ਅਗਲੀ ਕਹਾਣੀ

'2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੋਵੇਗਾ ਭਾਰਤ'

1 / 2'2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੋਵੇਗਾ ਭਾਰਤ'

2 / 2'2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੋਵੇਗਾ ਭਾਰਤ'

PreviousNext

ਭਾਰਤੀਆਂ ਦੀ ਜਾਇਦਾਦ ਆਉਣ ਵਾਲੇ ਸਮੇਂ `ਚ ਕਾਫੀ ਤੇਜ਼ੀ ਨਾਲ ਵੱਧਣ ਵਾਲੀ ਹੈ। ਲੋਕਾਂ ਦੀ ਜੇਬ `ਚ ਪੈਸੇ ਆਉਣ ਦਾ ਲਾਭ ਦੇਸ਼ ਨੂੰ ਵੀ ਮਿਲੇਗਾ। ਜਿਸ ਨਾਲ ਨਿੱਜੀ ਜਾਇਦਾਦ ਦੇ ਮਾਮਲੇ `ਚ 2022 ਤੱਕ ਭਾਰਤ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਬਣ ਜਾਵੇਗਾ। ਇਸ ਤਰ੍ਹਾਂ ਸਾਲ 2017 ਮੁਕਾਬਲੇ ਭਾਰਤ ਦੀ ਰੈਕਿੰਗ ਚੌਥੇ ਸਥਾਨ ਤੋਂ ਵੱਧ ਜਾਵੇਗੀ।

 

ਬਾਸਟਨ ਕੰਸਲਟਿਨ ਗਰੁੱਪ (ਬੀਸੀਜੀ) ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਇਸ ਰਫਤਾਰ ਨਾਲ ਭਾਰਤ 2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਵੱਡਾ ਅਮੀਰ ਦੇਸ਼ ਬਣ ਜਾਵੇਗਾ।

 

ਰਿਪੋਰਟ `ਚ ਸਭ ਤੋਂ ਉੱਤੇ ਅਮਰੀਕਾ ਪਹਿਲੇ ਨੰਬਰ ਤੇ ਹੈ। ਇਥੇ 2017 `ਚ ਨਿੱਜੀ ਜਾਇਦਾਦ 80 ਖਰਬ ਡਾਲਰ ਤੱਕ ਵੱਧ ਜਾਣ ਦਾ ਅੰਦਾਜ਼ਾ ਸੀ ਜੋ ਕਿ 2022 ਤੱਕ 100 ਖਰਬ ਡਾਲਰ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਸੂਚੀ `ਚ ਚੀਨ ਦੂਜੇ ਨੰਬਰ `ਤੇ ਹੈ। ਚੀਨ ਦੀ ਨਿਜੀ ਜਾਇਦਾਦ 43 ਖਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਰਿਪੋਰਟ `ਚ ਕਿਹਾ ਗਿਆ ਹੈ ਕਿ ਇਮਰਜਿੰਗ ਇਕਨੋਮੀ ਦੇ ਮਾਮਲੇ `ਚ ਭਾਰਤ ਦੀ ਜਾਇਦਾਦ ਸਭ ਤੋਂ ਤੇਜ਼ੀ ਨਾਲ ਵਧੇਗੀ।

 

ਰਿਪੋਰਟ `ਚ ਕਿਹਾ ਗਿਆ ਹੈ ਕਿ 2017 `ਚ ਭਾਰਤ ਖੁਸ਼ਹਾਲ, ਹਾਈ ਨੈੱਟਵਰਥ ਅਤੇ ਅਲਟਰਾ ਨੈੱਟਵਰਥ ਸ਼੍ਰੇਣੀ `ਚ ਏਸ਼ੀਆ ਦਾ 5ਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਰਿਪੋਰਟ ਮੁਤਾਬਕ ਭਾਰਤ ਚ ਖੁਸ਼ਹਾਲ ਲੋਕਾਂ ਦੀ ਗਿਣਤੀ 3,22,000 ਹੈ। ਹਾਈ ਨੈੱਟਵਰਥ ਇੰਡੀਵਿਜੂਅਲਸ 87,000 ਹੈ ਜਦਕਿ ਅਲਟਰਾ ਹਾਈ ਨੈੱਟਵਰਥ ਵਾਲੇ 4000 ਲੋਕ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will be the 11th richest country by 2022