ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਪੁਲਾੜ `ਚ ਕਾਇਮ ਕਰੇਗਾ ਉਪਗ੍ਰਹਿ ਸੰਚਾਰ ਕੇਂਦਰ

ਭਾਰਤ ਪੁਲਾੜ `ਚ ਕਾਇਮ ਕਰੇਗਾ ਉਪਗ੍ਰਹਿ ਸੰਚਾਰ ਕੇਂਦਰ

ਭਾਰਤ ਪੁਲਾੜ `ਚ ‘ਉਪਗ੍ਰਹਿ ਸੰਚਾਰ ਕੇਂਦਰ` (ਸੈਟੇਲਾਇਟ ਟੈਲੀਕਮਿਊਨੀਕੇਸ਼ਨ ਸੈਂਟਰ) ਸਥਾਪਤ ਕਰੇਗਾ। ਇਸ ਲਈ ਇੰਡੀਅਨ ਡਾਟਾ ਰੀਲੇ ਸੈਟੇਲਾਇਟ ਸਿਸਟਮ ਲਾਂਚ ਕਰੇਗਾ। ਇਹ ਪ੍ਰਸਤਾਵਿਤ ਮਨੁੱਖੀ ਪੁਲਾੜ ਮਿਸ਼ਨ ਅਧੀਨ ਹੋਵੇਗਾ, ਤਾਂ ਜੋ ਦੂਰ-ਦੁਰਾਡੇ ਪੁਲਾੜ `ਚ ਸਥਿਤ ਉਪਗ੍ਰਹਿਆਂ ਾਂਨਾਲ ਡਾਟਾ ਰੀਲੇ ਤੇ ਸੰਚਾਰ ਲਿੰਕ ਵਿੱਚ ਸੁਧਾਰ ਕੀਤਾ ਜਾ ਸਕੇ।


‘ਇਸਰੋ` (ਭਾਰਤੀ ਪੁਲਾੜ ਖੋਜ ਸੰਗਠਨ) ਦੇ ਮੁਖੀ ਕੇ. ਸਿਵਨ ਨੇ ਅੱਜ ਦੱਸਿਆ ਕਿ ਦੋ ਉਪਗ੍ਰਹਿਆਂ ਵਾਲਾ ਆਈਡੀਆਰਐੱਸਐੱਸ ਭਾਰਤ ਦੇ ਦੂਰ-ਦੁਰਾਡੇ ਪੁਲਾੜ ਤੋਂ ਉਪਗ੍ਰਹਿਆਂ ਤੇ ਭੂ-ਸਥਿਤਕ ਉਪਗ੍ਰਹਿ ਲਾਂਚਿੰਗ ਵਾਹਨ ਮਾਰਕ-3 ਨਾਲ ਡਾਟਾ ਰੀਲੇ ਤੇ ਸੰਚਾਰ ਲਿੰਕ ਨੂੰ ਜਾਰੀ ਰੱਖੇਗਾ। ਜੀਐੱਸਐੱਲਵੀ-ਐੱਮਕੇ-3  2022 8ਚ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ `ਚ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਉਪਗ੍ਰਹਿ ਨੂੰ ਅਗਲੇ ਵਰ੍ਹੇ ਪੁਲਾੜ `ਚ ਭੇਜਿਆ ਜਾ ਸਕਦਾ ਹੈ।


ਇਸਰੋ ਮੁਖੀ ਨੇ ਦੱਸਿਆ ਕਿ ਮਨੁੱਖੀ ਪੁਲਾੜ ਮਿਸ਼ਨ ਦੇ ਮਾਮਲੇ `ਚ ਸੰਚਾਰ ਲਿੰਕ ਜਾਰੀ ਰਹਿਣਾ ਬਹੁਤ ਅਹਿਮ ਹੈ ਕਿਉਂਕਿ ਭਾਰਤੀ ਪੁਲਾੜ ਯਾਤਰੀਆਂ ਨੂੰ ਲਿਜਾਣ ਵਾਲਾ ਰਾਕੇਟ ਬਿਨਾ ਲਿੰਕ ਨਾਲ ਨਹੀਂ ਜਾ ਸਕਦਾ। ਮਨੁੱਖੀ ਪੁਲਾੜ ਮਿਸ਼ਨ ਤੋਂ ਇਲਾਵਾ ਆਈਡੀਆਰਐੱਸਐੱਸ ਭਾਰਤੀ ਪੁਲਾੜ ਤੇ ਪ੍ਰਿਥਵੀ ਦੇ ਹੇਠਲੇ ਗ੍ਰਹਿ-ਪੰਧ `ਚ ਹੋਰ ਉਪਗ੍ਰਹਿਆਂ ਦੇ ਨਾਲ ਸੰਚਾਰ ਲਿੰਕ ਨੂੰ ਵੀ ਜਾਰੀ ਰੱਖੇਗਾ।


ਦੋ ਆਈਡੀਆਰਐੱਸਐੱਸ ਸੈਟੇਲਾਇਟ ਭੂ-ਸਥਿਤਕ ਪੰਥ ਵਿੱਚ ਸਥਾਪਤ ਕੀਤੇ ਜਾਣਗੇ, ਜੋ ਉਪਗ੍ਰਹਿ ਤੋਂ ਉਪਗ੍ਰਹਿ ਸੰਚਾਰ ਤੇ ਡਾਟਾ ਟ੍ਰਾਂਸਫ਼ਰ ਨੂੰ ਸੁਖਾਲਾ ਬਣਾਉਣਗੇ।


ਆਈਡੀਆਰਐੱਸਐੱਸ ਉਪਗ੍ਰਹਿ ਭਾਰਤੀ ਰਿਮੋਟ ਉਪਗ੍ਰਹਿਆਂ ਦੇ ਚੱਕਰ ਦੇ ਲਗਭਗ 80 ਫ਼ੀ ਸਦੀ ਇਲਾਕੇ ਨੂੰ ਵੇਖ ਸਕਦੇ ਹਨ। ਇਸਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਸਤਾਵਿਤ ਪ੍ਰਣਾਲੀ ਉਪਗ੍ਰਹਿਆਂ ਦੀ ਨਿਗਰਾਨੀ `ਚ ਜ਼ਮੀਨੀ ਕੇਂਦਰਾਂ `ਤੇ ਨਿਰਭਰਤਾ ਨੂੰ ਵੀ ਘੱਟ ਕਰੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will establish Satellite Telecommunication Centre in Universe