ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੂੰ ਪਾਕਿ ਦੀ ਪੁਸ਼ਤ-ਪਨਾਹੀ `ਤੇ ਲੱਗੀ ਕੌਮਾਂਤਰੀ ਮੋਹਰ

ਅੱਤਵਾਦੀਆਂ ਨੂੰ ਪਾਕਿ ਦੀ ਪੁਸ਼ਤ-ਪਨਾਹੀ `ਤੇ ਲੱਗੀ ਕੌਮਾਂਤਰੀ ਮੋਹਰ

-- ਭਾਰਤ ਵੱਲੋਂ ਸੁਆਗਤ

 

ਪੂਰੀ ਦੁਨੀਆ `ਚ ਹੋਣ ਵਾਲੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਉੱਤੇ ਚੌਕਸ ਨਜ਼ਰ ਰੱਖਣ ਵਾਲੇ ਸੰਗਠਨ ‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ` (ਵਿੱਤੀ ਕਾਰਵਾਈ ਕਾਰਜ ਬਲ) ਵੱਲੋਂ ਪਾਕਿਸਤਾਨ ਨੂੰ ਆਪਣੀ ‘ਗ੍ਰੇਅ ਲਿਸਟ` `ਚ ਪਾ ਦਿੱਤਾ ਹੈ। ਇਸ ਸੰਗਠਨ ਵੱਲੋਂ ਪੈਰਿਸ `ਚ ਲਏ ਗਏ ਫ਼ੈਸਲੇ ਦਾ ਸੁਆਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਦਹਿਸ਼ਤਗਰਦੀ ਦੇ ਖ਼ਤਰਿਆਂ ਨੂੰ ਠੱਲ੍ਹ ਪਾਉਣ ਲਈ ਉੱਥੋਂ ਦੀ ਸਰਕਾਰ ਹੁਣ ਜ਼ਰੂਰ ਕੋਈ ਠੋਸ ਕਾਰਵਾਈ ਕਰੇਗੀ।

ਭਾਰਤ ਨੇ ਇਹ ਵੀ ਆਸ ਪ੍ਰਗਟਾਈ ਹੈ ਕਿ ਪਾਕਿਸਤਾਨ ਹੁਣ ਇੱਕ ਨਿਸ਼ਚਤ ਸਮਾਂ-ਸੀਮਾ `ਚ ਰਹਿ ਕੇ ਅੱਤਵਾਦੀਆਂ ਨੂੰ ਮਿਲਣ ਵਾਲੀ ਮਾਲੀ ਇਮਦਾਦ ਰੋਕਣ ਦੀ ਕਾਰਵਾਈ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ  ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿੱਤੀ।

ਭਾਰਤ ਪਿਛਲੇ ਲੰਮੇ ਸਮੇਂ ਤੋਂ ਅਨੇਕ ਕੌਮਾਂਤਰੀ ਮੰਚਾਂ ਤੋਂ ਇਹ ਤੱਥ ਬਿਆਨ ਕਰ ਚੁੱਕਾ ਹੈ ਕਿ ਪਾਕਿਸਤਾਨ ਦੀ ਧਰਤੀ `ਤੇ ਅੱਤਵਾਦੀਆਂ ਦੇ ਪੱਕੇ ਟਿਕਾਣੇ ਬਣੇ ਹੋਏ ਹਨ ਤੇ ਉੱਥੋਂ ਦੀ ਸਰਕਾਰ ਉਨ੍ਹਾਂ ਨੂੰ ਲਗਾਤਾਰ ਮਿਲ ਰਹੀ ਮਾਲੀ ਇਮਦਾਦ ਰੋਕਣ ਲਈ ਕੁਝ ਨਹੀਂ ਕਰ ਰਹੀ। ਸਾਲ 2008 ਦੇ ਮੁੰਬਈ ਹਮਲੇ (26/11) ਦੀ ਸਾਜਿ਼ਸ਼ ਵੀ ਪਾਕਿਸਤਾਨ `ਚ ਘੜੀ ਗਈ ਸੀ, ਇਸ ਦੇ ਸਬੁਤ ਵੀ ਕਈ ਵਾਰ ਜੱਗ ਜ਼ਾਹਿਰ ਕੀਤੇ ਜਾ ਚੁੱਕੇ ਹਨ ਪਰ ਪਾਕਿਸਤਾਨ ਦੇ ਕੰਨਾਂ `ਤੇ ਜੂੰ ਤੱਕ ਨਹੀਂ ਸਰਕ ਰਹੀ। ਉੱਥੇ ਅੱਤਵਾਦੀ ਅਨਸਰ ਸ਼ਰੇਆਮ ਘੁੰਮਦੇ ਰਹਿੰਦੇ ਹਨ ਤੇ ਕਿਸੇ `ਚ ਉਨ੍ਹਾਂ ਨੂੰ ਹੱਥ ਲਾਉਣ ਦੀ ਹਿੰਮਤ ਨਹੀਂ ਪੈਂਦੀ।

ਹਾਫਿ਼ਜ਼ ਸਈਅਦ ਜਿਹੇ ਦਹਿਸ਼ਤਗਰਦ ਸਭ ਦੇ ਸਾਹਮਣੇ ਹੋਰਨਾਂ ਦੇਸ਼ਾਂ ਲਈ ਫਿਰਕੂ ਜ਼ਹਿਰ ਉਗਲਦੇ ਹਨ। ਉਸ ਤੋਂ ਇਲਾਵਾ ਜਮਾਤ-ਉਦ-ਦਾਅਵਾ, ਲਸ਼ਕਰ-ਏ-ਤੋਇਬਾ, ਜੈਸ਼-ਏ-ਤੋਇਬਾ, ਜੈਸ਼-ਏ-ਮੁਹੰਮਦ ਵੀ ਸ਼ਰੇਆਮ ਪਾਕਿਸਤਾਨ `ਚ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Welcomes FAF decision