ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2050 ਤੱਕ ਭਾਰਤ ਹੋਵੇਗਾ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼

2050 ਤੱਕ ਭਾਰਤ ਹੋਵੇਗਾ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼

ਸੰਯੁਕਤ ਰਾਸ਼ਟਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2050 ਤੱਕ ਦੁਨੀਆ ਦੀ ਆਬਾਦੀ ਦੋ ਅਰਬ ਹੋਰ ਵਧ ਜਾਵੇਗੀ। ਤਦ ਦੁਨੀਆ ਦੀ ਮੌਜੂਦਾ ਆਬਾਦੀ 7.7 ਅਰਬ ਤੋਂ ਵਧ ਕੇ 9.7 ਅਰਬ ਹੋ ਜਾਵੇਗੀ। ਇਸ ਸਦੀ ਦੇ ਅੰਤ ਤੱਕ ਦੁਨੀਆ ਦੀ ਆਬਾਦੀ 11 ਅਰਬ ਦਾ ਅੰਕੜਾ ਵੀ ਪਾਰ ਕਰ ਜਾਵੇਗੀ।

 

 

ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਕ ਮਾਮਲਿਆਂ ਬਾਰੇ ਵਿਭਾਗ ਦੇ ਆਬਾਦੀ ਡਿਵੀਜ਼ਨ ਵੱਲੋਂ ਪ੍ਰਕਾਸ਼ਿਤ ‘ਦਿ ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ 2019: ਹਾਈਲਾਈਟਸ’ ਨਾਂਅ ਦੀ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਅੱਠ ਸਾਲਾਂ ਦੌਰਾਨ ਭਾਰਤ ਆਬਾਦੀ ਦੇ ਮਾਮਲੇ ’ਚ ਚੀਨ ਨੂੰ ਪਛਾੜ ਦੇਵੇਗਾ। ਇੰਝ ਤਦ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।

 

 

ਵਿਸ਼ਵ ਪ੍ਰਜਣਨ ਦਰ 1990 ’ਚ 3.2 ਪ੍ਰਤੀ ਔਰਤ ਤੋਂ ਘਟਅ ਕੇ 2019 ਦੌਰਾਨ 2.5 ਹੋ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਦਰ ਸਾਲ 2050 ਦੌਰਾਨ ਹੋਰ ਵੀ ਘਟ ਕੇ 2.2 ਪ੍ਰਤੀ ਔਰਤ ਰਹਿ ਜਾਵੇਗੀ।

 

 

ਨਵੇਂ ਆਬਾਦੀ ਅਨੁਮਾਨ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ ਹੁਣ ਤੋਂ ਅਤੇ 2050 ਦੌਰਾਨ ਅਨੁਮਾਨਿਤ ਵਿਸ਼ਵ ਆਬਾਦੀ ਵਾਧੇ ਦਾ ਅੱਧ ਤੋਂ ਵੱਧ 9 ਦੇਸ਼ਾਂ ਵਿੱਚ ਹੋਵੇਗਾ। ਇਨ੍ਹਾਂ ਵਿੱਚ ਭਾਰਤ, ਨਾਈਜੀਰੀਆ, ਪਾਕਿਸਤਾਨ, ਕਾਂਗੋ, ਇਥੋਪੀਆ, ਤਨਜ਼ਾਨੀਆ, ਇੰਡੋਨੇਸ਼ੀਆ, ਮਿਸਰ ਤੇ ਅਮਰੀਕਾ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will be most populated country of the World by 2050