੰਡ ਦਾ ਪੁਨਰਗਠਨ ਕਰ ਕੇ ਉਸ ਦਾ ਵਿਸਥਾਰ ਕਰਨ ਜਿਹੇ ਕਦਮ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India wants Internet for everyone within next 3 years