ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਪਾਰੀਆਂ ਕਰਕੇ ਕਦੇ ਭਾਰਤ ‘ਸੋਨੇ ਦੀ ਚਿੜੀ’ ਸੀ, ਹੁਣ ਉਹ ਬੇਫ਼ਿਕਰ ਰਹਿਣ: ਮੋਦੀ

ਵਪਾਰੀਆਂ ਕਰਕੇ ਕਦੇ ਭਾਰਤ ‘ਸੋਨੇ ਦੀ ਚਿੜੀ’ ਸੀ, ਹੁਣ ਉਹ ਬੇਫ਼ਿਕਰ ਰਹਿਣ: ਮੋਦੀ

ਨਵੀਂ ਦਿੱਲੀ ’ਚ ਅੱਜ ਵਪਾਰੀਆਂ ਦੇ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ (PM – Prime Minister) ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਅਰਥ–ਵਿਵਸਥਾ ਵਿੱਚ ਜਿਵੇਂ ਹੀ ਪਾਰਦਰਸ਼ਤਾ ਵਧੇਗੀ, ਤਿਵੇਂ ਹੀ ਵਿਕਾਸ ਹੋਰ ਮਜ਼ਬੂਤ ਹੋਵੇਗਾ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਅੱਜ ਦੇਸ਼ ਭਰ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਕਾਰੋਬਾਰੀ ਪੂਰੀ ਤਰ੍ਹਾਂ ਤਣਾਅ–ਮੁਕਤ ਹੋ ਕੇ ਕੰਮ ਕਰਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਵਪਾਰੀ ਹਮੇਸ਼ਾ ਦੇਸ਼ ਬਾਰੇ ਸੋਚਦੇ ਹਨ। ਇਹ ਵਪਾਰੀਆਂ ਦੀ ਹੀ ਤਾਕਤ ਹੈ ਕਿ ਜਿਨ੍ਹਾਂ ਕਰਕੇ ਭਾਰਤ ਨੂੰ ਕਦੇ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਖਿਆ ਸੀ ਕਿ ਹਰ ਦਿਨ ਇੱਕ ਕਾਨੂੰਨ ਖ਼ਤਮ ਕਰਾਂਗਾ। ਸੱਤਾ ਵਿੱਚ ਆਉਣ ਤੋਂ ਬਾਅਦ ਕਾਰੋਬਾਰ ਸੁਖਾਲ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਲਗਭਗ ਪੰਜ ਸੌ ਕਾਨੂੰਨ ਖ਼ਤਮ ਕੀਤੇ ਗਏ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਵਪਾਰੀ ਵਰਗ ਮੌਸਮ–ਵਿਗਿਆਨੀ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੁੰਦਾ ਹੈ। ਉਨ੍ਹਾਂ ਨੂੰ ਬਹੁਤ ਪਹਿਲਾਂ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਕਿਹੜੀਆਂ ਚੀਜ਼ਾਂ ਦੀ ਕਦੋਂ ਤੇ ਕਿੰਨੀ ਮਾਤਰਾ ਵਿੱਚ ਜ਼ਰੂਰਤ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India was golden sparrow due to traders now they should be tension free Modi