ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INS ਖੰਡੇਰੀ ਸਮੁੰਦਰੀ ਫ਼ੌਜ 'ਚ ਸ਼ਾਮਲ ਕਰਦਿਆਂ ਭਾਰਤ ਵੱਲੋਂ ਪਾਕਿ ਨੂੰ ਚੇਤਾਵਨੀ

INS ਖੰਡੇਰੀ ਸਮੁੰਦਰੀ ਫ਼ੌਜ 'ਚ ਸ਼ਾਮਲ ਕਰਦਿਆਂ ਭਾਰਤ ਵੱਲੋਂ ਪਾਕਿ ਨੂੰ ਚੇਤਾਵਨੀ

ਅਤਿ–ਆਧੁਨਿਕ ਪਣਡੁੱਬੀ ਆਈਐੱਨਐੱਸ ਖੰਡੇਰੀ (INS Khanderi) ਨੂੰ ਅੱਜ ਭਾਰਤੀ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਮੁੰਬਈ ਵਿਖੇ ਸਮੁੰਦਰੀ ਫ਼ੌਜ ਦੇ ਇੱਕ ਖ਼ਾਸ ਸਮਾਰੋਹ ਦੌਰਾਨ ਇਸ ਪਣਡੁੱਬੀ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।

 

 

ਆਈਐੱਨਐੱਸ ਖੰਡੇਰੀ ਦੇ ਮਿਲਣ ਨਾਲ ਭਾਰਤੀ ਸਮੁੰਦਰੀ ਫ਼ੌਜ ਦੀ ਤਾਕਤ ਵਧ ਗਈ ਹੈ। ਇੱਥੇ ਵਰਨਣਯੋਗ ਹੈ ਕਿ ਇਹ ਨਵੀਂ ਪਣਡੁੱਬੀ ਫ਼ਰਾਂਸ ਮੂਲ ਦੀ ਸਕੌਰਪੀਅਨ ਸ਼੍ਰੇਣੀ ਦੀ ਦੂਜੀ ਡੀਜ਼ਲ–ਇਲੈਕਟ੍ਰਿਕ ਪਣਡੁੱਬੀ ਹੈ।

 

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਖੇ ਸਮੁੰਦਰੀ ਫ਼ੌਜ ਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਈਐੱਨਐੱਸ ਖੰਡੇਰੀ ਦੇ ਕਮਿਸ਼ਨਿੰਗ ਸਮਾਰੋਹ ਮੌਕੇ ਹਾਜ਼ਰ ਹੋ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।  ਉਨ੍ਹਾਂ ਦੱਸਿਆ ਕਿ ਇਹ ਪਣਡੁੱਬੀ ਸਮੁੰਦਰ ਦੀ ਸਵੋਰਡ–ਟੁੱਥ ਨਾਂਅ ਦੀ ਮੱਛੀ ਤੋਂ ਪ੍ਰੇਰਿਤ ਹੈ; ਜੋ ਸਮੁੰਦਰੀ ਕੰਢੇ ਦੇ ਨੇੜੇ ਤੈਰਨ ਦੌਰਾਨ ਸ਼ਿਕਾਰ ਕਰਨ ਲਈ ਜਾਣੀ ਜਾਂਦੀ ਇੱਕ ਬਹੁਤ ਖ਼ਤਰਨਾਕ ਮੱਛੀ ਹੁੰਦੀ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਇਸ ਖ਼ਾਸ ਪਣਡੁੱਬੀ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਜ ਸਾਡੀ ਸਰਕਾਰ ਦੇ ਮਜ਼ਬੂਤ ਇਰਾਦੇ ਤੇ INS ਖੰਡੇਰੀ ਜਿਹੀ ਪਣਡੁੱਬੀ ਨਾਲ ਜਲ–ਸੈਨਾ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਤੇ ਇਸ ਨਾਲ ਉਸ (ਪਾਕਿਸਤਾਨ) ਨੂੰ ਝਟਕਾ ਜ਼ਰੂਰ ਲੱਗੇਗਾ।

 

 

ਪਾਕਿਸਤਾਨ ਦੀ ਰੱਜਵੀਂ ਖਿਚਾਈ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ – ‘ਜੰਮੂ–ਕਸ਼ਮੀਰ ’ਚ ਅਸੀਂ ਜੋ ਪ੍ਰਗਤੀਸ਼ੀਲ ਕਦਮ ਚੁੱਕ ਰਹੇ ਹਾਂ, ਉਸ ਨੂੰ ਸਮੁੱਚੇ ਵਿਸ਼ਵ ਦੀ ਹਮਾਇਤ ਮਿਲ ਰਹੀ ਹੈ ਪਰ ਪਾਕਸਤਾਨ ਘਰ–ਘਰ ਜਾ ਕੇ ਕਾਰਟੂਨ ਬਣਾਉਣ ਵਾਲੀ ਸਮੱਗਰੀ ਤਿਆਰ ਕਰ ਰਿਹਾ ਹੈ।’

 

 

ਇੰਝ ਦੁਸ਼ਮਣ ਦੇ ਛੱਕੇ ਛੁਡਾਉਣ ਲਈ ਸਮੁੰਦਰੀ ਫ਼ੌਜ ਦੇ ਬੇੜੇ ਵਿੱਚ ਹੁਣ INS ਖੰਡੇਰੀ ਵੀ ਸ਼ਾਮਲ ਹੋ ਗਈ ਹੈ। ਇਸ ਨਾਲ ਸਮੁੰਦਰੀ ਫ਼ੌਜ ਦੁਸ਼ਮਣਾਂ ਦਾ ਵਧੇਰੇ ਤੇਜ਼ੀ ਤੇ ਚੌਕਸੀ ਨਾਲ ਪਤਾ ਲਾ ਸਕੇਗੀ। ਇਹ ਪਣਡੁੱਬੀ ਕਿਸੇ ਰਾਡਾਰ ਦੀ ਪਕੜ ਵਿੱਚ ਵੀ ਨਹੀਂ ਆਉਂਦੀ। ਇਹ ਮੁੰਬਈ ਦੇ ਸਮੁੰਦਰੀ ਕੰਢੇ ਉੱਤੋਂ ਵੀ 300 ਕਿਲੋਮੀਟਰ ਦੀ ਦੂਰੀ ਤੱਕ ਦੁਸ਼ਮਣ ਨੂੰ ਮਾਰ ਸਕਣ ਦੇ ਸਮਰੱਥ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India warns Pakistan while commissioning INS Khanderi in Navy